18 ਜੂਨ ਨੂੰ ਹੋਵੇਗਾ ਸ਼ਮਸ਼ਾਨ ਭਰੋਂ ਅੰਦੋਲਨ-ਆਗੂ ਅਮਰਜੀਤ ਕੰਬੋਜ਼

18 ਜੂਨ ਨੂੰ ਹੋਵੇਗਾ ਸ਼ਮਸ਼ਾਨ ਭਰੋਂ ਅੰਦੋਲਨ-ਆਗੂ ਅਮਰਜੀਤ ਕੰਬੋਜ਼
ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਦੀਆਂ ਪੋਸਟਾ ਦੀ ਗਿਣਤੀ 8500 ਕਰਨ ਦੇ ਪੰਜ਼ਾਬ ਸਰਕਾਰ ਦੇ ਲਾਰੇ ਲੱਪੇ ਜਾਰੀ

16-31
ਬਠਿੰਡਾ ਜੂਨ 15 (ਪ.ਪ.) ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਵੱਲੋਂ ਸੂਬਾ ਆਗੂ ਅਮਰਜੀਤ ਸਿੰਘ ਕੰਬੋਜ਼ ਨੇ ਪ੍ਰੈਸ ਨੌਟ ਜਾਰੀ ਕਰਦਿਆਂ ਦੱਸਿਆਂ ਕਿ ਬੇਰੁਜ਼ਗਾਰ ਈ.ਟੀ.ਟੀ.ਟੈਟ ਪਾਸ ਅਧਿਆਪਕ ਪੰਜ਼ਾਬ ਸਰਕਾਰ ਦੀ ਲਾਅਰੇਲੱਪੇ ਵਾਲੀ ਨੀਤੀ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੇ ਹਨ । ਜ਼ਿਕਰਯੋਗ ਹੈ ਕਿ ਪਿੰਡ ਜੈ ਸਿੰਘ ਵਾਲਾ ਵਿਖੇ ਬੇਰੁਜ਼ਗਾਰ ਅਧਿਆਪਕ ਟੈਂਕੀ ਤੇ ਚੜ੍ਹੇ ਹੋਏ ਹਨ ਪ੍ਰਸ਼ਾਸਨ ਨੇ 16 ਜੂਨ ਤੱਕ ਉਹਨਾਂ ਦੀ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ ਸੀ ਜੋ ਕਿ ਸਿਰੇ ਨਹੀਂ ਚੜਿਆਂ ਜਿਸ ਤੋਂ ਤੰਗ ਆ ਕੇ ਬੇਰੁਜ਼ਗਾਰ ਅਧਿਆਪਕ 18 ਜੂਨ ਨੂੰ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੀ ਕੋਠੀ ਅੱਗੇ 20 ਅਧਿਆਪਕ ਆਤਮਦਾਹ ਕਰਨਗੇ ਜਿਹਨਾਂ ਵਿਚ 10 ਲੜਕੀਆਂ ਸ਼ਾਮਿਲ ਹੋਣਗੀਆਂ ਆਗੂ ਕਮਲ ਠਾਕੁਰ ਗੁਰਦਾਸਪੁਰ ਤੇ ਗੁਰਵੀਰ ਸਿੰਘ ਟੋਡਰਪੁਰ ਨੇ ਕਿਹਾ ਕਿ 19 ਤਰੀਕ ਨੂੰ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਬਠਿੰਡਾ ਸ਼ਹਿਰ ਵਿਚ ਨਹੀਂ ਵੜਨ ਦਿੱਤਾ ਜਾਵੇਗਾ ਆਗੂਆਂ ਨੇ ਕਿਹਾਂ ਕਿ ਸਿੱਖਿਆਂ ਵਿਭਾਗ ਵਿਚ 14000 ਈ.ਟੀ.ਟੀ. ਅਧਿਆਪਕਾਂ ਦੀਆਂ ਪੋਸਟਾ ਖਾਲੀ ਪਈਆਂ ਹਨ ਪੰਜਾਬ ਸਰਕਾਰ ਉਹਨਾਂ ਨੂੰ ਭਰਨ ਦਾ ਨਾਂ ਨਹੀਂ ਲੈ ਰਹੀਂ ਉੱਧਰ ਸਿੱਖਿਆਂ ਮੰਤਰੀ ਦੁਆਰਾ ਸਿੱਖਿਆਂ ਸੁਧਾਰਾਂ ਦੇ ਢੰਡੋਰੇ ਪਿੱਟੇ ਜਾ ਰਹੇ ਹਨ ਜੋ ਕਿ ਸਰਾਸਰ ਝੂਠ ਹੈ ।

ਆਗੂ ਜ਼ਸ਼ਨ ਕੰਬੋਜ ਨੇ ਕਿਹਾ ਕਿ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਜਾਰੀ ਹਨ ਪਿਛਲੇ 10 ਸਾਲਾ ਤੋਂ ਪੰਜਾਬ ਸਰਕਾਰ ਨੇ ਇੱਕ ਵੀ ਈ.ਟੀ.ਟੀ. ਦੀ ਭਰਤੀ ਨਹੀਂ ਕੀਤੀ ਕੱਢੀ ਗਈਆਂ ਅਸਾਮੀਆਂ ਨੂੰ ਵੀ ਕੋਰਟ ਕੇਸ ਦੇ ਚੱਕਰਾ ਵਿਚ ਉਲਝਾਇਆਂ ਜਾ ਰਿਹਾ ਹੈ ਪੰਜਾਬ ਸਰਕਾਰ ਆਰ.ਟੀ.ਈ. ਐਕਟ ਲਾਗੂ ਕਰਨ ਵਿਚ ਵੀ ਅਸਮਰਥ ਹੋ ਕੇ ਰਹਿ ਗਈ ਹੈ ਉਹਨਾਂ ਕਿਹਾ ਕਿ ਮੰਗਾ ਨਾ ਮੰਨੀਆਂ ਗਈਆਂ ਤਾਂ ਬੇਰੁਜ਼ਗਾਰ ਅਧਿਆਪਕ ਜੇਲ੍ਹ ਭਰੋਂ ਅੰਦੋਲਣ ਤੋਂ ਭੋਰਾ ਵੀ ਗੁਰੇਜ਼ ਨਹੀਂ ਕਰਨਗੇ ਆਗੂ ਸ਼ਲਿੰਦਰ ਫਾਜਿਲਕਾ ਤੇ ਜਸਵੰਤ ਸਿੰਘ ਕਲਿਆਣ ਨੇ ਪੰਜਾਬ ਸਰਕਾਰ ਦੀ ਕੈਬਨਿਟ ਮੰਤਰੀ ਤੇ ਦੋਸ਼ ਲਾਉਂਦਿਆਂ ਕਿਹਾ ਕਿ ਇੱਕ ਪਾਸੇ ਤਾਂ ਉਹ ਨੰਨੀ ਛਾਂ ਦੇ ਨਾਅਰੇ ਦੇ ਰਹੇ ਹਨ ਦੂਜੇ ਪਾਸੇ ਪੰਜਾਬ ਦੀਆਂ ਧੀਆਂ ਨੂੰ ਟੈਂਕੀਆਂ ਤੇ ਰਾਤਾ ਕੱਟਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਇਸ ਮੋਕੇ ਹੋਰਨਾਂ ਤੋਂ ਇਲਾਵਾ ਹਿਮਾਂਸੂ ਪਟਿਆਲਾ , ਗੁਰਵੀਰ ਪਟਿਆਲਾ, ਗੁਰਮੁਖ ਪਟਿਆਲਾ, ਸਤਬੀਰ ਪਟਿਆਲਾ, ਲਖਵਿੰਦਰ ਚੀਮਾ ਸੰਗਰੂਰ,ਚਮਨ ਅਬੋਹਰ,ਜਸਵਿੰਦਰ ਮੁਕਤਸਰ, ਅਸ਼ੀਸ ਕੁਮਾਰ ਜੈਤੋਂ, ਹਰਪ੍ਰੀਤ ਕੋਰ ਬਠਿੰਡਾ , ਕੈਲਾਸ਼ ਰਾਣੀ , ਰਿਪਨਦੀਪ ਕੌਰ ,ਸਿਮਰਨ ਕੋਰ ਆਦਿ ਹਾਜ਼ਰ ਸਨ ।

Share Button

Leave a Reply

Your email address will not be published. Required fields are marked *

%d bloggers like this: