ਬੱਚਾ ਚੁੱਕਣ ਵਾਲੀ ਇਸ ਔਰਤ ਨੂੰ ਪਹਿਚਾਣੋ

ਬੱਚਾ ਚੁੱਕਣ ਵਾਲੀ ਇਸ ਔਰਤ ਨੂੰ ਪਹਿਚਾਣੋ

17-2

ਅੰਮ੍ਰਿਤਸਰ: ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਇੱਕ ਮਾਸੂਮ ਨੂੰ ਅਗਵਾ ਕਰ ਲਿਆ ਗਿਆ ਹੈ। ਇੱਕ ਔਰਤ 5 ਸਾਲ ਦੇ ਵਿਸ਼ੂ ਨੂੰ ਅਗਵਾ ਕਰਕੇ ਲੈ ਗਈ ਹੈ। ਅਗਵਾ ਦੀ ਇਹ ਵਾਰਦਾਤ ਸੀਸੀਟੀਵੀ ‘ਚ ਕੈਦ ਹੋ ਗਈ ਹੈ। ਤਸਵੀਰਾਂ ‘ਚ ਅਗਵਾਕਾਰ ਔਰਤ ਬੱਚੇ ਨੂੰ ਲਿਜਾਂਦੀ ਸਾਫ ਦਿਖਾਈ ਦੇ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਵਿਸ਼ੂ ਨੂੰ ਤਸਵੀਰਾਂ ‘ਚ ਨਜ਼ਰ ਆ ਰਹੀ ਔਰਤ 14 ਜੂਨ ਨੂੰ ਅਗਵਾ ਕਰਕੇ ਲੈ ਗਈ ਹੈ। ਪੁਲਿਸ ਨੇ ਵਿਸ਼ੂ ਦੇ ਪਰਿਵਾਰ ਵੱਲੋਂ ਦਿੱਤੀ ਸ਼ਿਕਾਇਤ ਦੇ ਅਧਾਰ ‘ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਕੈਮਰਿਆਂ ਤੋਂ ਮਿਲੀ ਫੁਟੇਜ ਦੇ ਅਧਾਰ ‘ਤੇ ਪੁਲਿਸ ਨੇ ਮੁਲਜ਼ਮ ਔਰਤ ਦੀ ਭਾਲ ਸ਼ੁਰੂ ਕੀਤੀ ਹੈ।

ਪੁਲਿਸ ਨੇ ਮਾਸੂਮ ਬੱਚੇ ਦੀ ਜਾਣਕਾਰੀ ਦੇਣ ਲਈ ਟੈਲੀਫੋਨ ਨੰਬਰ ਵੀ ਜਾਰੀ ਕੀਤੇ ਹਨ। ਇਹ ਨੰਬਰ ਹੇਠ ਲਿਖੇ ਹਨ:-

ਪੁਲਿਸ ਕੰਟਰੌਲ ਰੂਮ ਅੰਮ੍ਰਿਤਸਰ- 9781130666

ਏਸੀਪੀ ਸੈਂਟਰਲ- 9781130106

ਐਸਐਚਓ ਥਾਣਾ ਕੋਤਵਾਲੀ- 9781130205

ਜੇਕਰ ਤੁਹਾਡੇ ਕੋਲ ਇਹਨਾਂ ਤਸਵੀਰਾਂ ‘ਚ ਨਜ਼ਰ ਆ ਰਹੀ ਔਰਤ ਜਾਂ ਅਗਵਾ ਹੋਏ ਬੱਚੇ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਤੁਰੰਤ ਇਹਨਾਂ ਨੰਬਰਾਂ ‘ਤੇ ਸੰਪਰਕ ਕਰੋ।

Share Button

Leave a Reply

Your email address will not be published. Required fields are marked *

%d bloggers like this: