ਸਬ ਜੇਲ ਪੱਟੀ ਵਿਖੇ ਕੈਦੀਆਂ ਨੇ ਕੀਤਾ ਯੋਗ

ਸਬ ਜੇਲ ਪੱਟੀ ਵਿਖੇ ਕੈਦੀਆਂ ਨੇ ਕੀਤਾ ਯੋਗ

19-21

ਪੱਟੀ, 18 ਜੂਨ ( ਅਵਤਾਰ ਸਿੰਘ ਢਿੱਲੋਂ): ਅੰਤਰ ਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿਚ ਪੰਤਜਲੀ ਯੋਗ ਪੱਟੀ ਵਲੋਂ ਸਬ ਜੇਲ ਪੱਟੀ ਵਿਖੇ ਯੋਗਾ ਕੈਂਪ ਦੀ ਸ਼ੁਰੂਆਤ ਪਰਵਿੰਦਰ ਸਿੰਘ ਜੌਲੀ ਮੈਂਬਰ ਯੋਗ ਸੰਮਤੀ ਪੰਜਾਬ, ਬਲਦੇਵ ਮਹਿਤਾ ਉਪ ਪ੍ਰਧਾਨ ਤਰਨ ਤਾਰਨ ਵਲੋਂ ਕੀਤੀ ਗਈ । ਸਬ ਜੇਲ ਪੱਟੀ ਵਿਚ ਬੰਦ ਕੈਦੀਆਂ ਦੇ ਸਨਮੁੱਖ ਹੁੰਦਿਆਂ ਜੌਲੀ ਨੇ ਯੋਗ ਰਾਂਹੀ ਖੁਸ਼ਹਾਲ ਜਿੰਦਗੀ ਜਿਊਣ ਅਤੇ ਯੋਗ ਅਭਿਆਸ ਰਾਂਹੀ ਮਾਨਸਿਕ ਤਨਾਅ ਤੋ ਬਚਣ ਲਈ ਭ੍ਰਮਰੀ ਤੇ ਅਨਲੇਮ- ਵਿਲੋਮ ਕਰਨ ਦੇ ਤਰੀਕੇ ਦੱਸੇ। ਕਿਉਕਿ ਬਾਹਰੀ ਦੁਨੀਆ ਨਾਲੋਂ ਕੱਟੇ ਹੋਣ ਕਰਕੇ ਜੇਲ ਅੰਦਰ ਬੰਦ ਜ਼ਿਆਦਾਤਰ ਕੈਦੀ ਮਾਨਸਿਕ ਤਨਾਅ `ਚ ਰਹਿੰਦੇ ਹਨ। ਉਨਾਂ ਨੂੰ ਅੱਜ ਦੇ ਯੋਗ ਸ਼ੈਸਨ ਵਿਚ ਤਾੜੀ ਮਾਰਨਾ, ਹੱਸਣਾ ਆਦਿ ਤੋ ਇਲਾਵਾ ਸ਼ਰੀਰਕ ਤੌਰ ਤੇ ਮਜ਼ਬੂਤ ਕਰਨ ਲਈ ਜੋਗਿੰਗ ਤੇ ਆਸਣ ਵੀ ਕਰਵਾਏ ਗਏ। ਰੋਜ਼ਾਨਾ ਖਾਣ ਪੀਣ ਦੇ ਸਬੰਧ ਵਿਚ ਜੌਲੀ ਨੇ ਪਾਣੀ ਬਾਰੇ ਕਿਹਾ ਕਿ ਸਵੇਰੇ ਉਠ ਕੇ 2 ਗਲਾਸ ਗਰਮ ਪਾਣੀ ਪੀਣ ਨਾਲ ਪੇਟ ਚੰਗੀ ਤਰਾਂ ਸਾਫ ਹੋ ਜਾਂਦਾ ਹੈ, ਰੋਟੀ ਖਾਣ ਤੋ ਘੱਟੋ ਘੱਟ ਅੱਧਾ ਘੰਟਾ ਬਾਦ ਪਾਣੀ ਪੀਣ ਨਾਲ ਪੇਟ ਵਿਚ ਗੈਸ ਤੇ ਬਦਹਜ਼ਮੀ ਵਰਗੀਆਂ ਅਲਾਮਤਾਂ ਤੋ ਰਾਹਤ ਮਿਲਦੀ ਹੈ। ਇਸ ਮੌਕੇ ਅੰਮ੍ਰਿਤ ਪਾਲ ਸਿੰਘ ਡਿਪਟੀ ਸੁਪਰਡੈਂਟ ਸਬ ਜੇਲ ਪੱਟੀ ਨੇ ਕੈਦੀਆਂ ਨੂੰ ਤੰਦਰੁਸਤ ਰਹਿਣ ਲਈ ਯੋਗਾ ਅਭਿਆਸ ਰੋਜ਼ਾਨਾ ਕਰਨ ਲਈ ਕਿਹਾ, ਉਨਾਂ ਕਿਹਾ ਕਿ ਯੋਗ ਰਾਂਹੀ ਅਸੀ ਆਪਣੇ ਅਹਾਰ, ਵਿਹਾਰ ਤੇ ਵਿਚਾਰ ਵਿਚ ਬਦਲਾਵ ਲਿਆ ਸਕਦੇ ਹਾਂ। ਇਸ ਮੌਕੇ ਪੱਟੀ ਸਬ ਜੇਲ ਦਾ ਸਮੂਹ ਸਟਾਫ ਤੇ ਨਜ਼ਰਬੰਦ ਕੈਦੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: