ਐੱਸ.ਐੱਸ.ਏ/ਰਮਸਾ ਅਧਿਆਪਕ ਯੂਨੀਅਨ ਨੇ ਕੀਤੀ ਜ਼ਿਲਾ ਪੱਧਰੀ ਇੱਕ ਰੋਜ਼ਾ ਭੁੱਖ ਹੜਤਾਲ

ਐੱਸ.ਐੱਸ.ਏ/ਰਮਸਾ ਅਧਿਆਪਕ ਯੂਨੀਅਨ ਨੇ ਕੀਤੀ ਜ਼ਿਲਾ ਪੱਧਰੀ ਇੱਕ ਰੋਜ਼ਾ ਭੁੱਖ ਹੜਤਾਲ
ਸੇਵਾਵਾਂ ਰੈਗੂਲਰ ਕਰਨ ਤੋਂ ਟਾਲ ਮਟੋਲ ਕਰਨ ਤੇੇ ਸਰਕਾਰ ਪ੍ਰਤੀ ਜਤਾਇਆ ਭਾਰੀ ਰੋਸ
ਬਰਸਾਤ ਦੇ ਬਾਵਜੂਦ ਭੁੱਖ ਹੜਤਾਲ ਰਹੀ ਜਾਰੀ
17 ਜੁਲਾਈ ਨੂੰ ਸਿੱਖਿਆ ਮੰਤਰੀ ਦੇ ਹਲਕੇ ਰੋਪੜ ਵਿਖੇ ਹੋਵੇਗੀ ਸੂਬਾ ਪੱਧਰੀ ਵਿਸ਼ਾਲ ਰੈਲੀ
ਸੇਵਾਵਾਂ ਸਿੱਖਿਆ ਵਿਭਾਗ ਅਧੀਨ ਲਿਆ ਕੇ ਰੈਗੂਲਰ ਕਰਵਾਉਣ ਲਈ ਸੰਘਰਸ਼ ਰਹੇਗਾ ਜਾਰੀ-ਚੁਹਾਣਕੇ

23-27 (2)

ਬਰਨਾਲਾ, 22 ਜੂਨ (ਨਰੇਸ਼ ਗਰਗ) ਪਿਛਲੇ ਅੱਠ ਸਾਲਾਂ ਤੋਂ ਆਪਣੀਆਂ ਠੇਕਾ ਆਧਾਰਿਤ ਸੇਵਾਵਾਂ ਨੂੰ ਸਿੱਖਿਆ ਵਿਭਾਗ ਅਧੀਨ ਲਿਆ ਕੇ ਰੈਗੂਲਰ ਕਰਵਾਉਣ,ਅਧਿਆਪਕਾਂ ਤੇ ਦਰਜ ਝੂਠੇ ਪੁਲਿਸ ਕੇਸ ਰੱਦ ਕਰਵਾਉਣ,ਰੁਕੀਆਂ ਤਨਖਾਹਾਂ ਜਾਰੀ ਕਰਵਾਉਣ ਤੇ ਬਾਕੀ ਮੰਗਾਂ ਦੀ ਪੂਰਤੀ ਲਏ ਚੱਲ ਰਹੇ ਸੰਘਰਸ਼ ਦੀ ਲਗਾਤਾਰਤਾ ਵਿੱਚ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਹੋਏ ਫੈਸਲੇ ਅਨੁਸਾਰ ਐੱਸ.ਐੱਸ.ਏ/ਰਮਸਾ ਅਧਿਆਪਕ ਯੂਨੀਅਨ ਪੰਜਾਬ ਇਕਾਈ ਬਰਨਾਲਾ ਵੱਲੋਂ ਜ਼ਿਲਾ ਪ੍ਰਧਾਨ ਨਿਰਮਲ ਚੁਹਾਣਕੇ ਦੀ ਅਗਵਾਈ ਹੇਠ ਬਾਰਿਸ਼ ਦੇ ਬਾਵਜੂਦ ਡੀਸੀ ਦਫ਼ਤਰ ਬਰਨਾਲਾ ਅੱਗੇ ਇੱਕ ਰੋਜ਼ਾ ਭੁੱਖ ਹੜਤਾਲ ਕੀਤੀ ਗਈ ਅਤੇ ਸਰਕਾਰ ਵੱਲੋਂ ਮੰਗਾਂ ਨੂੰ ਅਣਗੋਲਿਆਂ ਕਰਨ ਕਰਕੇ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ ਜ਼ੋਰਦਾਰ ਨਾਅਰੇਬਾਜੀ ਕਰਦੇ ਹੋਏ ਆਪਣਾ ਰੋਸ ਦਾ ਪ੍ਰਗਟਾਵਾ ਕੀਤਾ ਗਿਆ।ਇਸ ਦੌਰਾਨ ਜੱਥੇਬੰਦੀ ਦੇ ਵਫਦ ਵੱਲੋਂ ਡੀਸੀ ਬਰਨਾਲਾ ਸ਼੍ਰੀ ਭੁਪਿੰਦਰ ਸਿੰਘ ਰਾਏ ਨੂੰ ਆਪਣੀਆਂ ਮੰਗਾਂ ਦੇ ਸੰੰਬੰਧ ਵਿੱਚ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਵੀ ਦਿੱਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਸੂਬਾ ਪ੍ਰੈੱਸ ਸਕੱਤਰ ਤੇ ਜ਼ਿਲਾ ਜਨਰਲ ਸਕੱਤਰ ਸੁਖਦੀਪ ਤਪਾ ਨੇ ਦੱਸਿਆ ਕਿ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਸਰਵ ਸਿੱਖਿਆ ਅਭਿਆਨ,ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਤੇ ਸੈਂਟਰ ਸਪਾਂਸਰਡ ਸਕੀਮ (ਸੀ.ਐੱਸ.ਐੱਸ. ਉਰਦੂ) ਅਧੀਨ ਭਰਤੀ 12000 ਦੇ ਕਰੀਬ ਅਧਿਆਪਕ,ਹੈਡਮਾਸਟਰ ਤੇ ਲੈਬ ਅਟੈਂਡਂੈਟ ਅੱਠ ਸਾਲਾਂ ਤੋਂ ਆਪਣੀਆਂ ਸੇਵਾਵਾਂ ਸਿੱਖਿਆ ਵਿਭਾਗ ਅਧੀਨ ਲਿਆ ਕੇ ਰੈਗੂਲਰ ਕਰਵਾਉਣ ਲਈ ਸੰਘਰਸ਼ ਕਰਦੇ ਆ ਰਹੇ ਹਨ।ਸਿੱਖਿਆ ਵਿਭਾਗ ਵਿੱਚ ਤਿੰਨ ਸਾਲਾਂ ਬਾਅਦ ਰੈਗੂਲਰ ਕਰਨ ਦੀ ਨੀਤੀ ਹੋਣ ਦੇ ਬਾਵਜੂਦ ਤੇ ਨਿਯਮਾਂ ਤਹਿਤ ਭਰਤੀ ਐੱਸ.ਐੱਸ.ਏ ਰਮਸਾ ਅਧਿਆਪਕਾਂ,ਹੈਡਮਾਸਟਰਾਂ ਤੇ ਲੈਬ ਅਟੈਂਡੈਟਾਂ ਨੂੰ ਰੈਗੂਲਰ ਕਰਨ ਤੋਂ ਟਾਲ ਮਟੋਲ ਕਰਕੇ ਸਰਕਾਰ ਮਾਨਸਿਕ ਤੇ ਆਰਥਿਕ ਸ਼ੋਸ਼ਣ ਕਰ ਰਹੀ ਹੈ।ਜਿਸ ਕਰਕੇ ਸਮੂਹ ਅਧਿਆਪਕ ,ਹੈਡਮਾਸਟਰ ਤੇ ਲੈਬ ਅਟੈਂਡੈਟ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਪੂਰੀ ਤਰਾਂ ਖਫਾ ਹਨ।ਸਰਕਾਰ ਦੇ ਅਜਿਹੇ ਰਵੱਈਏ ਖਿਲਾਫ ਹੀ ਜੱਥੇਬੰਦੀ ਵੱਲੋਂ ਸੰਘਰਸ਼ ਨੁੰ ਜਾਰੀ ਰੱਖਦਿਆ ਹੀ ਅੱਜ ਡੀ ਸੀ ਦਫ਼ਤਰ ਬਰਨਾਲਾ ਅੱਗੇ ਭਰਾਤਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਵੱਡੀ ਗਿਣਤੀ ਸਮੇਤ ਜ਼ਿਲਾ ਪੱਧਰੀ ਇੱਕ ਰੋਜ਼ਾ ਭੁੱਖ ਹੜਤਾਲ ਕੀਤੀ ਕੀਤੀ ਗਈ।
ਸੂਬਾ ਕਮੇਟੀ ਮੈਬਰ ਰਜਿੰਦਰ ਮੂਲੋਵਾਲ ਤੇ ਜ਼ਿਲਾ ਪ੍ਰੈੱਸ ਸਕੱਤਰ ਮਨਮੋਹਨ ਸਿੰਘ ਨੇ ਸਾਂਝੇ ਰੂਪ ਵਿੱਚ ਦੱਸਿਆ ਕਿ 29 ਜੂਨ ਨੂੂੂੰ ਜੱਥੇਬੰਦੀ ਦੀ ਮੁੱਖ ਮੰਤਰੀ ਪੰਜਾਬ ਨਾਲ ਪੈੱਨਲ ਮੀਟਿੰਗ ਹੋਣ ਜਾ ਰਹੀ ਹੈ ਉਹਨਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਮੀਟਿੰਗ ਮੰਗਾਂ ਦਾ ਕੋਈ ਠੋਸ ਹੱਲ ਨਾ ਕੀਤਾ ਗਿਆ ਤਾਂ ਅਗਲੀ ਉਲੀਕੀ ਰਣਨੀਤੀ ਅਨੁਸਾਰ 17 ਜੁਲਾਈ ਨੂੰ ਸਿੱਖਿਆ ਮੰਤਰੀ ਦੇ ਹਲਕੇ ਰੋਪੜ ਵਿਖੇ ਸੂਬਾ ਪੱਧਰੀ ਵਿਸ਼ਾਲ ਰੈਲੀ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਇਕ ਪਾਸੇ ਸ਼ਾਂਤਮਈ ਸੰਘਰਸ਼ਾਂ ਦੌਰਾਨ ਬਠਿੰਡਾ ਅਤੇ ਰੋਪੜ ਵਿਖੇ ਅਧਿਆਪਕਾਂ ’ਤੇ ਦਰਜ ਝੂਠੇ ਪੁਲਿਸ ਕੇਸਾਂ ਨੂੰ ਰੱਦ ਕਰਨ ਵਿੱਚ ਸਰਕਾਰ ਵੱਲੋ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਉਥੇ ਦੂਜੇ ਪਾਸੇ ਐੱਸ.ਐੱਸ.ਏ/ਰਮਸਾ/ਸੀ.ਐੱਸ.ਐੱਸ.(ਉਰਦੂ) ਅਧਿਆਪਕਾਂ ਦੀਆਂ ਤਨਖਾਹਾਂ ਨਾ ਤਾਂ ਸਹੀ ਸਮੇਂ ’ਤੇ ਦਿੱਤੀਆਂ ਜਾ ਰਹੀਆਂ ਹਨ ਅਤੇ ਨਾ ਹੀ ਅਧਿਆਪਕਾਂ ਦੀਆਂ ਤਨਖਾਹਾਂ ਦੇ ਰੁਕੇ ਬਕਾਏ ਜਾਰੀ ਕੀਤੇ ਜਾ ਰਹੇ ਹਨ ਇਥੋਂ ਤੱਕ ਕਿ ਰਮਸਾ ਅਧੀਨ ਨਿਯੁਕਤ ਲੈਬ ਅਟੈਂਡੇਟਾਂ ਨੂੰ ਤਾਂ ਪਿਛਲੇ 15 ਮਹੀਨੇ ਤੋਂ ਤਨਖਾਹ ਨਸੀਬ ਨਹੀਂ ਹੋਈ।ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐੱਸ.ਐੱਸ.ਏ/ਰਮਸਾ/ਸੀ.ਐੱਸ.ਐੱਸ.(ਉਰਦੂ) ਅਧਿਆਪਕਾਂ,ਹੈਡਮਾਸਟਰਾਂ ਤੇ ਲੈਬ ਅਟੈਂਡੈਟਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਨੋਟੀਫੀਕੇਸ਼ਨ ਜਾਰੀ ਨਾ ਕਰਨ ਕਰਕੇ ਜੱਥੇਬੰਦੀ ਵੱਲੋਂ 01 ਜੁਲਾਈ ਤੋਂ 10 ਜੁਲਾਈ ਤੱਕ ਕੈਬਨਿਟ ਮੰਤਰੀਆਂ,ਐੱਮ.ਐੱਲ.ਏ,ਐੱਮ.ਪੀ,ਸੰਸਦੀ ਸਕੱਤਰਾਂ,ਹਲਕਾਂ ਇੰਚਾਰਜਾਂ ਤੇ ਸਰਕਾਰ ਦੇ ਹੋਰਨਾਂ ਨੁਮਾਇੰਦਿਆਂ ਨੂੰ ਮਾਸ ਡੈਪੂਟੇਸ਼ਨ ਦੇ ਰੂਪ ਵਿੱਚ ਮਿਲ ਕੇ ਮੁੱਖ ਮੰਤਰੀ ਪੰਜਾਬ ਦੇ ਨਾਂ ‘ਯਾਦ ਪੱਤਰ’ ਦੇਣ ਤੋਂ ਬਿਨਾਂ ਸੂਬੇ ਭਰ ਵਿੱਚ ਮੁੱਖ ਮੰਤਰੀ,ਉੱਪ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਦਾ ‘ਸੰਗਤ ਦਰਸ਼ਨਾਂ’ ਦੌਰਾਨ ਘਿਰਾਓ ਕੀਤਾ ਜਾਵੇਗਾ ਅਤੇ ਪਰਚਾ ਵੰਡ ਮੁਹਿੰਮ ਤਹਿਤ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਜਨਤਕ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਜੇਕਰ ਸਰਕਾਰ ਫੇਰ ਵੀ ਉਕਤ ਮੰਗਾਂ ਨੁੰ ਅਣਗੌਲਿਆਂ ਕਰਦੀ ਹੈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਰੋਸ ਮੁਜ਼ਾਹਰੇ ਵਿੱਚ ਸਟੇਜ ਸਕੱਤਰ ਦੀ ਜਿੰਮੇਵਾਰੀ ਜ਼ਿਲਾ ਮੀਤ ਪ੍ਰਧਾਨ ਕੁਲਦੀਪ ਸੰਘੇੜਾ ਨੇ ਨਿਭਾਈ।
ਇਸ ਮੌਕੇ ਭਰਾਤਰੀ ਜੱਥੇਬੰਦੀਆਂ ਡੀ.ਟੀ.ਐੱਫ ਦੇ ਗੁਰਮੀਤ ਸੁਖਪੁਰ, ਇਨਕਲਾਬੀ ਕੇਂਦਰ ਪੰਜਾਬ ਦੇ ਨਰਾਇਣ ਦੱਤ,ਬੀ.ਐੱਡ ਅਧਿਆਪਕ ਫਰੰਟ ਦੇ ਹਰਵਿੰਦਰ ਬਰਨਾਲਾ,ਲਾਭ ਅਕਲੀਆ, ਜੀ.ਟੀ.ਯੂ ਦੇ ਹਰਿੰਦਰ ਮੱਲੀਆਂ, ਬੀ.ਐੱਡ ਅਧਿਆਪਕ ਫਰੰਟ ਦੇ ਪਰਮਿੰਦਰ ਬਰਨਾਲਾ,ਮਾਸਟਰ ਕਾਡਰ ਯੂਨੀਅਨ ਦੇ ਜਮਹੂਰੀ ਗੁਰਮੇਲ ਬਦਰਾ ,ਅਧਿਕਾਰ ਸਭਾ ਦੇ ਹਰਚਰਨ ਚੰਨਾਂ,ਕੰਪਿਊਟਰ ਅਧਿਆਪਕ ਯੂਨੀਅਨ ਦੇ ਗੁਰਵਿੰਦਰ ਸਿੰਘ, ਨੇ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਵਰਦਿਆਂ ਕਿਹਾ ਕਿ ਸੂਬਾ ਸਰਕਾਰ ਸੰਜੀਦਗੀ ਨਾਲ ਲੋਕਾਂ ਦੇ ਮੰਗਾਂ ਤੇ ਮਸਲੇ ਹੱਲ ਕਰਨ ਦੀ ਥਾਂ ਆਪਣੇ ਜ਼ਬਰ ਦਾ ਕੁਹਾੜਾ ਚਲਾ ਰਹੀ ਹੈ ਜਿਸ ਤਹਿਤ ਪਿਛਲੇ ਦਿਨੀਂ ਬੇਰੁਜ਼ਗਾਰ ਤੇ ਮੁਲਾਜ਼ਮਾਂ ਉੱਪਰ ਅੰਨਾ ਤਸ਼ੱਦਦ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ‘ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ’ ਦਾ ਸਬਕ ਲੈ ਕੇ ਚੱਲੇ ਪੰਜਾਬ ਦੇ ਸੰਘਰਸ਼ੀ ਤੇ ਕਿਰਤੀ ਲੋਕਾਂ ਦੇ ਕਾਫਲੇ ਇਸ ਜ਼ਬਰ ਦਾ ਜਵਾਬ ਦੇਣ ਲਈ ਲਾਮਬੰਦ ਹੋ ਰਹੇ ਹਨ।ਉਹਨਾਂ ਭਵਿੱਖ ਵਿੱਚ ਵੀ ਐੱਸ.ਐੱਸ.ਏ/ਰਮਸਾ ਅਧਿਆਪਕਾਂ ਵਲੋਂ ਲੜੇ ਜਾ ਰਹੇ ਹੱਕੀ ਘੋਲ਼ ਵਿੱਚ ਪੂਰਨ ਹਮਾਇਤ ਦੇਣ ਦਾ ਐਲਾਨ ਕੀਤਾ।
ਇਸ ਸਮੇਂ ਭੁੱਖ ਹੜਤਾਲ ਤੇ ਬੈਠਣ ਵਾਲੇ ਅਧਿਆਪਕਾਂ ਜ਼ਿਲਾ ਪ੍ਰਧਾਨ ਨਿਰਮਲ ਚੁਹਾਣਕੇ,ਗੁਰਪ੍ਰੀਤ ਸੰਘੇੜਾ,ਨਵਜੋਤ ਕੌਰ,ਅਮਨਦੀਪ ਕੌਰ,ਰਾਖੀ ਜੋਸ਼ੀ,ਹਰਪ੍ਰੀਤ ਕੌਰ ਤੋਂ ਇਲਾਵਾ ਬਲਾਕ ਪ੍ਰਧਾਨ ਕਮਲਦੀਪ,ਪਲਵਿੰਦਰ ਠੀਕਰੀਵਾਲਾ,ਸੋਹਣ ਸਿੰਘ,ਸੁਰਿੰਦਰ ਸਿੰਘ,ਨੀਰਾ ਗਰਗ,ਪਰਵਿੰਦਰ ਕੌਰ,ਅਮਰਜੀਤ ਕੌਰ, ਜਸਵੀਰ ਸਿੰਘ,ਅੰਮ੍ਰਿਤ ਸਿੰਘ,ਰਮਨਦੀਪ,ਸੁਖਦੇਵ ਸਿੰਘ, ਕਮਲਦੀਪ ਸ਼ਰਮਾਂ,ਸਾਧੂ ਸਿੰਘ,ਰਾਮਬੀਰ ਸਿੰਘ,ਭੁਪਿੰਦਰ ਸਿੰਘ,ਹਰਿੰਦਰ ਰਾਮਗੜ,ਨਿਤਿਨ ਗੋਇਲ,ਬਲਵੰਤ ਉੱਪਲੀ,ਜਗਜੀਤ ਸਿੰਘ,ਅਜਾਇਬ ਸਿੰਘ,ਰਾਜੇਸ਼ ਗੋਇਲ,ਅੰਮ੍ਰਿਤਪਾਲ ਕੌਰ,ਕੁਲਜੀਤ ਕੌਰ,ਸਿਮਰਜੀਤ ਕੌਰ,ਸੰਦੀਪ ਸਿੰਘ,ਅਸ਼ੀਸ਼ ਗੋਇਲ ,ਜਸਵਿੰਦਰ ਕੌਰ,ਅਸ਼ੋਕ ਬਾਲਾ,ਚਰਨਜੀਤ ਸਿੰਘ,ਗੁਰਮੀਤ ਕੌਰ ਆਦਿ ਅਧਿਆਪਕ ਆਗੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: