ਭਾਜਪਾ ਦੇ ਸੰਸ਼ਥਾਪਕ ਸ਼ਿਆਮਾ ਪ੍ਰਸ਼ਾਦ ਮੁੱਖਰਜੀ ਜੀ ਦਾ ਬਲਿਦਾਨ ਦਿਵਸ ਅਤੇ ਨਵੇਂ ਅਹੂਦੇਦਾਰਾਂ ਦੀ ਨਿਯਕਤੀ

ਭਾਜਪਾ ਦੇ ਸੰਸ਼ਥਾਪਕ ਸ਼ਿਆਮਾ ਪ੍ਰਸ਼ਾਦ ਮੁੱਖਰਜੀ ਜੀ ਦਾ ਬਲਿਦਾਨ ਦਿਵਸ ਅਤੇ ਨਵੇਂ ਅਹੂਦੇਦਾਰਾਂ ਦੀ ਨਿਯਕਤੀ

24-27 (2)ਰਾਜਪੁਰਾ 23 ਜੂਨ (ਧਰਮਵੀਰ ਨਾਗਪਾਲ ) ਅੱਜ ਰਾਜਪੁਰਾ ਦੇ ਜਿਲਾ ਪ੍ਰਧਾਨ ਨਰਿੰਦਰ ਨਾਗਪਾਲ ਦੀ ਅਗਵਾਈ ਵਿੱਚ ਭਾਜਪਾ ਦੇ ਸੈਕੜੇ ਕਾਰਕੁੰਨਾ ਵਲੋ ਭਾਜਪਾ ਦੇ ਸੰਸ਼ਥਾਪਕ ਸ਼੍ਰੀ ਸ਼ਿਆਮਾ ਪ੍ਰਸ਼ਾਦ ਮੁੱਖਰਜੀ ਦਾ ਬਲਿਦਾਨ ਦਿਵਸ ਮਨਾਇਆ ਗਿਆ ਜਿਸ ਵਿੱਚ ਸੈਕੜਿਆਂ ਦੀ ਤਾਦਾਦ ਵਿੱਚ ਜਿਲੇ ਦੇ ਕਾਰਕੁੰਨਾਂ ਵਲੋਂ ਹਿੱਸਾ ਲਿਆ ਗਿਆ।ਇਸ ਸ਼ਰਧਾਂਜਲੀ ਸਮਾਗਮ ਦੀ ਸ਼ੁਰੂਆਤ ਭਾਜਪਾ ਕਾਰਕੁੰਨਾ ਵਲੋਂ ਸ਼੍ਰੀ ਸ਼ਿਆਮਾ ਪ੍ਰਸ਼ਾਦ ਮੁੱਖਰਜੀ ਦੀ ਤਸਵੀਰ ਤੇ ਫੁੱਲ ਅਰਪਣ ਕਰਨ ਮਗਰੋ ਕੀਤੀ ਗਈ। ਇਸ ਸਮਾਗਮ ਵਿੱਚ ਭਾਜਪਾ ਦੇ ਜਿਲਾ ਦਿਹਾਤੀ ਦੇ ਉੱਤਰੀ ਪਟਿਆਲਾ ਪ੍ਰਧਾਨ ਨਰਿੰਦਰ ਨਾਗਪਾਲ ਦੀ ਅਗਵਾਈ ਵਿੱਚ ਭਾਜਪਾ ਵਰਕਰਾ ਵਲੋਂ ਜਿਥੇ ਸ਼ਿਆਮਾ ਪ੍ਰਸ਼ਾਦ ਮੁੱਖਰਜੀ ਨੂੰ ਆਪੋ ਆਪਣੇ ਸੰਬੋਧਨ ਵਿੱਚ ਯਾਦ ਕੀਤਾ ਗਿਆ ਉਥੇ ਹੀ ਜਿਲਾ ਪ੍ਰਧਾਨ ਨਾਗਪਾਲ ਵਲੋਂ ਆਪਣੀ ਕਾਰਜਕਾਰਨੀ ਵੀ ਘੋਸ਼ਿਤ ਕੀਤੀ ਗਈ ਅਤੇ ਭਾਜਪਾ ਜਿਲਾ ਦਿਹਾਤੀ ਉਤਰੀ ਪਟਿਆਲਾ ਦੇ ਅਹੂਦੇਦਾਰਾ ਦੀ ਇੱਕ ਲਿਸ਼ਟ ਵੀ ਜਾਰੀ ਕੀਤੀ ਗਈ। ਇਸ ਮੌਕੇ ਦਿਹਾਤੀ ਪ੍ਰਧਾਨ ਅਤੇ ਉਹਨਾਂ ਦੇ ਸਾਥੀਆਂ ਵਲੋਂ ਨਵੇਂ ਚੁਣੇ ਗਏ ਸਾਰੇ ਵਰਕਰਾ ਨੂੰ ਸਿਰੋਪਾ ਪਾ ਕੇ ਸਨਮਾਨਿਤ ਵੀ ਕੀਤਾ ਗਿਆ ਅਤੇ ਨਵੇਂ ਚੁਣੇ ਗਏ ਭਾਜਪਾ ਜਿਲਾ ਦਿਹਾਤੀ (ਉਤਰ)ਪਟਿਆਲਾ ਦੇ ਅਹੂਦੇਦਾਰਾ ਵਿਚੋਂ ਨਰਿੰਦਰ ਕੁਮਾਰ ਨਾਗਪਾਲ ਜਿਲਾ ਪ੍ਰਧਾਨ, ਪ੍ਰੇਮ ਚੰਦ ਥੱਮਣ ਉਪ ਪ੍ਰਧਾਨ,ਨਵੀਨ ਬਾਂਸਲ ਉਪ ਪ੍ਰਧਾਨ, ਸ਼੍ਰੀ ਮਤੀ ਰਾਜ ਰਾਣੀ (ਮਾਤਾ ਜੀ) ਉਪ ਪ੍ਰਧਾਨ, ਨਰੇਸ਼ ਧਿਮਾਨ ਉਪ ਪ੍ਰਧਾਨ, ਜਸਪ੍ਰੀਤ ਕੌਰ ਉਪ ਪ੍ਰਧਾਨ, ਯਸ਼ਪਾਲ ਟੰਡਨ ਉਪ ਪ੍ਰਧਾਨ, ਸੰਦੀਪ ਜਿੰਦਲ ਜਨਰਲ ਸੈਕਟਰੀ, ਕਮਲਦੀਪ ਜਨਰਲ ਸੈਕਟਰੀ, ਰੰਜਨ ਹੰਸ ਸੈਕਟਰੀ,ਸ਼੍ਰੀ ਮਤੀ ਸੋਨੀਆ ਪਾਸੀ, ਜਨਰਲ ਸੈਕਟਰੀ, ਸ੍ਰ. ਅਮਰਜੀਤ ਸਿੰਘ ਸੈਕਟਰੀ, ਸੋਹਨ ਲਾਲ ਨੌਨੀ ਸੈਕਟਰੀ,ਜਸਵਿੰਦਰ ਕੌਰ ਸੈਕਟਰੀ, ਸ਼੍ਰੀ ਮਤੀ ਰਾਜ ਕਲੀ ਸੈਕਟਰੀ, ਰਾਜ ਕੁਮਾਰ ਰਾਏ ਆਫਿਸ ਸੈਕਟਰੀ, ਰਿੰਕੂ ਚੋਧਰੀ ਪ੍ਰੈਸ ਸੈਕਟਰੀ ਰਮੇਸ਼ ਝਾਂਬ ਕੈਸ਼ੀਅਰ ਅਤੇ ਅਮਿਤ ਤਨੇਜਾ ਯੁਵਾ ਮੋਰਚਾ ਨਿਯੁਕਤ ਕੀਤੇ ਗਏ ਹਨ।
ਇਸ ਸਮਾਗਮ ਵਿੱਚ ਇੱਕ ਵੱਡੀ ਅਹਿਮ ਗਲ ਦੇਖਣ ਨੂੰ ਮਿਲੀ ਕਿ ਇਸ ਸਮਾਗਮ ਵਿੱਚ ਰਾਜਪੁਰਾ ਤੋਂ ਭਾਜਪਾ ਦੇ ਕਦਾਵਰ ਨੇਤਾ ਅਖਵਾਉਣ ਵਾਲੇ ਸਾਰੇ ਹੀ ਲੀਡਰ ਗਾਇਬ ਰਹੇ ਅਤੇ ਨਵੇਂ ਚੇਹਰਿਆਂ ਨੂੰ ਅਹੂਦੇ ਦਿਤੇ ਗਏ। ਇਸ ਮੌਕੇ ਜਿਲਾ ਦਿਹਾਤੀ ਪ੍ਰਧਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦਾ ਇਹ ਸ਼ਰਧਾਂਜਲੀ ਸਮਾਗਮ ਪ੍ਰਦੇਸ਼ ਹਾਈ ਕਮਾਨ ਦੇ ਹੁਕਮਾ ਤੇ ਸਾਰੇ ਜਿਲਿਆ ਵਿੱਚ ਮਨਾਇਆ ਜਾ ਰਿਹਾ ਹੈ । ਇਸ ਮੌਕੇ ਪੱਤਰਕਾਰਾਂ ਵਲੋਂ ਪੁਛੇ ਸਵਾਲ ਭਾਈਵਾਲ ਪਾਰਟੀ ਅਕਾਲੀ ਦਲ ਵਲੋਂ ਰਾਜਪੁਰਾ ਸੀਟ ਨੂੰ ਅਦਲਾ ਬਦਲੀ ਕਰਨ ਦੇ ਪੁਛੇ ਸਵਾਲ ਵਿੱਚ ਜਿਲਾ ਪ੍ਰਧਾਨ ਦਿਹਾਤੀ ਨੇ ਕਿਹਾ ਕਿ ਅਜਿਹੀ ਕੋਈ ਵੀ ਗਲ ਨਹੀਂ ਹੈ ਤੇ ਰਾਜਪੁਰਾ ਵਿਧਾਨ ਸਭਾ ਸੀਟ ਭਾਜਪਾ ਦੀ ਹੀ ਰਹੇਗੀ, ਜਿਸ ਬਾਰੇ ਉਹਨਾਂ ਦੀ ਹਾਈ ਕਮਾਨ ਨਾਲ ਵੀ ਗਲ ਹੋ ਚੁਕੀ ਹੈ।

Share Button

Leave a Reply

Your email address will not be published. Required fields are marked *

%d bloggers like this: