ਵਿਦੇਸ਼ੀ ਪੂੰਜੀ ਨਿਵੇਸ਼ ਨੂੰ ਖੁੱਲ ਦੇਣ ਨਾਲ ਬੇਰੁਜਗਾਰੀ ਵਧੇਗੀ ਲੋਕ ਮੋਰਚਾ ਪੰਜਾਬ

ਵਿਦੇਸ਼ੀ ਪੂੰਜੀ ਨਿਵੇਸ਼ ਨੂੰ ਖੁੱਲ ਦੇਣ ਨਾਲ ਬੇਰੁਜਗਾਰੀ ਵਧੇਗੀ ਲੋਕ ਮੋਰਚਾ ਪੰਜਾਬ

ਮਲੋਟ, 24 ਜੂਨ (ਆਰਤੀ ਕਮਲ) : ਮੋਦੀ ਸਰਕਾਰ ਵੱਲੋ ਆਰਥਿਕ ਸੁਧਾਰਾਂ ਦਾ ਦੂਜਾ ਗੇੜ ਆਰੰਭ ਕਰਦੇ ਹੋਏ 10 ਖੇਤਰ ਸਿੱਧੇ ਵਿਦੇਸ਼ੀ ਨਿਵੇਸ਼ ਲਈ ਖੋਲ ਦਿੱਤੇ ਗਏ ਹਨ ਜਿਹਨਾਂ ਵਿੱਚ ਰੱਖਿਆ, ਪ੍ਰਚੂਨ ਵਪਾਰ, ਭੋਜਨ ਪਦਾਰਥਾਂ ਦੀ ਪੈਦਾਵਾਰ, ਪਸ਼ੂ ਪਾਲਣ, ਹਵਾਬਾਜੀ, ਦੂਰ ਸੰਚਾਰ, ਦਵਾਈਆ, ਸੂਚਨਾ ਤੇ ਪ੍ਰਸਾਰਨ, ਪ੍ਰਾਈਵੇਟ ਸੁਰਖਿਆਂ ਏਜੰਸੀਆਂ ਆਦਿ ਖੇਤਰ ਸ਼ਾਮਿਲ ਹਨ। ਲੋਕ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਜਗਮੇਲ ਸਿੰਘ ਤੇ ਸੂਬਾ ਕਮੇਟੀ ਮੈਬਰ ਗੁਰਦੀਪ ਸਿੰਘ ਖੁੱਡੀਆਂ ਨੇ ਕੇਂਦਰ ਸਰਕਾਰ ਵੱਲੋ ਸਿੱਧੇ ਵਿਦੇਸ਼ੀ ਨਿਵੇਸ਼ ਦੀ 100 ਫੀਸਦੀ ਮਨਜ਼ੂਰੀ ਦੇਣ ਦੀ ਸਖਤ ਸ਼ਬਦਾਂ ਵਿੱਚ ਵਿਰੋਧ ਕੀਤਾ ਹੈ। ਲੋਕ ਮੋਰਚਾ ਆਗੂਆ ਨੇ ਕਿਹਾ ਕਿ ਵਿਦੇਸ਼ੀ ਪੂੰਜੀ ਨਿਵੇਸ਼ ਨੂੰ ਖੁੱਲ ਦੇਣ ਨਾਲ ਛੋਟੇ ਕਾਰੋਬਾਰ ਫੇਲ ਹੋ ਜਾਣਗੇ, ਬੇਰੁਜਗਾਰਾਂ ਦੀ ਫੌਜ ਵਿੱਚ ਵਾਧਾ ਹੋਵੇਗਾ ਅਤੇ ਦੇਸ਼ ਵਿੱਚ ਭੁੱਖਮਰੀ ਵੱਧ ਜਾਵੇਗੀ, ਵਾਲਮਾਰਟ ਵਰਗੀਆਂ ਵੱਡੀਆਂ ਪ੍ਰਚੂਨ ਕੰਪਨੀਆਂ ਰੁਜਗਾਰ ਨਹੀ ਸਿਰਜਦੀਆ ਸਗੋ ਪ੍ਰਚੂਨ ਵਪਾਰ ਵਿੱਚ ਲੱਗੇ ਲੋਕਾਂ ਨੂੰ ਬੇਰੁਜਗਾਰ ਕਰਦੀਆ ਹਨ। ਅਮਰੀਕਾ ਵਿੱਚ ਲੋਕਾਂ ਨੇ ਵਾਲਮਾਰਟ ਖਿਲਾਫ ਵੱਡਾ ਸ਼ੰਘਰਸ਼ ਕੀਤਾ ਹੈ।

ਭਾਰਤ ਵਿੱਚ ਪ੍ਰਚੂਨ ਖੇਤਰ ਵਿੱਚ 1.2 ਕਰੋੜ ਦੁਕਾਨਾਂ ਹਨ ਅਤੇ ਇਹਨਾ ਕਰਕੇ 4.4 ਕਰੋੜ ਲੋਕਾਂ ਨੂੰ ਰੁਜਗਾਰ ਮਿਲਿਆ ਹੋਇਆ ਹੈ। ਪ੍ਰਚੂਨ ਵਪਾਰ ਵਿੱਚ ਵਿਦੇਸ਼ ਨਿਵੇਸ਼ ਛੋਟੇ ਦੁਕਾਨਾਦਾਰਾਂ ਨੂੰ ਉਜਾੜ ਦੇਵੇਗਾ। ਬਾਟਾ ਕੰਪਨੀ ਨੇ ਸਿਰਫ 2 ਕਰੋੜ ਦਾ ਭਾਰਤ ਵਿੱਚ ਨਿਵੇਸ਼ ਕੀਤਾ ਤੇ ਇਹ ਕੰਪਨੀ 180 ਕਰੋੜ ਰੁਪਏ ਸਲਾਨਾ ਕਮਾ ਕੇ ਲਿਜਾ ਰਹੀ ਹੈ। ਸਿਗਰਟ ਬਨਾਉਣ ਵਾਲੀ ਕੰਪਨੀ ਟੋਬਾਕੂ ਨੇ ਭਾਰਤ ਵਿੱਚ ਸਿਰਫ 38 ਕਰੋੜ ਰੁਪਏ ਲਗਾਏ ਪਰ 3120 ਕਰੋੜ ਰੁਪਏ ਸਲਾਨਾ ਕਮਾ ਕੇ ਬਾਹਰ ਲਿਜਾ ਰਹੀ ਹੈ। ਭਾਰਤ ਵਿੱਚ 2012 ਤੱਕ 5 ਹਜ਼ਾਰ ਤੋ ਉੱਪਰ ਵਿਦੇਸ਼ੀ ਕੰਪਨੀਆਂ ਕੰਮ ਕਰ ਰਹੀਆਂ ਸਨ। ਭਾਰਤ ਦੀ ਉਤਪਾਦਨ ਦਰ ਦੁਨੀਆਂ ਵਿੱਚ ਵੱਧ ਹੋਣ ਦੇ ਬਾਵਜੂਦ ਨੋਕਰੀਆ ਦਾ ਗ੍ਰਾਫ ਦਿਨੋ ਦਿਨ ਸੁੰਗੜ ਰਿਹਾ ਹੈ। ਇਹ ਕਿਹੋ ਜਿਹਾ ਵਿਕਾਸ ਹੈ। ਕੇਂਦਰ ਸਰਕਾਰ ਨੂੰ ਵਿਦੇਸ਼ੀ ਪੂੰਜੀ ਤੇ ਰੋਕ ਲਗਾਉਣੀ ਚਾਹੀਦੀ ਹੈ ਅਤੇ ਕਾਰਪੋਰੇਟ ਘਰਾਣਿਆਂ ਨੂੰ ਰਿਆਇਤਾਂ ਦੇਣ ਦੀ ਥਾਂ ਉਹਨਾਂ ਦੀ ਪੂੰਜੀ ਤੇ ਵੱਡੇ ਟੈਕਸ ਲਾਉਣੇ ਚਾਹੀਦੇ ਹਨ ਤੇ ਇਸ ਤੋ ਇਕੱਠੇ ਹੋਏ ਧਨ ਨੂੰ ਮੁਲਕ ਦੇ ਵਿਕਾਸ ਵਿੱਚ ਲਾਉਣਾ ਚਾਹੀਦਾ ਹੈ ਤਾਂ ਜੋ ਕਿਸਾਨੀ ਖੁਦਕੁਸ਼ੀਆ ਤੋ ਮੁਕਤ ਹੋ ਸਕੇ ਤੇ ਬੇਰੁਜਗਾਰਾਂ ਨੂੰ ਸਨਅਤਾਂ ਵਿੱਚ ਰੁਜਗਾਰ ਮਿਲ ਸਕੇ।

Share Button

Leave a Reply

Your email address will not be published. Required fields are marked *

%d bloggers like this: