ਕਵਿਤਾ

ਕਵਿਤਾ

ਜਾਤ ਦੇ ਨਾਂ ਉੱਤੇ
ਅੱਜ ਅਸੀਂ ਲੜਦੇ ਹਾਂ ਜਾਤ ਦੇ ਨਾਂ ਉੱਤੇ,
ਪੁੱਛਕੇ ਵੇਖੋ ਉਹਨਾਂ ਸ਼ਹੀਦਾਂ ਨੂੰ,
ਕਿਹੜੀ ਜਾਤ ਲਿਖੀ ਸੀ ਉਹਨਾਂ ਦੇ ਸੀਨਿਆਂ ਉੱਤੇ?
ਫਰੋਲ ਕੇ ਵੇਖਲੋ ਲੋਕੋ ਉਹਨਾਂ ਦੇ ਦਿਲ ਨੂੰ,
ਭਾਰਤ ਮਾਤਾ ਦੇ ਨਾਂ ਦੀ ਜਾਤ ਸੀ ਉਹਨਾਂ ਦੇ ਦਿਲਾਂ ਉੱਤੇ,
ਮਰਦੇ ਹਜ਼ਾਰਾਂ ਜਵਾਨ ਸਰਹੱਦਾਂ ਉੱਤੇ,
ਪੁੱਛ ਕੇ ਵੇਖੋ ਕੀ ਉਹ ਮਰਦੇ ਨੇ ਜਾਤ ਦੇ ਨਾਂ ਉੱਤੇ?
ਜੇ ਸ਼ਹੀਦ ਭਗਤ ਸਿੰਘ ਜਿਹੇ ਦਿੰਦੇ ਨਾ ਕੁਰਬਾਨੀ ਜਾਤ ਦੇ ਨਾਂ ਉੱਤੇ,
ਤਾਂ ਕੀ ਇਹ ਭਾਰਤ ਹੁੰਦਾ ਦੁਨੀਆਂ ਦੇ ਨਕਸ਼ੇ ਉੱਤੇ?
1947 ਵਿੱਚ ਪਹਿਲਾਂ ਹੀ ਵੰਡ ਚੁੱਕੇ ਹਾਂ, ਦੇਸ਼ ਨੂੰ ਜਾਤ ਦੇ ਨਾਂ ਉੱਤੇ,
ਸੋਚਦਾ ਹੈ ‘ਮਿੱਤਲ’ ਲੋਕ ਵੰਡ ਕੇ ਹੀ ਰਹਿਣਗੇ, ਹੁਣ ਪੰਜਾਬ ਨੂੰ ਜਾਤ ਦੇ ਨਾਂ ਉੱਤੇ
ਕੋਈ ਕਹਿੰਦਾ ਹੈ ਆਪਣੇ ਆਪ ਨੂੰ ਸਿੱਖ, ਕੋਈ ਹਿੰਦੂ ਤੇ ਕੋਈ ਈਸਾਈ
ਲੱਗਦਾ ਹੈ ਇਹ ਸਾਰੇ ਵੰਡ ਰਹੇ ਪੰਜਾਬ ਨੂੰ ਬਣ ਕੇ ਕਸਾਈ……

ਮੀਨਾਂਸ਼ੂ ਮਿੱਤਲ

Share Button

2 thoughts on “ਕਵਿਤਾ

Leave a Reply

Your email address will not be published. Required fields are marked *

%d bloggers like this: