‘ ਬਣਜਾਰਾ’ ਰੁਮਾਂਸ, ਐਕਸ਼ਨ ਤੇ ਕਾਮੇਡੀ ਦਾ ਸੁਮੇਲ ਹੈ: ਵਿਵੇਕ ਓਹਰੀ

‘ ਬਣਜਾਰਾ’ ਰੁਮਾਂਸ, ਐਕਸ਼ਨ ਤੇ ਕਾਮੇਡੀ ਦਾ ਸੁਮੇਲ ਹੈ: ਵਿਵੇਕ ਓਹਰੀ

ਓਹਰੀ ਪ੍ਰੋਡਕਸ਼ਨ ਦੇ ਕਰਤਾ ਧਰਤਾ ਵਿਵੇਕ ਓਹਰੀ ਪੰਜਾਬੀ ਫ਼ਿਲਮ ਜਗਤ ਦੀ ਇੱਕ ਨਾਮਵਰ ਸ਼ਖਸ਼ੀਅਤ ਹੈ ਜੋ ਪਿਛਲੇ ਕਈ ਸਾਲਾਂ ਤੋਂ ਬਤੌਰ ਨਿਰਮਾਤਾ ਅਤੇ ਡਿਸਟੀਬਿਊਟਰ ਪੰਜਾਬੀ ਸਿਨਮੇ ਨਾਲ ਜੁੜੇ ਹੋਏ ਹਨ। ਵਿਵੇਕ ਓਹਰੀ ਜੀ ਇੰਨੀ ਦਿਨੀਂ ਜਿੱਥੇ ਬੱਬੂ ਮਾਨ ਦੀ 7 ਦਸੰਬਰ ਨੂੰ ਰਿਲੀਜ਼ ਹੋ ਰਹੀ ਫ਼ਿਲਮ ‘ਬਣਜਾਰਾ’ ਦੇ ਪ੍ਰਚਾਰ ਪਸਾਰ ਵਿੱਚ ਰੁੱਝੇ ਹੋਏ ਹਨ ਉੱਥੇ ਦੇਵ ਖਰੌੜ ਨੂੰ ਲੈ ਕੇ ਫ਼ਿਲਮ ‘ਬਲੈਕੀਆਂ’ ਸਮੇਤ ਕਈ ਨਵੀਆਂ ਫ਼ਿਲਮਾਂ ਦਾ ਨਿਰਮਾਣ ਕਾਰਜ ਵੀ ਵੇਖ ਰਹੇ ਹਨ।
‘ਬਣਜਾਰਾ’ ਫ਼ਿਲਮ ਤੋਂ ਵਿਵੇਕ ਓਹਰੀ ਬਹੁਤ ਉਤਸ਼ਾਹਿਤ ਹਨ। ਇਸ ਫ਼ਿਲਮ ਦੀ ਪ੍ਰਮੋਸ਼ਨ ਨੂੰ ਬੱਬੂ ਮਾਨ ਦੇ ਪ੍ਰਸੰਸ਼ਕ ਵਰਗ ਦਾ ਹਰੇਕ ਸ਼ਹਿਰ ‘ਚ ਵੱਡਾ ਪਿਆਰ ਮਿਲ ਰਿਹਾ ਹੈ। ਪਿਛਲੇ ਦਿਨੀਂ ਟੋਹਾਨਾ ਵਿਖੇ ਬੱਬੂ ਮਾਨ ਦੇ ਸੁਆਗਤ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਮੁੰਡੇ-ਕੁੜੀਆਂ ਆਪਣੇ ਪਸੰਦੀਦੇ ਨਾਇਕ ਅਤੇ ਗਾਇਕ ਦੀ ਫ਼ਿਲਮ ਪ੍ਰਚਾਰ ਰੈਲੀ ਦਾ ਹਿੱਸਾ ਬਣੇ।
‘ਬਣਜਾਰਾ’ ਫ਼ਿਲਮ ਬਾਰੇ ਗੱਲ ਕਰਦਿਆਂ ਵਿਵੇਕ ਓਹਰੀ ਨੇ ਦੱਸਿਆ ਕਿ ਇਹ ਫ਼ਿਲਮ ਇੱਕ ਪਰਿਵਾਰਕ ਕਹਾਣੀ ਹੇ ਜੋ ਟਰੱਕ ਡਰਾਇਵਰੀ ਦੇ ਕਿੱਤੇ ਨਾਲ ਜੁੜੇ ਨਾਇਕ ਦੇ ਵੱਖ ਵੱਖ ਪਹਿਲੂਆਂ ਨੂੰ ਫ਼ਿਲਮੀ ਅੰਦਾਜ਼ ਨਾਲ ਪਰਦੇ ‘ਤੇ ਪੇਸ਼ ਕਰੇਗੀ। ਇਹ ਫ਼ਿਲਮ ਰੁਮਾਂਸ, ਐਕਸ਼ਨ ਤੇ ਕਾਮੇਡੀ ਦਾ ਸੰਗੀਤਕ ਮਨੋਰੰਜਨ ਹੈ ਜੋ ਦਰਸ਼ਕਾ ਦੇ ਦਿਲਾਂ ਨੂੰ ਛੂੰਹੇਗੀ। ਦਰਸ਼ਕ ਬੱਬੂ ਮਾਨ ਦੀ ਅਦਾਕਾਰੀ ਦੇ ਨਾਲ ਨਾਲ ਉਸਦੇ ਗੀਤਾਂ ਦਾ ਵੀ ਆਨੰਦ ਮਾਨਣਗੇ। ਇਸ ਫ਼ਿਲਮ ਵਿੱਚ ਬੱਬੂ ਮਾਨ ਨੇ ਇੱਕ ਟਰੱਕ ਡਰਾਇਵਰ ਦੀ ਜ਼ਿੰਦਗੀ ਅਧਾਰਤ ਤਿੰਨ ਪੀੜੀਆਂ ਦੇ ਰਿਸ਼ਤਿਆਂ ਦੀ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ। ਨਿਰਦੇਸ਼ਕ ਮੁਸਤਾਕ ਪਾਸ਼ਾ ਦੇ ਨਿਰਦੇਸ਼ਨ ਵਿੱਚ ਬਣੀ ਇਸ ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਧੀਰਜ ਰਤਨ ਨੇ ਲਿਖਿਆ ਹੈ ਤੇ ਡਾਇਲਾਗ ਲੇਖਕ ਸੁਰਮੀਤ ਮਾਵੀ ਹਨ। ਫ਼ਿਲਮ ਦੇ ਨਿਰਮਾਤਾ ਰਾਣਾ ਆਹਲੂਵਾਲੀਆ, ਸਰਦਾਰ ਬਾਬੂ ਸਿੰਘ ਮਾਨ ਤੇ ਹਰਜੀਤ ਮੰਡੇਰ ਹਨ। ਇਸ ਫ਼ਿਲਮ ‘ਬਣਜਾਰਾ’ ਵਿੱਚ ਬੱਬੂ ਮਾਨ,ਸ਼ਰਧਾ ਆਰਿਆ,ਜੀਆ ਮੁਸਤਫ਼ਾ, ਸ਼ਾਰਾ ਖੱਤਰੀ,ਫਿਦਾ,ਮਲਕੀਤ ਰੌਣੀ , ਗੁਰਪ੍ਰੀਤ ਕੌਰ ਭੰਗੂ, ਪਿੰਕੀ ਸੱਗੂ, ਪ੍ਰਕਾਸ਼ ਗਾਧੂ ਤੇ ਰਾਣਾ ਰਣਬੀਰ, ਰਾਣਾ ਆਹਲੂਵਾਲੀਆ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।
ਫ਼ਿਲਮ ਨਿਰਮਾਤਾ ਵਿਵੇਕ ਓਹਰੀ ਮੂਲ ਰੂਪ ਵਿੱਚ ਆਟੋਮੋਬਾਇਲ ਦੇ ਖੇਤਰ ਵਿੱਚ ਇੱਕ ਨਾਮੀਂ ਬਿਜਨਸਮੈਨ ਹਨ। ਪੰਜਾਬੀ ਫਿਲਮ ਇੰਡਸਟਰੀ ਨਾਲ ਉਨਾਂ ਦਾ ਦਿਲੋਂ ਪਿਆਰ ਹੈ ਤੇ ਪਿਛਲੇ 10 ਸਾਲਾਂ ਤੋਂ ਉਹ ਬਤੌਰ ਨਿਰਮਾਤਾ ਅਤੇ ਫਿਲਮ ਡਿਸਟਰੀਬਿਊਟਰ ਫ਼ਿਲਮ ਖੇਤਰ ਵਿੱਚ ਸਰਗਰਮ ਹਨ। ਉਨਾਂ ਵਲੋਂ ਹੁਣ ਤੱਕ ‘ਮੇਲ ਕਰਾਦੇ ਰੱਬਾ, ਜੀਂਹਨੇ ਮੇਰਾ ਦਿਲ ਲੁੱਟਿਆ, ਯਾਰ ਅਨਮੁੱਲੇ, ਵਿਆਹ 70 ਕਿਲੋਮੀਟਰ, ਮੁਖਤਿਆਰ ਚੱਡਾ, ਸ਼ਰੀਕ, ਜਿੰਦੂਆ, ਡੰਗਰ ਡਾਕਟਰ’, ਫ਼ਿਲਮਾਂ ਦਰਸ਼ਕਾਂ ਨੂੰ ਦੇ ਚੁੱਕੇ ਹਨ ਤੇ ਹੁਣ ‘ਬਣਜਾਰਾ’ ਲੈ ਕੇ ਆਏ ਹਨ।

ਜੈੱਸਪ੍ਰੀਤ ਸਿੰਘ

Share Button

Leave a Reply

Your email address will not be published. Required fields are marked *

%d bloggers like this: