ਰਾਜਸੀ ਪਾਰਟੀਆਂ ਕਿਸੇ ਆਰਥਿਕ ਬਦਲ ਦੀ ਗਲ ਕਰਨ

ਰਾਜਸੀ ਪਾਰਟੀਆਂ ਕਿਸੇ ਆਰਥਿਕ ਬਦਲ ਦੀ ਗਲ ਕਰਨ

ਸਾਡੇ ਮੁਲਕ ਵਿੱਚ ਰਾਜਸੀ ਲੋਕਾਂ ਦਾ ਰਾਜ ਰਿਹਾ ਹੈ ਅਤੇ ਪਿਛਲੇ ਸਤ ਦਹਾਕਿਆਂ ਵਿੱਚ ਸਾਡੇ ਮੁਲਕ ਵਿੱਚ ਵਡੀਆਂ ਤਬਦੀਲੀਆਂ ਵੀ ਆਈਆਂ ਹਨ। ਅਸਖ਼ ਆਪਣੇ ਲੋਕਾਂ ਲਈ ਅਨਾਜ ਦੇ ਭੰਡਾਰ ਭਰ ਲਈ ਹਨ ਅਤੇ ਸਾਡੇ ਮੁਲਕ ਵਿੱਚ ਉਦਯੋਗ ਲਗੇ ਵੀ ਹਨ ਅਤੇ ਅਜ ਇਤਨਾ ਕੁਝ ਅਸਖ਼ ਬਣਾ ਲਿਆ ਹੈ ਕਿ ਅਜ ਅਸਖ਼ ਅੰਤਰ-ਰਾਸ਼ਟਰੀ ਮੰਡੀ ਵਿੱਚ ਵੀ ਉਤਰ ਆਏ ਹਾਂ ਅਤੇ ਸਾਡੇ ਮੁਲਕ ਦੀਆਂ ਵਿਉਪਾਰਿਕ ਕੰਪਨੀਆਂ ਨੇ ਹਰ ਕਿਸਮ ਦਾ ਬਣਿਆ ਇਹ ਮਾਲ ਸਾਡੇ ਬਜ਼ਾਰਾਂ ਵਿੱਚ ਵੀ ਸਜਾ ਦਿਤਾ ਹੈ। ਅਜ ਆਦਮੀ ਦੀ ਵਰਤੋਂ ਦੀ ਹਰ ਸ਼ੈ, ਜਿਹੜੀ ਦੂਜੇ ਮੁਲਕਾਂ ਵਿੱਚ ਮਿਲਦੀ ਹੈ, ਉਹ ਚੀਜ਼ ਅਜ ਸਾਡੇ ਮੁਲਕ ਵਿੱਚ ਵੀ ਆ ਗਈ ਹੈ। ਅਰਥਾਤ ਕੋਈ ਇਹ ਆਖੇ ਕਿ ਸਾਡਾ ਮੁਲਕ ਕਿਸੇ ਹੋਰ ਮੁਲਕ ਨਾਲੋਂ ਪਛੜ ਗਿਆ ਹੈ ਤਾਂ ਇਹ ਗਲ ਗਲਤ ਜਿਹੀ ਲਗਦੀ ਹੈ।

ਅਸਖ਼ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਪੂਰੀ ਦ੍ਰਿੜ੍ਹਤਾ ਨਾਲ ਅਗੇ ਵਧ ਰਹੇ ਹਾਂ ਅਤੇ ਇਸੇ ਤਰ੍ਹਾਂ ਅਜ ਸਾਡੇ ਮੁਲਕ ਵਿੱਚ ਸਕੂਲ, ਕਾਲਿਜ, ਸਿਖਲਆਈ ਕੇਂਦਰ, ਯੂਨੀਵਰਸਟੀਆਂ, ਹਸਪਤਾਲ, ਸੜਕਾ, ਬਿਜਲੀ ਅਤੇ ਰੇਲ ਗਡੀਆਂ ਵੀ ਆ ਗਈਆਂ ਹਨ ਅਤੇ ਅਜ ਹਵਾਈ ਸਾਫਰ ਲਈ ਵੀ ਅਸਖ਼ ਸਾਰੀਆਂ ਸਹੂਲਤਾ ਲੋਕਾਂ ਲਈ ਪੈਦਾ ਕਰ ਲਈਆਂ ਹਨ ਅਤੇ ਅਗਰ ਪੁਰਾਤਨ ਇਤਿਹਾਸ ਅਤੇ ਮੁਗਲਾਂ ਦੇ ਵਕਤਾਂ ਨਾਲ ਅਜ ਦਾ ਮੁਕਾਬਲਾ ਕਰੀਏ ਤਾਂ ਅਸਖ਼ ਬਹੁਤ ਹੀ ਅਗੇ ਲੰਘ ਆਏ ਹਾਂ ਅਤੇ ਸਾਨੂੰ ਇਹ ਗਲ ਵੀ ਸਵੀਕਾਰ ਕਰ ਲੈਣੀ ਚਾਹੀਦੀ ਹੈ ਕਿ ਇਸ ਰਸਤੇ ਉਤੇ ਸਾਨੂੰ ਅੰਗਰੇਜ਼ ਸਾਮਰਾਜੀਏ ਹੀ ਪਾ ਗਏ ਸੀ ਅਤੇ ਅਗਰ ਇਹ ਤਰਕੀ ਦੇ ਰਾਹ ਉਹ ਸਥਾਪਿਤ ਨਾ ਕਰਕੇ ਜਾਂਦੇ ਤਾਂ ਇਹ ਵੀ ਹੋ ਸਕਦਾ ਸੀ ਕਿ ਅਸਖ਼ ਇਤਨਾ ਅਗੇ ਨਾ ਵਧ ਸਕਦੇ। ਅੰਗਰੇਜ਼ਾਂ ਨੇ ਵਧੀਆਂ ਪ੍ਰਸ਼ਾਸਨ, ਪੁਲਿਸ, ਮਿਲਟਰੀ, ਅਦਾਲਤਾ ਅਤੇ ਇਹ ਕੰਪਨੀਆਂ ਦਾ ਢਾਂਚਾ ਖੜਾ ਕਰ ਦਿਤਾ ਸੀ ਅਤੇ ਸਰਕਾਰੀ ਕਮ ਕਾਜ ਦੀ ਵਿਭਾਗਾਂ ਵਿੱਚ ਵੰਡ ਕਰ ਦਿਤੀ ਸੀ ਅਤੇ ਹਰ ਤਰਬ੍ਹਾਂ ਦੀਆਂ ਨਿਯਮਾਵਲੀਆਂ ਅਤੇ ਕਾਨੂੰਨ ਵੀ ਬਣਾ ਗਏ ਸਨ ਅਤੇ ਇਹ ਸਾਰਾ ਕੁਢ ਦਾ ਮੁਢਲਾ ਢਾਂਚਾ ਤਿਆਰ ਸੀ ਅਤੇ ਕੰਮ ਵੀ ਕਰ ਲਿਆ ਸੀ, ਇਸ ਲਈ ਇਤਨੀ ਮਰਕੀ ਕਰਨੀ ਸੰਭਵ ਹੋ ਪਾਈ ਹੈ।

ਸਾਡੇ ਮੁਲਕ ਵਿੱਚ ਸਰਮਾਇਆ ਵੀ ਵਧਿਆ ਹੈ ਅਤੇ ਇਹ ਗਲ ਵੀ ਸਾਡੇ ਸਾਹਮਣੇ ਕੀਤੀ ਗਈ ਹੈ ਕਿ ਇਸ ਮੁਲਕ ਵਿੱਚ ਵਡੀਆਂ ਕਮਾਈਆਂ ਕਰਨ ਵਾਲੇ ਪੂਰਾ ਟੈਕਸ ਨਹਖ਼ ਦਿੰਦੇ ਅਤੇ ਇਹ ਹਿਸਾਬ ਕਿਤਾਬ ਵਿੱਚ ਜਿਹੜਾ ਪੈਸਾ ਨਹਖ਼ ਦਿਖਾਇਆ ਜਾਂਦਾ ਉਹ ਪੈਸਾ ਛੁਪਾਉਣਾਂ ਪੈਂਦਾ ਰਿਹਾ ਹੈ। ਇਸ ਧੰਨ ਦਾ ਨਾਮ ਹੀ ਕਾਲਾ ਧੰਨ ਹੈ ਅਤੇ ਇਹ ਵੀ ਸਾਡੇ ਤਕ ਖਬਰ ਆਈ ਹੈ ਕਿ ਇਹ ਕਾਲਾ ਧੰਨ ਅਗਰ ਸਾਡੇ ਮੁਲਕ ਵਿੱਚ ਹੀ ਸਾਡੇ ਉਦਯੋਗਾਂ ਵਿੱਚ ਲਗਦਾ ਰਹਿੰਦਾ ਜਾਂ ਬੈਂਕਾਂ ਵਿੱਚ ਜਮਾ ਹੁੰਦਾ ਰਹਿੰਦਾ ਤਾਂ ਮੁਲਕ ਦੇ ਕੰਮ ਆ ਜਾਣਾ ਸੀ ਅਤੇ ਮੁਲਕ ਦੀ ਆਰਥਿਕ ਹਾਲਤ ਵਿੱਚ ਸੁਧਾਰ ਹੋਈ ਜਾਣਾ ਸੀ। ਪਰ ਐਸਾ ਨਹਖ਼ ਹੋਇਆ; ਬਲਕਿ ਇਹ ਪੈਸਾ ਕਿਸੇ ਤਰ੍ਹਾਂ ਚੋਰੀ ਬਾਹਰ ਭੇਜਿਆ ਜਾਂਦਾ ਰਿਹਾ ਹੈ ਅਤੇ ਗੁਪਤ ਖਾਤਿਆਂ ਵਿੱਚ ਬਾਹਰ ਦੇ ਮੁਲਕਾਂ ਵਿੱਚ ਜਮਾ ਕੀਤਾ ਜਾਂਦਾ ਰਿਹਾ ਹੈ। ਵਰਤਮਾਨ ਹਕੂਮਤ ਵਾਲਿਆਂ ਨੇ ਇਹ ਵਾਅਦਾ ਕੀਤਾ ਸੀ ਕਿ ਇਹ ਸਾਰੇਦਾ ਸਾਰਾ ਧੰਨ ਹੁਣ ਵਾਪਸ ਲਿਆਂਦਾ ਜਾਵੇਗਾ ਅਤੇ ਇਹ ਵੀ ਆਖ ਮਾਰਿਆ ਸੀ ਕਿ ਗਰੀਬਾਂ ਵਿੱਚ ਵੰਡ ਵੀ ਦਿਤਾ ਜਾਵੇਗਾ ਅਤੇ ਹਰ ਪਰਵਾਰ ਪਾਸ ਲਖਾਂ ਤਕ ਦੀ ਰਕਮ ਆ ਜਾਵੇਗੀ। ਇਹ ਵਾਅਦਾ ਹੈ ਤਾਂ ਝੂਠਾ ਸੀ, ਪਰ ਇਸ ਨਾਲ ਕਮਾਂਤੀ ਆ ਗਈ ਅਤੇ ਜਿਸ ਪਾਰਟੀ ਨੇ ਇਹ ਐਲਾਨ ਕੀਤਾ ਸੀ, ਬੇਸ਼ਕ ਉਸ ਪਾਰਟੀ ਪਾਸ ਕੋਈ ਪੁਰਾਣਾ ਇਤਿਹਾਸ ਨਹਖ਼ ਸੀ, ਵਡੀ ਵਿਣਤੀ ਵਿੱਚ ਵੋਟਾਂ ਲੇ ਗਈ ਅਤੇ ਅਜ ਜਦ ਲੋਕਖ਼ ਉਸ ਕਾਲੇ ਧੰਨ ਦੀ ਗਲ ਕਰਦੇ ਹਨ ਤਾਂ ਇਹ ਜਵਾਬ ਆ ਰਿਹਾ ਹੈ ਕਿ ਇਸ ਮੁਲਕ ਵਿੱਚ ਵੋਟਾ ਲੈਣ ਲਈ ਇਹ ਝੂਠੇ ਵਾਅਦੇ ਕਰਨੇ ਪੈਂਦੇ ਹਨ।

ਸਾਡੇ ਮੁਲਕ ਵਿੱਚ ਅਜ ਅਨਾਜ ਦੀ ਘਾਟ ਪੂਰੀ ਹੋ ਗਈ ਹੈ, ਕਪੜਾ ਵੀ ਹੈ ਅਤੇ ਆਦਮੀ ਦੀ ਵਰਤੋਂ ਦੀਆਂ ਸਾਰੀਆਂ ਚੀਜ਼ਾਂ ਸਾਡੇ ਉਦਯੋਗ ਨੇ ਤਿਆਰ ਕਰਕੇ ਸਾਡੇ ਸਾਹਮਣੇ ਕਰ ਦਿਤੀਆਂ ਹਨ। ਸਾਡੇ ਪਾਸ ਅਜ ਵਿਦਿਆ, ਸਿਖਲਾਈ ਅਤੇ ਇਲਾਜ ਦਾ ਸਾਰਾ ਪ੍ਰਬੰਧ ਵੀ ਆ ਗਿਆ ਹੈ ਅਤੇ ਮੁਲਕ ਬੜੀ ਹੀ ਤੇਜ਼ੀ ਨਾਲ ਅਗੇ ਵਧ ਰਿਹਾ ਹੈ। ਸਿਰਫ ਅਜ ਕਮੀ ਇਹ ਆ ਰਹੀ ਹੈ ਕਿ ਸਾਡੇ ਮੁਲਕ ਵਿੱਚ ਗਰੀਬੀ ਵੀ ਵਧ ਰਹੀ ਹੈ ਅਤੇ ਗਰੀਬਾਂ ਦੀ ਗਿਣਤੀ ਵੀ ਵਧ ਰਹੀ ਹੈ ਅਤੇ ਅਜ ਸਾਡੇ ਉਦਯੋਗ ਵੀ ਇਹ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਜੋ ਵੀ ਤਿਆਰ ਕੀਤਾ ਹੈ ਉਹ ਬਾਜ਼ਾਰਾਂ ਵਿੱਚ ਪਿਆ ਹੈ ਅਤੇ ਵਿਕ ਨਹਖ਼ ਰਿਹਾ ਅਤੇ ਇਹ ਵੀ ਪਤਾ ਲਗ ਰਿਹਾ ਹੈ ਕਿ ਲੋਕਾਂ ਪਾਸ ਨਕਦੀ ਪੈਸੇਦੀ ਕਮੀ ਆ ਗਈ ਹੈ। ਇਸ ਲਈ ਅਜ ਆਰਥਿਕ ਖੇਤਰ ਵਿੱਚ ਮਾਹਿਰ ਲੋਕਾਂ ਨੇ ਇਹ ਪਤਾ ਲਗਾਉਣਾ ਹੈ ਕਿ ਆਖਰ ਉਹ ਕੀ ਕਾਰਨ ਹਨ ਜਿਸ ਕਰਕੇ ਇਹ ਨਕਦ ਪੈਸਾ ਲੋਕਾਂ ਤਕ ਪੁਜ ਨਹਖ਼ ਰਿਹਾ। ਇਹ ਨਿਕਾ ਜਿਹਾ ਕੰਮ ਸੀ ਅਤੇ ਹਿਹ ਰਾਜਸੀ ਲੋਕਖ਼ ਅਗਰ ਇਸ ਪਾਸੇ ਧਿਆਨ ਦਿਘਦੇ ਤਾਂ ਇਸ ਸਮਸਿਆ ਦਾ ਵੀ ਕੋਈ ਹਲ ਲਭ ਪੈਣ ਸੀ ਅਤੇ ਅਜ ਇਹ ਉਦ੍ਵਯੋਗਾਂ ਵਲੋਂ ਤਿਆਰ ਕੀਤਾ ਸਾਮਾਨ ਵਿਕਣ ਵੀ ਲਗ ਪੈਣਾ ਬਸੀ। ਪਰ ਪਿਛਲੇ ਸਤ ਦਹਾਕਿਆ ਵਿੱਚ ਇਸ ਪਾਸੇ ਧਿਆਨ ਹੀ ਨਹਖ਼ ਦਿਤਾ ਗਿਆ ਅਤੇ ਕੁਲ ਮਿਲਾਕੇ ਇਹ ਪਤਾ ਪਿਆ ਲਗਦਾ ਹੈ ਕਿ ਕਾਮਿਆਂ ਦੀ ਮਜ਼ਦੂਰੀ ਘਟ ਰਖੀ ਜਾਂਦੀ ਰਹੀ ਹੈ ਤਾਂਕਿ ਸਸਤੇ ਮਜ਼ਦੂਰ ਮਿਲਦੇ ਰਹਿਣ। ਇਸ ਵਿੱਚ ਵਕਤ ਦੀਆਂ ਸਰਕਾਰਾਂ ਵੀ ਸ਼ਾਮਲ ਹੁੰਦੀਆਂ ਰਹੀਆਂ ਹਨ ਅਤੇ ਇਸ ਲਈ ਵਕਤ ਦੀਆਂ ਸਰਕਾਰਾਂ ਆਪਣੇ ਕਰਮਚਾਰੀਆਂ ਲਈ ਤਨਖਜਾਹ ਕਮਿਸ਼ਨ ਤਾਂ ਸਥਾਪਿਤ ਕਰਦੀਆਂ ਰਹੀਆਂ ਹਨ ਅਤੇ ਇਹ ਵਿਧਾਇਕ ਆਪਣੇ ਲਈ ਵੀ ਸਹੂਲਤਾ ਕਾਇਮ ਕਰਦੇ ਰਹੇ ਹਨ ਅਤੇ ਪੈਨਸ਼ਨਾ ਤਕ ਦਾ ਪ੍ਰਬੰਧ ਕਰ ਲਿਆ ਹੈ, ਪਰ ਆਮ ਕਾਮੇਂ ਜਿੰਨ੍ਹਾਂ ਦੀ ਗਿਣਤੀ ਹਮੇਸ਼ਾਂ ਜ਼ਿਆਦਾ ਰਹੀ ਹੈ ਬਾਰੇ ਕਦੀ ਕੁਝ ਸੋਚਿਆ ਤਕ ਨਹਖ਼ ਗਿਆ। ਇਹ ਨਿਕਾ ਜਿਹਾ ਸਵਾਲ ਹੈ ਜਿਸਦੀ ਜਾਣਕਾਰੀ ਕਤ ਦੀਆਂ ਸਰਕਾਰਾਂ ਨੂੰ ਵੀ ਹੈ। ਅਸਖ਼ ਕਦੀ ਨਹਖ਼ ਸੋਚਿਆ ਕਿ ਅਜ ਆਦਮੀ ਦੀ ਵਰਤੋਂ ਦੀ ਹਰ ਸ਼ੈਅ ਆ ਗਈ ਹੈ ਤਾਂ ਹਰ ਕੋਈ ਇਹ ਵਰਤਣਾ ਵੀ ਚਾਹੁੰਦਾ ਹੈ ਕਿਉਂਕਿ ਹਰ ਕੋਈ ਇਸ ਸਮਾਜ ਦਾ ਪਾਤਰ ਵੀ ਹੈ ਅਤੇ ਇਸ ਕਰਕੇ ਅਜ ਜਿਉਣਾ ਮਹਿੰਗਾ ਹੁੰਦਾ ਜਾ ਰਿਹਾ ਹੈ ਅਤੇ ਅਜ ਕੀਮਤਾਂ ਵੀ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਹ ਗਲਾਂ ਕਿਸੇ ਨੇ ਧਿਆਨ ਵਿੱਚ ਨਹਖ਼ ਰਖੀਆਂ ਅਤੇ ਅਜ ਦੀਆਂ ਸਰਕਾਰਾਂ ਜਿਹੜੀਆਂ ਘਟੋ ਘਟ ਮਜ਼ਦੂਰੀਆਂ ਨਿਸਚਿਤ ਕਰ ਰਹੀ ਹੈ ਉਸ ਰਕਮ ਦਾ ਕੋਇਈ ਮਾਹਿਰ ਤੋਂ ਮਾਹਿਰ ਅਰਥਸ਼ਾਸਤਰੀ ਵੀ ਘਰ ਦਾ ਬਜਟ ਤਿਆਰ ਨਹਖ਼ ਕਰ ਸਕਦਾ।

ਇਹ ਗਲਾਂ ਵਿਚਾਰਨ ਵਾਲੀਆਂ ਹਨ ਅਤੇ ਇਹ ਕੰਮ ਕੋਈ ਮੁਸ਼ਕਿਲ ਵੀ ਨਹਖ਼ ਹੈ। ਅਸਖ਼ ਕਿਸੇ ਪਾਸੋਂ ਪੈਸਾ ਖੋਹਣਾ ਵੀ ਨਹਖ਼ ਹੈ ਅਤੇ ਨਾ ਹੀ ਦਾਨ ਹੀ ਦੇਣਾ ਹੈ ਰੁਜ਼ਗਾਰ ਦੇ ਮੋਕੇ ਵਧਾਉਣੇਹਨ ਤਾਂਕਿ ਕੋਈ ਵੀ ਵਿਹਲਾ ਨਾ ਰੇਵੇ ਅਤੇ ਤਨਖਾਹਾਂ ਵੀ ਵਧਾਉਣੀਆਂ ਹਨ ਅਤੇ ਜਦ ਹਰ ਘਰ ਵਿੱਚ ਵਾਜਬ ਪੈਸਾ ਆ ਜਾਵੇਗਾ ਤਾ ਇਹ ਪੈਸਾ ਘਰਾਂ ਵਿੱਚ ਨਹਖ਼ ਰਹਿਣਾ ਬਲਕਿ ਸ਼ਾਮ ਤਕ ਬਾਜ਼ਾਰ ਵਿੱਚ ਆ ਜਾਵੇਗਾ ਅਤੇ ਇਸ ਨਾਲ ਮੁਲਕ ਦਾ ਉਦਯੋਗ ਅਤੇ ਵਿਉਪਾਰ ਹੋਰ ਵਧੇਗਾ। ਪੈਸਾ ਕਿਧਰੇ ਪਿਆ ਹੀ ਨਹਖ਼ੁ ਰਹਿਣਾ ਚਾਹੀਦਾ ਬਲਕਿ ਪੈਸਾ ਹਮੇਸ਼ਾ ਦੌੜਦਾ ਹੀ ਰਹਿਣਾ ਚਾਹੀਦਾ ਹੈ। ਇਸ ਸਿਧਾਂਤ ਵਲ ਵਧਦੇ ਕਦਮ ਹੀ ਸਾਡਾ ਭਵਿਖ ਹਨ ਅਤੇ ਇਹ ਰਾਜਸੀ ਲੋਕ ਹੀ ਐਸਾ ਕੁਝ ਕਰ ਸਕਦੇ ਹਨ ਅਤੇ ਅਸਖ਼ ਆਸ ਰਖਦੇ ਹਾਂ ਕਿ ਅਗਲੇ ਪੰਜਾਂ ਸਾਲਾਂ ਵਿੱਚ ਵਡੀਆਂ ਆਰਥਿਕ ਤਬਦੀਅਆਂ ਆ ਜਾਣਗੀਆਂ। ਇਹ ਆਸ ਰਖਕੇ ਜੰਤਾ ਇਸ ਵਾਰਖ਼ ਪੋਟ ਪਾਉਣ ਜਾਵੇਗੀ।

ਦਲੀਪ ਸਿੰਘ ਵਾਸਨ, ਐਡਵੋਕੇਟ
101-ਸੀ ਵਿਕਾਸ ਕਲੋਨੀ,
ਪਟਿਆਲਾ-ਪੰਜਾਬ

Share Button

Leave a Reply

Your email address will not be published. Required fields are marked *

%d bloggers like this: