ਭਗਤਾ ਭਾਈ ਵਿੱਚ ਮੁੜ ਹੋਈ ਸੁਖਮਨੀ ਸਾਹਿਬ ਦੇ 39 ਅੰਗਾਂ ਦੀ ਹੋਈ ਬੇਅਦਬੀ

ਭਗਤਾ ਭਾਈ ਵਿੱਚ ਮੁੜ ਹੋਈ ਸੁਖਮਨੀ ਸਾਹਿਬ ਦੇ 39 ਅੰਗਾਂ ਦੀ ਹੋਈ ਬੇਅਦਬੀ
ਪੁਲਿਸ ਵੱਲੋਂ ਜਾਂਚ ਸੁਰੂ

28-6
ਭਗਤਾ ਭਾਈ ਕਾ 27 ਜੂਨ (ਸਵਰਨ ਭਗਤਾ)ਪਿਛਲੇ ਕਰੀਬ ਪੰਜ- ਛੇ ਦਿਨ ਪਹਿਲਾ ਅਣਪਛਾਤੇ ਸਰਾਰਤੀ ਅਨਸਰਾਂ ਨੇ ਸਥਾਨਕ ਸ਼ਹਿਰ ਵਿਖੇ ਵੀ ਸ੍ਰੀ ”ਸਿਧ ਗੋਸਟਿ” ਗੁਟਕਾ ਸਾਹਿਬ ਦੇ 51ਅੰਗਾਂ ਨੂੰ ਗਲੀ ਵਿੱਚ ਸੁੱਟ ਕੇ ਬੇਅਦਬੀ ਕੀਤੀ ਗਈ ਸੀ।ਬੀਂਤੇ ਕੱਲ ਰਾਤ ਫਿਰ ਸਥਾਨਿਕ ਸ਼ਹਿਰ ਦੀ ਭਾਈ ਬਹਿਲੋ ਕਲੋਨੀ ਦੀ ਇੱਕ ਗਲੀ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ 39 ਅੰਗਾਂ ਦੀ ਮੁੜ ਬੇਅਦਬੀ ਕੀਤੀ ਗਈ ਅਤੇ ਇੰਨਾ ਅੰਗਾਂ ਵਿੱਚ ਕੁਝ ਅੰਗਾਂ ਤੇ ਭੱਦੀ ਸਬਦਾਂਵਲੀ ਅਤੇ ਨਰਿੰਦਰ ਮੋਦੀ ਅਤੇ ਆਰ ਐਸ ਐਸ ਜਿੰਦਾਬਾਦ ਦੇ ਨਾਹਰੇ ਲਿਖੇ ਹੋਏ ਹਨ।ਸਥਾਨਿਕ ਸ਼ਹਿਰ ਵਿਖੇ ਇੱਕ ਹਫਤੇ ਦੇ ਅੰਦਰ ਅੰਦਰ ਗੁਰਬਾਣੀ ਦੀ ਬੇਅਦਬੀ ਦੀ ਇਹ ਦੂਜੀ ਘਟਨਾ ਹੈ ।ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀ ਐਸ ਪੀ ਫੂਲ ਗੁਰਜੀਤ ਸਿੰਘ ਰੋਮਾਣਾ, ਸਥਾਨਿਕ ਪੁਲਿਸ ਸਟੇਸ਼ਨ ਦੇ ਐਸ.ਐਚ.ਓ ਜਸਵੀਰ ਸਿੰਘ ਬੋਪਾਰਾਏ ਸਮੇਤ ਪੁਲਸ ਪਾਰਟੀ ਨੇ ਸਥਿਤੀ ਦਾ ਜਾਇਜਾ ਲਿਆ। ਸਥਾਨਿਕ ਪੁਲਿਸ ਵੱਲੋਂ ਘਟਨਾਂ ਸਬੰਧੀ ਜਾਂਚ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Share Button

Leave a Reply

Your email address will not be published. Required fields are marked *

%d bloggers like this: