ਬਰੇਟਾ ਨਗਰ ਕੌਸਲ ਵਿੱਚ ਮਜ਼ਦੂਰਾਂ ਨੂੰ 10,40,000/- ਦੀ ਮੁਆਵਜਾ ਰਾਸ਼ੀ ਵੰਡੀ

ਬਰੇਟਾ ਨਗਰ ਕੌਸਲ ਵਿੱਚ ਮਜ਼ਦੂਰਾਂ ਨੂੰ 10,40,000/- ਦੀ ਮੁਆਵਜਾ ਰਾਸ਼ੀ ਵੰਡੀ

 

ਬਰੇਟਾ 7 ਜੂਨ (ਰੀਤਵਾਲ) ਸਥਾਨਕ ਨਗਰ ਕੌਸਲ ਦੇ ਦਫਤਰ ਵਿਖੇ ਇੱਥੇ ਦੇ ਨਰਮੇ ਦੀ ਚੁਗਾਈ ਕਰਨ ਵਾਲੇ ਮਜ਼ਦੂਰਾਂ ਨੂੰ ਪੰਜਾਬ ਸਰਕਾਰ ਵੱਲੋ ਨਰਮੇ ਦੇ ਖਰਾਬੇ ਦੇ ਸੰਬੰਧ ਵਿੱਚ ਮਜ਼ਦੂਰੀ ਮੁਆਵਜ਼ਾ ਵਡਦੇ ਜਾਣ ਅਧੀਨ ਇੱਥੇ ਦੇ 520 ਪਰਿਵਾਰਾਂ ਨੂੰ 10,40,000/- ਰੁਪਏ ਦੀ ਨਕਦ ਰਕਮ ਨਗਰ ਕੋਸਲ ਦੇ ਪ੍ਰਧਾਨ, ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ ਅਤੇ ਕਾਰਜ ਸਾਧਕ ਅਫਸਰ ਅਪਰ ਅਪਾਰ ਸਿੰਘ ਵੱਲੋ ਕੌਸਲਰਾਂ ਅਤੇ ਹੋਰਨਾਂ ਆਗੂਆਂ ਦੀ ਮੋਜੂਦਗੀ ਵਿੱਚ ਵੰਡੇ ਗਏ।ਰਾਸ਼ੀ ਵੰਡਦੇ ਹੋਏ ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਵੱਲੋ ਮਜ਼ਦੂਰਾਂ ਨਾਲ ਕੀਤਾ ਗਿਆ ਵਾਅਦਾ ਨਿਭਾਇਆ ਗਿਆ ਹੈ। ਇਸ ਮੌਕੇ ਤੇ ਬਿਕਰਮਜੀਤ ਸਿੰਘ ਦਾਤੇਵਾਸ, ਦਰਸ਼ਨ ਸਿੰਘ ਮੰਡੇਰ, ਬਿੱਟੂ ਚੋਧਰੀ, ਗਿੰਨੀ ਗੋਦਾਰਾ, ਬੀਰਬਲ ਦਾਸ, ਵਿਜੇ ਕੁਮਾਰ, ਕੌਸਲਰ ਰੇਖਾ ਰਾਣੀ, ਕਰਮਜੀਤ ਕੋਰ, ਸਰਬਜੀਤ ਕੋਰ, ਸੁਖਚੇਨ ਸਿੰਘ, ਜਸਦੇਵ ਜੱਸਲ, ਹੈਂਪੀ ਬਾਂਸਲ, ਸੁਖਦੇਵ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: