ਕਾਂਗਰਸ ਲੰਬੀ ”ਚ ਕਰੇਗੀ ਬਾਦਲਾਂ ਦਾ ਘਿਰਾਓ : ਮਨਪ੍ਰੀਤ ਬਾਦਲ

ਕਾਂਗਰਸ ਲੰਬੀ ”ਚ ਕਰੇਗੀ ਬਾਦਲਾਂ ਦਾ ਘਿਰਾਓ : ਮਨਪ੍ਰੀਤ ਬਾਦਲ

ਬਠਿੰਡਾ, 11 ਜੂਨ (ਪ.ਪ.): ਪੰਜਾਬ ਦੀ ਗੰਭੀਰ ਸਮੱਸਿਆਵਾਂ ਨੂੰ ਲੈ ਕੇ ਕਾਂਗਰਸ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ‘ਚ ਬਾਦਲਾਂ ਦਾ ਘਿਰਾਓ ਕਰਕੇ ਜਨਤਾ ਨੂੰ ਇਨਸਾਫ ਦਿਵਾਏਗੀ। 18 ਜੂਨ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦਾ ਵਿਸ਼ਾਲ ਇਕੱਠ ਇਸ ਵਿਧਾਨ ਸਭਾ ਖੇਤਰ ‘ਚ ਥਾਣੇ ਸਾਹਮਣੇ ਧਰਨਾ ਦੇਵੇਗਾ, ਜੇਕਰ ਸਰਕਾਰ ਨੇ ਇਸ ਧਰਨਾ ਰੈਲੀ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਗੰਭੀਰ ਨਤੀਜੇ ਨਿਕਲਣਗੇ। ਧਰਨੇ ਨੂੰ ਲੈ ਕੇ ਕਾਂਗਰਸ ਵਰਕਰਾਂ ਦੇ ਇਕ ਵੱਡੇ ਇਕੱਠ ਨੂੰ ਮਨਪ੍ਰੀਤ ਬਾਦਲ ਨੇ ਸੰਬੋਧਨ ਕਰਦਿਆਂ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿਸਾਨਾਂ ਦੀਆਂ ਗੰਭੀਰ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ‘ਚ ਗੰਨੇ ਦਾ ਸਮੱਰਥਨ ਮੁੱਲ, ਫਸਲਾਂ ਦਾ ਸਮੇਂ ‘ਤੇ ਭੁਗਤਾਨ ਨਾ ਹੋਣਾ, ਕਾਂਗਰਸ ਵਰਕਰਾਂ ‘ਤੇ ਝੂਠੇ ਮਾਮਲੇ ਦਰਜ ਹੋਣਾ ਤੇ 30-30 ਲੱਖ ‘ਚ ਨੌਕਰੀਆਂ ਵੰਡਣਾ ਆਦਿ ਸ਼ਾਮਲ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਬਾਦਲ ਦੇ ਚਹੇਤੇ ਤੇ ਐਸ.ਜੀ.ਪੀ.ਸੀ. ਮੈਂਬਰ ਦਿਆਲ ਸਿੰਘ ਕੋਲੀਆਂਵਾਲੀ ਦਾ ਨਾਂ ਲੈ ਕੇ ਕਿਹਾ ਕਿ ਉਸ ‘ਤੇ ਨੌਕਰੀਆਂ ਵੇਚਣ ਦੇ ਦੋਸ਼ ਲੱਗੇ ਹਨ, ਜਿਸ ਨੂੰ ਲੈ ਕੇ ਕਾਂਗਰਸ ਨੇ ਧਰਨੇ ਦਾ ਸਥਾਨ ਲੰਬੀ ਹਲਕਾ ਚੁਣਿਆ। ਅਕਾਲੀ-ਭਾਜਪਾ ਸਰਕਾਰ ਦੀ ਭ੍ਰਿਸ਼ਾਟਾਚਾਰ ਨੀਤੀ ਤੇ ਘੋਟਾਲਿਆਂ ਨੂੰ ਲੈ ਕੇ ਰਾਜ ਦੀ ਪੂਰੀ ਜਨਤਾ ਹਤਾਸ਼ ਹੈ ਜਦਕਿ ਸਰਕਾਰ ਘੋਟਾਲਿਆਂ ਨੂੰ ਦਬਾਉਣ ਲਈ ਹਰ ਹੱਥਕੰਡੇ ਅਪਣਾਉਂਦੀ ਹੈ। ਪੰਜਾਬ ਨੂੰ ਹਰ ਕੀਮਤ ‘ਤੇ ਅਕਾਲੀ-ਭਾਜਪਾ ਦੇ ਪੰਜੇ ਤੋਂ ਮੁਕਤ ਕਰਵਾਉਣਾ ਕਾਂਗਰਸ ਦਾ ਸੰਕਲਪ ਹੈ।
ਮਨਪ੍ਰੀਤ ਬਾਦਲ ਨੇ ਪੰਜਾਬ ਦੇ ਗੰਭੀਰ ਮਾਮਲੇ ਤੇ ‘ਉੜਤਾ ਪੰਜਾਬ’ ਫਿਲਮ ਦੇ ਬਾਰੇ ਕਿਹਾ ਕਿ ਸੈਂਸਰ ਬੋਰਡ ਸਰਕਾਰ ਦੇ ਦਬਾਅ ‘ਚ ਆ ਕੇ ਇਸ ਦੇ ਕੁਝ ਅੰਸ਼ਾਂ ਨੂੰ ਰੋਕ ਰਹੀ ਹੈ, ਇਥੋਂ ਤਕ ਕਿ ਇਸ ਫਿਲਮ ‘ਤੇ ਬੈਨ ਲਗਾ ਕੇ ਉਨ੍ਹਾਂ ਨੇ ਆਪਣੀ ਤਾਨਾਸ਼ਾਹੀ ਦਾ ਸਬੂਤ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਅੱਜ ਤੱਕ ਦੋ ਹੀ ਪੰਜਾਬੀ ਫਿਲਮਾਂ ਸਫਲ ਹੋਈਆਂ ਹਨ, ਜਿਸ ‘ਚ ‘ਸਰਬਜੀਤ’ ਤੇ ‘ਉੜਤਾ ਪੰਜਾਬ’ ਹੈ। ਉਨ੍ਹਾਂ ਕਿਹਾ ਕਿ ਸੋਚਣ ਦੀ ਸ਼ਕਤੀ ਜੇਕਰ ਕਮਜ਼ੋਰ ਹੋਵੇ ਤਾਂ ਸਮਾਜ ਕਦੇ ਅੱਗੇ ਨਹੀਂ ਵਧ ਸਕਦਾ। ਇਸ ਮੌਕੇ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਨੇ ਅਕਾਲੀ-ਭਾਜਪਾ ਸਰਕਾਰ ਦਾ ਕਫਨ ਤਿਆਰ ਕਰਵਾ ਲਿਆ ਹੈ ਹੁਣ ਉਸ ‘ਚ ਆਖਰੀ ਕਿੱਲ ਲੰਬੀ ‘ਚ ਠੋਕ ਦਿੱਤੀ ਜਾਵੇਗੀ।

Share Button

Leave a Reply

Your email address will not be published. Required fields are marked *

%d bloggers like this: