ਹੁਣ ਤਪਾ ਨੂੰ ਵਿਧਾਨ ਸਭਾ ਹਲਕਾ ਬਣਾਉਣ ਦੀ ਮੰਗ ਲੱਗੀ ਜ਼ੋਰ ਫੜਨ

ਹੁਣ ਤਪਾ ਨੂੰ ਵਿਧਾਨ ਸਭਾ ਹਲਕਾ ਬਣਾਉਣ ਦੀ ਮੰਗ ਲੱਗੀ ਜ਼ੋਰ ਫੜਨ

13-14 (2)
ਬਰਨਾਲਾ, ਤਪਾ, 12 ਜੂਨ (ਨਰੇਸ਼ ਗਰਗ, ਸੋਮ ਸ਼ਰਮਾ) ਜ਼ਿਲਾ ਬਰਨਾਲਾ ਅੰਦਰ ਪੈਂਦੇ ਅਹਿਮ ਕਸਬੇ ਤਪਾ ਨੂੰ ਹੁਣ ਵਿਧਾਨ ਸਭਾ ਹਲਕਾ ਬਣਾਉਣ ਦੀ ਮੰਗ ਜ਼ੋਰ ਨਾਲ ਉੱਠਣ ਲੱਗ ਪਈ ਹੈ। ਮਹਿਲ ਕਲਾਂ ਅਤੇ ਭਦੌੜ ਹਲਕਿਆਂ ਵਾਲੇ ਜ਼ਿਲਾ ਬਰਨਾਲਾ ਅੰਦਰ ਸਿਰਫ਼ ਬਰਨਾਲਾ ਜਨਰਲ ਹਲਕਾ ਹੋਣ ਕਾਰਨ ਜ਼ਿਲੇ ਦਾ ਸਮੁੱਚਾ ਵਿਕਾਸ ਨਾ ਮਾਤਰ ਹੋਣ ਕਾਰਨ ਲੋਕਾਂ ਅੰਦਰ ਭਾਰੀ ਰੋਸ ਤੇ ਚਲਦਿਆਂ ਤਪਾ ਨੂੰ ਜਨਰਲ ਵਿਧਾਨ ਸਭਾ ਹਲਕਾ ਬਣਾਏ ਜਾਣ ਦੀ ਮੰਗ ਕਾਰਨ ਬਹੁਤ ਸਾਰੇ ਆਗੂਆਂ ਦੀ ਕਿਸਮਤ ਨੂੰ ਗ੍ਰਹਿਣ ਲੱਗਣਾ ਸੁਭਾਵਿਕ ਹੈ। ਸਬ ਡਬੀਜ਼ਨ ਅਤੇ ਰੇਲਵੇ ਸਟੇਸ਼ਨ ਸਮੇਤ ਬਠਿੰਡਾ-ਚੰਡੀਗੜ ਮੁੱਖ ਮਾਰਗ ਤੇ ਪੈਂਦੇ ਇਸ ਕਸਬੇ ਨੂੰ ਜਿੱਥੇ ਕੇਂਦਰ ‘ਚ ਸ੍ਰੀ ਪਵਨ ਕੁਮਾਰ ਬਾਂਸਲ ਵਰਗੇ ਸੀਨੀਅਰ ਆਗੂ ਦੇਸ਼ ਦੀ ਸਿਆਸਤ ਨੂੰ ਦਿੱਤੇ ਹਨ, ਉਥੇ ਸ੍ਰ ਬਲਵੀਰ ਸਿੰਘ ਸਿੱਧੂ ਜੋ ਕਿ ਤਪਾ ਦੇ ਹੀ ਜੰਮਪਲ ਹਨ ਜੋ ਲਗਾਤਾਰ ਮੋਹਾਲੀ ਤੋਂ ਵਿਧਾਇਕ ਵਜੋਂ ਦੋ-ਤਿੰਨ ਵਾਰ ਜਿੱਤ ਦਾ ਪ੍ਰਚਮ ਲਹਿਰਾ ਚੁੱਕੇ ਹਨ ਤੇ ਅੱਜ-ਕੱਲ ਵੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਹਨ।
ਤਪਾ ਜੋ ਕਿ ਪਹਿਲਾਂ ਵਿਧਾਨ ਸਭਾ ਹਲਕਾ ਧਨੌਲਾ ਜਨਰਲ ਦਾ ਹਿੱਸਾ ਰਿਹਾ ਹੈ, ਹੁਣ ਇਹ ਭਦੌੜ ਰਿਜਰਵ ਅੰਦਰ ਪੈਂਦਾ ਹੋਣ ਕਾਰਨ ਮੰਡੀ ਦੇ ਲੱਗਭੱਗ 30-35 ਪਿੰਡ ਆਪਣੇ ਆਪ ਨੂੰ ਵਿਕਾਸ ਨਾਲੋਂ ਟੁੱਟਿਆ ਹੋਇਆ ਸਮਝ ਰਹੇ ਹੋਣ ਕਾਰਨ ਤਪਾ ਨੂੰ ਵਿਧਾਨ ਸਭਾ ਹਲਕਾ ਬਣਾਉਣ ਦੀ ਜ਼ੋਰਦਾਰ ਮੰਗ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਪੰਜਾਬ ਦੀ ਕਾਰਜਕਾਰੀ ਕਮੇਟੀ ਮੈਂਬਰ ਅਤੇ ਲੋਕਤੰਤਰ ਸੈਨਾਨੀ ਸੰਘ ਦੇ ਪੰਜਾਬ ਪ੍ਰਧਾਨ ਅਤੇ ਨੈਸ਼ਨਲ ਸੈਕਟਰੀ ਸ਼ਾਮ ਲਾਲ ਗੌੜ ਨੇ ਤਾਂ ਇਥੋਂ ਆਪਣੀ ਦਾਅਵੇਦਾਰੀ ਵੀ ਜਿੱਤਾ ਦਿੱਤੀ ਹੈ। ਇਸ ਤੋਂ ਇਲਾਵਾ ਭਦੌੜ ਵਿਧਾਨ ਸਭਾ ਹਲਕੇ ਤੋਂ ਲਗਾਤਾਰ ਤਿੰਨ ਵਾਰ ਜੇਤੂ ਰਹੇ ਤੇ ਮੌਜੂਦਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਨੂੰ ਸੰਗਰੂਰ ਜ਼ਿਲੇ ਦੇ ਦਿੜਬਾ ਹਲਕੇ ‘ਚ ਤਬਦੀਲ ਕਰਨ ਨਾਲ ਇਹ ਇਲਾਕਾ ਵਿਕਾਸ ਪੱਖੋਂ ਸੱਚਮੁੱਚ ਪਛੜਿਆ ਹੋਇਆ ਹੈ। ਗੌੜ ਦਾ ਤਰਕ ਹੈ ਕਿ ਧਨੌਲਾ ਵਿਧਾਨ ਸਭਾ ਹਲਕਾ ਖਤਮ ਕੀਤੇ ਜਾਣ ਕਾਰਨ ਹੀ ਜ਼ਿਲੇ ਦੀਆਂ ਤਿੰਨਾਂ ਸੀਟਾਂ ਤੋਂ ਅਕਾਲੀ-ਭਾਜਪਾ ਗੱਠਜੋੜ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ। ਉਨਾਂ ਕਿਹਾ ਕਿ ਬਰਨਾਲਾ ਜ਼ਿਲੇ ਅੰਦਰ ਜਨਰਲ ਅਤੇ ਰਿਜਰਵ ਹਲਕਿਆਂ ਦਾ ਸਮਤੋਲ ਇੱਕ ਸਾਰ ਨਾ ਹੋਣ ਕਾਰਨ ਆਪਣੇ ਆਪ ਨੂੰ ਲਵਾਰਿਸ ਸਮਝੇ ਜਾਂਦੇ ਜ਼ਿਲੇ ਦੇ ਸਮੂਹ ਵੋਟਰਾਂ ਨੇ ਅਕਾਲੀ-ਭਾਜਪਾ ਗੱਠਜੋੜ ਦਾ ਜ਼ੋਰਦਾਰ ਵਿਰੋਧ ਕਰਕੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਉਮੀਦਵਾਰ ਸ੍ਰ ਸੁਖਦੇਵ ਸਿੰਘ ਢੀਂਡਸਾ ਦੀ ਥਾਂ ਨਵੀਂ ਬਣੀ ਆਪ ਪਾਰਟੀ ਦੇ ਉਮੀਦਵਾਰ ਸ੍ਰੀ ਭਗਵੰਤ ਮਾਨ ਨੂੰ ਪੰਜਾਬ ਭਰ ‘ਚੋਂ ਵੱਡੇ ਫਰਕ ਨਾਲ ਜਿੱਤਾ ਦਿੱਤਾ ਸੀ। ਇੱਕ ਵੱਖਰੇ ਪ੍ਰੈਸ ਬਿਆਨ ਰਾਹੀਂ ਸੇਵਾ ਮੁਕਤ ਮਾਸਟਰ ਅਜਮੇਰ ਸਿੰਘ, ਸੇਵਾ ਮੁਕਤ ਮਾਸਟਰ ਸਾਮ ਲਾਲ, ਮੱਖਣ ਲਾਲ, ਅਮਰੀਕ ਸਿੰਘ, ਦਰਬਾਰਾ ਸਿੰਘ, ਅਸੌਕ ਕੁਮਾਰ, ਦਵਿੰਦਰ ਕੁਮਾਰ, ਰਾਜਵਿੰਦਰ ਸਿੰਘ, ਸੁਸ਼ੀਲ ਕੁਮਾਰ, ਪ੍ਰੇਮ ਕੁਮਾਰ ਆਦਿ ਨੇ ਵੀ ਮੰਗ ਕੀਤੀ ਕਿ ਪੰਜਾਬ ਦੇ ਹੋਰਾਂ ਵਿਧਾਨ ਸਭਾ ਹਲਕਿਆਂ ਦੇ ਬਰਾਬਰ ਵਿਕਾਸ ਲਈ ਤਪਾ ਨੂੰ ਵੀ ਜਨਰਲ ਵਿਧਾਨ ਸਭਾ ਹਲਕਾ ਬਣਾਇਆ ਜਾਵੇ।

Share Button

Leave a Reply

Your email address will not be published. Required fields are marked *

%d bloggers like this: