ਆਰਿਆ ਸਮਾਜ ਮੰਦਰ ਵਲੋਂ ਮੈਰਾਥਨ ਦੋੜ ਦਾ ਅਯੋਜਨ ਤੇ ਬਚਿਆ ਦੇ ਸੰਸਕਾਰਾਂ ਨੂੰ ਬੱਦਲਣ ਲਈ ਸਭਿਆਚਾਰਕ ਕੈਂਪ 5 ਤੋਂ 12 ਜੂਨ ਤੱਕ ਸ਼ੁਰੂ

ਆਰਿਆ ਸਮਾਜ ਮੰਦਰ ਵਲੋਂ ਮੈਰਾਥਨ ਦੋੜ ਦਾ ਅਯੋਜਨ ਤੇ ਬਚਿਆ ਦੇ ਸੰਸਕਾਰਾਂ ਨੂੰ ਬੱਦਲਣ ਲਈ ਸਭਿਆਚਾਰਕ ਕੈਂਪ 5 ਤੋਂ 12 ਜੂਨ ਤੱਕ ਸ਼ੁਰੂ

7-30
ਰਾਜਪੁਰਾ (ਧਰਮਵੀਰ ਨਾਗਪਾਲ) ਸਥਾਨਕ ਆਰਿਆ ਸਮਾਜ ਮੰਦਰ ਰਾਜਪੁਰਾ ਟਾਊਨ ਦੇ ਪ੍ਰਧਾਨ ਸ਼੍ਰੀ ਅਸ਼ੋਕ ਛਾਬੜਾ ਤੇ ਉਹਨਾਂ ਦੀ ਸਮੂਹ ਮਨੇਜਮੈਂਟ ਦੇ ਉਦਮ ਸਦਕਾ ਸੰਸ਼ਥਾਂ ਵਲੋਂ 8 ਤੋਂ 18 ਸਾਲ ਦੀ ਉਮਰ ਦੇ ਬਚਿਆ ਲਈ 5 ਜੂਨ ਤੋਂ 12 ਜੂਨ ਤੱਕ ਚਲਣ ਵਾਲੇ ਬਾਲ ਸੰਸਕਾਰ ਸਮਰ ਕੈਂਪ ਦੇ ਪਹਿਲੇ ਦਿਨ ਐਤਵਾਰ ਨੂੰ ਮੈਰਾਥਨ ਦੋੜ ਕਰਵਾਈ ਗਈ ਤੇ ਇਸ ਮੈਰਾਥਨ ਦੋੜ ਨੂੰ ਨਗਰ ਕੌਂਸਲ ਦੇ ਪ੍ਰਧਾਨ ਪ੍ਰਵੀਨ ਛਾਬੜਾ ਤੇ ਸਮਾਜ ਸੇਵੀ ਮਹਿੰਦਰ ਕੁਮਾਰ ਅਰੋੜਾ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਦੋੜ ਆਰਿਆ ਸਮਾਜ ਮੰਦਰ ਤੋਂ ਸ਼ੂਰੂ ਹੋ ਕੇ ਕੇਂਦਰੀ ਗੁਰਦੁਆਰਾ ਸਿੰਘ ਸਭਾ ਰੋਡ, ਲੱਕੜ ਮੰਡੀ ਚੌਕ, ਐਮ ਐਲ ਏ ਰੋਡ, ਮਹਾਵੀਰ ਮੰਦਰ ਰੋਡ, ਸ੍ਰੀ ਦੁਰਗਾ ਮੰਦਰ ਰੋਡ ਤੋਂ ਹੁੰਦੀ ਹੋਈ ਆਰੀਆਂ ਸਮਾਜ ਮੰਦਰ ਵਿੱਖੇ ਸਮਾਪਤ ਹੋਈ। ਇਸ ਮੌਕੇ ਮੰਦਰ ਦੇ ਪ੍ਰਧਾਨ ਸ਼੍ਰੀ ਅਸ਼ੋਕ ਛਾਬੜਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਕੈਂਪ ਦਾ ਮੁੱਖ ਮਕਸਦ ਬਚਿਆ ਵਿੱਚ ਯੋਗ ਅਭਿਆਸ, ਖੇਡਾ ਸਬੰਧੀ ਰੂਚੀ ਪੈਦਾ ਕਰਨਾ, ਗੀਤ ਸੰਗੀਤ ਦੇ ਨਾਲ ਮਾਤਾ ਪਿਤਾ ਅਤੇ ਦੇਸ਼ ਭਗਤੀ ਵੱਲ ਬਚਿਆ ਨੂੰ ਵਿਸ਼ੇਸ ਤੌਰ ਤੇ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਕਿ ਬੱਚੇ ਮਾਤਾ ਪਿਤਾ ਦੇ ਆਗਿਆ ਕਾਰੀ ਤੇ ਦੇਸ਼ ਭਗਤ ਬਣਨ ਤੇ ਇਸ ਕੈਂਪ ਵਿੱਚ ਅਚਾਰੀਆਂ ਦੇਵ ਸ਼ਰਮਾ ਦਿੱਲੀ ਵਾਲੇ ਤਜਰੇਬਕਾਰ ਤੇ ਸਪੈਸ਼ਲ ਮਨੋਵਿਗਿਆਨਿਕ ਤਰੀਕੇ ਨਾਲ ਹਾਜਰੀਨ ਬਚਿਆ ਨੂੰ ਸਵੇਰੇ 6 ਵਜੇ ਤੇ ਸ਼ਾਮ ਨੂੰ 6 ਵਜੇ 20 ਸਾਲ ਤੋਂ ਵੱਧ ਉਮਰ ਦੇ ਲੋਕਾ ਨੂੰ ਸਿਖਿਆ ਦੇਕੇ ਆਦਰਸ਼ ਨਾਗਰਿਕ ਬਣਨ ਦੀਆ ਕਲਾਸਾ ਲੈ ਰਹੇ ਹਨ ਤਾਂ ਕਿ ਬਚਿਆ ਦੇ ਅੰਦਰ ਵਿਰਸਾ (ਸੰਸਕਾਰ) ਪੈਦਾ ਕੀਤਾ ਜਾ ਸਕੇ ਤੇ ਇਹੋ ਜਿਹੀ ਸਿਖਿਆ ਪ੍ਰਾਪਤ ਕਰਕੇ ਬੱਚੇ ਆਪਣੇ ਜੀਵਨ ਵਿੱਚ ਆਉਣ ਵਾਲੀ ਹਰੇਕ ਕਠਿਨਾਈ ਦਾ ਸਾਹਮਣਾ ਕਰ ਸਕਦੇ ਹਨ। ਇਸ ਮੌਕੇ ਆਰੀਆ ਸਮਾਜ ਮੰਦਰ ਦੇ ਪ੍ਰਧਾਨ ਤੇ ਉਹਨਾਂ ਦੀ ਸਮੂਹ ਮਨੇਜਮੈਂਟ ਦੇ ਇਲਾਵਾ ਮੰਦਰ ਦੇ ਪ੍ਰੋਹਿਤ ਸ਼੍ਰੀ ਬ੍ਰਹਿਮਦੱਤ ਸ਼ਾਸਤਰੀ, ਯੋਗ ਅਚਾਰੀਆਂ ਪ੍ਰਵੀਨ ਜੀ ਦੇ ਸਮੂਹ ਯੋਗਾ ਮੈਂਬਰਸ, ਤ੍ਰਿਲੋਕ ਚਾਵਲਾ, ਚੰਦਰ ਕਿਸ਼ੋਰ ਵਧਵਾ, ਵਿਦਿਆ ਰਤਨ ਆਰਿਆ, ਰਾਜੀਵ ਸਚਦੇਵਾ, ਗੋਪਾਲ, ਡਾ. ਬੀ ਐਸ ਖੋਸਾ, ਰਾਜੀਵ ਸਚਦੇਵਾ, ਸੁਖਵਿੰਦਰ ਵਰਮਾ, ਪ੍ਰੇਮ ਸੀ ਖੰਨਾ ਤੇ ਉਹਨਾਂ ਦੇ ਸਾਥੀ ਤੇ ਹੋਰ ਬੁਧਿਜੀਵੀ ਵਿਸ਼ੇਸ ਤੋਰ ਤੇ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: