ਕਿਸੇ ਵੱਡੀ ਅਣਹੋਣੀ ਦੀ ਉਡੀਕ ‘ਚ ਹੈ ਤਲਵੰਡੀ ਸਾਬੋ ਦਾ ਸਿਵਲ ਹਸਪਤਾਲ

ਕਿਸੇ ਵੱਡੀ ਅਣਹੋਣੀ ਦੀ ਉਡੀਕ ‘ਚ ਹੈ ਤਲਵੰਡੀ ਸਾਬੋ ਦਾ ਸਿਵਲ ਹਸਪਤਾਲ

14-HOSPITAL PICਤਲਵੰਡੀ ਸਾਬੋ, 14 ਜੂਨ (ਗੁਰਜੰਟ ਸਿੰਘ ਨਥੇਹਾ)- ਡਾਕਟਰਾਂ ਦੀ ਗਾਟ ਕਾਰਨ ਨਿੱਤ ਚਰਚਾ ਵਿੱਚ ਆ ਰਹੇ ਸਥਾਨਕ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਪ੍ਰਸ਼ਾਸ਼ਨ ਵੱਲੋਂ ਆਪਣੀ ਮਿਆਦ ਵਿਹਾਅ ਚੁੱਕੇ ਫਾਇਰ ਸੇਫਟੀ ਸਿਲੰਡਰਾਂ ਦੀ ਅਣਦੇਖੀ ਕਿਸੇ ਵੀ ਸਮੇਂ ਹਸਪਤਾਲ ਵਿੱਚ ਕੰਮ ਕਰਦੇ ਅਮਲੇ ਅਤੇ ਇਲਾਜ਼ ਲਈ ਦਾਖਲ ਮਰੀਜ਼ਾਂ ਦੀ ਜਾਨ ਜੋਖਮ ਵਿੱਚ ਪਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਸਥਾਨਕ ਸਿਵਲ ਹਸਪਤਾਲ ਵਿੱਚ ਕਿਸੇ ਵੀ ਸਮੇਂ ਅਗਜ਼ਨੀ ਦੀ ਘਟਨਾ ਨਾਲ ਮੌਕੇ ਸਿਰ ਨਿਬੜਨ ਲਈ ਥਾਂ-ਥਾਂ ‘ਤੇ ਲਾਏ ਫਾਇਰ ਸੇਫਟੀ ਸਿਲੰਡਰਾਂ ਦੀ ਮਿਆਦ 21.10.2015 ਨੂੰ ਪੂਰੀ ਹੋ ਚੁੱਕੀ ਹੈ ਪ੍ਰੰਤੂ ਅੱਠ ਮਹੀਨੇ ਬਾਅਦ ਤੱਕ ਵੀ ਇੰਨ੍ਹਾਂ ਫਾਇਰ ਸੇਫਟੀ ਸਿਲੰਡਰਾਂ ਵੱਲ ਧਿਆਨ ਨਾ ਦੇਣਾ ਹਸਪਤਾਲ ਦੇ ਉੱਚ ਅਧਿਕਾਰੀਆਂ ਦੀ ਆਪਣੇ ਫਰਜ਼ਾਂ ਪ੍ਰਤੀ ਅਣਗਹਿਲੀ ਦੀ ਜਿਉਂਦੀ ਜਾਗਦੀ ਮਿਸਾਲ ਹੈ।
ਇੱਥੇ ਇਹ ਜਿਕਰ ਕਰਨਾ ਵੀ ਕੁੱਥਾਂ ਨਹੀਂ ਹੋਵੇਗਾ ਕਿ ਨਿੱਜੀ ਹਸਪਤਾਲਾਂ ਵਿੱਚ ਵਸੂਲੀਆਂ ਜਾਂਦੀਆਂ ਅਸਮਾਨ ਛੂੰਹਦੀਆਂ ਫੀਸਾਂ ਤੋਂ ਬਚਣ ਅਤੇ ਇਸ ਹਸਪਤਾਲ ਵਿੱਚ ਤਾਇਨਾਤ ਡਾ. ਸੋਨੀਆ ਗੁਪਤਾ ਦੀਆਂ ਵਧੀਆ ਜਣੇਪਾ ਸੇਵਾਵਾਂ ਕਾਰਨ ਹਰ ਰੋਜ਼ ਹੀ ਕਈ-ਕਈ ਜਣੇਪਾ ਕੇਸ ਇਸ ਹਸਪਤਾਲ ਵਿੱਚ ਹੁੰਦੇ ਹਨ ਅਤੇ ਜੱਚਾ ਬੱਚਾ ਤੋਂ ਇਲਾਵਾ ਉਹਨਾਂ ਦੇ ਵਾਰਿਸ ਵੀ ਐਥੇ ਮੌਜ਼ੂਦ ਰਹਿੰਦੇ ਹਨ। ਪ੍ਰੰਤੂ ਇਹਨਾਂ ਮਿਆਦ ਵਿਹਾਅ ਚੁੱਕੇ ਫਾਇਰ ਸੇਫਟੀ ਸਿਲੰਡਰਾਂ ਕਾਰਨ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ।
ਇਸ ਸੰਬੰਧੀ ਪੱਛੇ ਜਾਣ ‘ਤੇ ਐਸ ਐਮ ਓ ਸ੍ਰੀਮਤੀ ਦਰਸ਼ਨ ਕੌਰ ਨੇ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਨਹੀਂ ਸੀ ਤੁਸੀਂ ਇਹ ਮਾਮਲਾ ਮੇਰੇ ਧਿਆਨ ਵਿੱਚ ਲਿਆ ਦਿੱਤਾ ਹੈ ਮੈਂ ਕੱਲ੍ਹ ਨੂੰ ਹੀ ਸਾਡੇ ਫਾਇਰ ਸੇਫਟੀ ਅਫਸਰ ਵਿਰੁੱਧ ਐਕਸ਼ਨ ਲਵਾਂਗੀ।

Share Button

Leave a Reply

Your email address will not be published. Required fields are marked *

%d bloggers like this: