ਜੀਵਨ ਸ਼ੈਲੀ: ਜਿਉਣਾ ਵੀ ਇੱਕ ਕਲਾ ਹੈ

ਜੀਵਨ ਸ਼ੈਲੀ: ਜਿਉਣਾ ਵੀ ਇੱਕ ਕਲਾ ਹੈ

ਅੱਜ ਤਕ ਪੂਰਾ ਅੰਦਾਜ਼ਾ ਨਹਖ਼ ਲਗ ਸਕਿਆਂ ਕਿ ਇਹ ਆਦਮੀ ਇਸ ਸੰਸਾਰ ਵਿੱਚ ਕਦ ਆਇਆ ਸੀ। ਪਰ ਜਿਥੋਂ ਤਕ ਅਸਖ਼ ਅੰਦਾਜ਼ਾ ਲਗਾਇਆ ਹੈ ਇਹ ਆਦਮੀ ਕਦੀ ਬਾਕੀ ਜਾਨਵਰਾਂ ਵਾਂਗ ਹੀ ਸੀ ਅਤੇ ਫਿਰ ਇਸ ਦੇ ਦਿਮਾਗ਼ ਕਾਰਨ ਇਹ ਬਾਕੀ ਜਾਨਵਰਾਂ ਨਾਲੋਂ ਅਗੇ ਵਧਦਾ ਵਧਦਾ ਅਜ ਤਕ ਆ ਪੁਜਾ ਹੈ ਅਤੇ ਹਾਲਾਂ ਵੀ ਇਸ ਆਦਮੀ ਦੀ ਪ੍ਰਗਤੀ ਰੁਕੀ ਨਹਖ਼ ਹੈ ਅਤੇ ਪਤਾ ਨਹਖ਼ ਇਹ ਆਦਮੀ ਹੋਰ ਕਿਤਨੀਆਂ ਹੀ ਸਿਖਰਾਂ ਤੈਅ ਕਰ ਲਵੇਗਾ। ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਇਹ ਆਦਮੀ ਪ੍ਰਗਤੀਸ਼ੀਲ ਹੈ ਅਤੇ ਇਹ ਆਦਮੀ ਹਾਲਾਂ ਵੀ ਅਗੇ ਹੀ ਤੁਰਿਆ ਜਾ ਰਿਹਾ ਹੈ। ਕੁਲ ਮਿਲਾਕੇ ਇਹ ਆਦਮੀ ਜੀਵਨ ਜਾਚਾਂ ਵੀ ਸਿਖਦਾ ਆ ਰਿਹਾ ਹੈ ਅਤੇ ਇਸ ਆਦਮੀ ਨੇ ਆਪਣੇ ਲਈ ਕਿਤਨੀਆਂ ਹੀ ਸਹੂਲਤਾ ਕਢ ਮਾਰੀਆਂ ਹਨ ਅਤੇ ਇਸ ਰਾਹ ਉਤੇ ਵੀ ਹਾਲਾਂ ਇਸ ਆਦਮੀ ਦੀ ਆਖਰੀ ਮੰਜ਼ਿਲ ਦਾ ਅੰਦਾਜ਼ਾ ਨਹਖ਼ ਲਗਾਇਆ ਜਾ ਸਕਦਾ।

ਅਸਖ਼ ਵੀ ਹਰ ਵਕਤ ਇਹੀ ਸੋਚਣਾ ਹੈ ਕਿ ਅਸਖ਼ ਵੀ ਆਦਮ ਜਾਤੀ ਦਾ ਇਕ ਹਿਸਾ ਹਾਂ ਅਤੇ ਅਸਖ਼ ਵੀ ਸੋਚਣਾ ਹੈ ਕਿ ਅਜ ਅਸਖ਼ ਕੀ ਹਾਂ, ਕੀ ਬਣਨਾ ਚਾਹੁੰਦੇ ਹਾਂ ਅਤੇ ਸਾਡੀ ਕੀ ਮੰਜ਼ਿਲ ਹੈ। ਅਸਖ਼ ਵੀ ਅਗਰ ਰੱਬ ਨੇ ਭੇਜੇ ਹਾਂ ਤਾਂ ਰੱਬ ਵਰਗੀ ਸ਼ਕਤੀ ਫਜ਼ੂਲ ਦਾ ਆਦਮੀ ਨਹਖ਼ ਬਣਾ ਸਕਦੀ ਅਤੇ ਅਸਖ਼ ਵੀ ਫਜ਼ੂਲ ਦੀ ਹੋਂਦ ਨਹਖ਼ ਹਾਂ, ਬਲਕਿ ਰੱਬ ਨੇ ਅਗਰ ਸਾਡੀ ਹੋਂਦ ਕਾਇਮ ਕੀਤੀ ਹੈ ਤਾਂ ਇਸਦਾ ਵੀ ਕੋਈ ਮਤਲਬ ਸੀ ਅਤੇ ਰਬ ਵੀ ਚਾਹੁੰਦਾ ਹੈ ਕਿ ਅਸਖ਼ ਵੀ ਆਪਣੀ ਹੋਂਦ ਪਛਾਣੀਏ ਅਤੇ ਇਹੀ ਪਤਾ ਲਗਾ ਲਈਏ ਕਿ ਕਿਸ ਮਕਸਦ ਦੀ ਪੂਰਤੀ ਲਈ ਰਬ ਨੇ ਸਾਨੂੰ ਇਥੇ ਭੇਜਿਆ ਸੀ ਅਤੇ ਅਸਖ਼ ਇਹ ਵੀ ਦੇਖਣਾ ਹੈ ਕਿ ਰਬ ਦੀ ਇਛਾ ਦੀ ਪੂਰਤੀ ਲਈ ਅਸਖ਼ ਕੁਝ ਕਰ ਵੀ ਰਹੇ ਹਾਂ ਜਾਂ ਐਵੇਂ ਹੀ ਜੀਵਨ ਕਟੀ ਜਾ ਰਹੇ ਹਾਂ।

ਇਸ ਦੁਨੀਆਂ ਵਿੱਚ ਅਜ ਤਕ ਜਿਤਨਾ ਕੁਝ ਵੀ ਲਭਿਆ ਗਿਆ ਹੈ, ਜਿਤਨੇ ਵੀ ਆਵਿਸਤਕਾਰ ਹੋਈ ਹਨ, ਜਿਤਨੀਆਂ ਵੀ ਖੋਜਾਂ ਕੀਤੀਆਂ ਗਈਆਂ ਹਨ ਅਤੇ ਅਜ ਸਾਡੇ ਆਲੇ ਦੁਵਾਲੇ ਜੋ ਵੀ ਹੈ ਅਤੇ ਅਸਖ਼ ਜੋ ਵੀ ਵਰਤ ਰਹੇ ਹਾਂ, ਖਾ ਰਹੇ ਹਾਂ, ਪਹਿਨ ਰਹੇ ਹਾਂ, ਇਹ ਆਦਮੀ ਨੇ ਹੀ ਖੜਾ ਕੀਤਾ ਹੈ। ਇਹ ਸਾਰਾ ਕੁਝ ਕੁਦਰਤ ਵਿੱਚ ਹਾਜ਼ਰ ਸੀ, ਪਰ ਲਭਿਆ ਆਦਮੀ ਨੇ ਹੀ ਹੈ ਅਤੇ ਉਹ ਆਦਮੀ ਵੀ ਸਾਡੇ ਵਰਗਾ ਹੀ ਸੀ। ਉਸ ਆਦਮੀ ਨੇ ਇਹ ਸੋਚਿਆ ਸੀ ਕਿ ਉਹ ਵੀ ਕੁਝ ਕਰ ਦਿਖਾਵੇ ਅਤੇ ਆਖਰ ਉਹ ਕੁਝ ਕਰਕੇ ਹੀ ਗਿਆ ਸੀ ਅਤੇ ਅਜ ਦੁਨੀਆਂ ਭਰ ਦੇ ਲੋਕਖ਼ ਉਸਦੀ ਖੋਜ ਦਾ ਮਜ਼ਾ ਉਠਾ ਰਹੇ ਹਨ। ਅਸਖ਼ ਬਹੁਤੇ ਲੋਕਾਂ ਨੇ ਇਹ ਗਲ ਸਵੀਕਾਰ ਕਰ ਲਈ ਹੈ ਕਿ ਸਾਡੀ ਰਚਨਾ ਵੀ ਰੱਬ ਨੇ ਆਪ ਕੀਤੀ ਹੈ। ਅਗਰ ਇਹ ਵਿਸ਼ਵਾਸ ਕਰ ਹੀ ਲਿਆ ਹੈ ਤਾਂ ਅਸਖ਼ ਇਹ ਵਿਸ਼ਵਾਸ ਵੀ ਕਰ ਲੈਣਾ ਹੈ ਕਿ ਰੱਬ ਵਰਗੀ ਸ਼ਕਤੀ ਕਦੀ ਵੀ ਫਜ਼ੂਲ ਦੀ ਰਚਨਾ ਨਹਖ਼ ਕਰਦੀ ਅਤੇ ਸਾਡੀ ਰਚਨਾ ਦਾ ਵੀ ਕੋਈ ਮਤਲਬ ਹੋਵੇਗਾ। ਇਹ ਮਤਲਬ ਕੀ ਸੀ, ਅਸਖ਼ ਕਦੀ ਵੀ ਜਾਣਨ ਦੀ ਕੋਸ਼ਿਸ਼ ਨਹਖ਼ ਕੀਤੀ ਅਤੇ ਬਹੁਤੇ ਲੋਕਖ਼ ਅਸਖ਼ ਬਸ ਜਿਉਂਦੇ ਹਾਂ ਪਏ ਅਤੇ ਕਦੀ ਵੀ ਅਸਾਂ ਇਹ ਜਾਣਨ ਦਾ ਉਪਰਾਲਾ ਨਹਖ਼ ਕੀਤਾ ਕਿ ਸਾਡੀ ਰਚਨਾ ਰਬ ਨੇ ਕਿਸ ਮਕਸਦ ਦੀ ਪੂਰਤੀ ਲਈ ਕੀਤੀ ਹੈ। ਅਸਖ਼ ਕਦੀ ਆਪਣੇ ਗੁਣਾਂ ਉਤੇ ਆਪ ਝਾਤ ਹੀ ਨਹਖ਼ ਮਾਰੀ ਅਤੇ ਅਗਰ ਗਰੀਬ ਹਾਂ ਤਾਂ ਇਹ ਸਮਝ ਲਿਆ ਕਿ ਸਾਡੀ ਕਿਸਮਤ ਵਿੱਚ ਗੁਰਬਤ ਹੀ ਲਿਖੀ ਹੋਈ ਹੈ ਅਤੇ ਇਹ ਗੁਰਬਤ ਕਿਵੇਂ ਕਟਣੀ ਹੈ, ਸਾਡੀ ਇਹੀ ਸਮਸਿਆ ਰਹੀ ਹੈ। ਗੁਰਬਤ ਵਿਚੋਂ ਬਾਹਰ ਨਿਕਲਣ ਲਈ ਵੀ ਅਸਾਂ ਬਸ ਅਰਦਾਸਾਂ ਕਰ ਛਡੀਆਂ ਹਨ ਅਤੇ ਫਿਰ ਉਡੀਕਦੇ ਰਹੇ ਹਾਂ ਕਿ ਰਬ ਸਾਡੀ ਅਰਦਾਸ ਕਦੋਂ ਪੂਰੀ ਕਰੇਗਾ। ਪਛਮ ਤੋਂ ਇਕ ਸਿਧਾਤ ਆਇਆ ਸੀ ਕਿ ਰੱਬ ਉਸਦੀ ਮਦਦ ਕਰਦਾ ਹੈ ਜਿਹੜਾ ਆਪਣੀ ਮਦਦ ਆਪ ਕਰਦਾ ਹੈ। ਅਰਥਾਤ ਆਦਮੀ ਨੂੰ ਗੁਰਬਤ ਵਿਚੋਂ ਬਾਹਰ ਨਿਕਲਣ ਲਈ ਯੋਜਨਾ ਬਨਾਉਣੀ ਹੁੰਦੀ ਹੈ, ਉਸ ਉਤੇ ਕੰਮ ਕਰਨਾ ਪੈਂਦਾ ਹੈ ਅਤੇ ਆਦਮੀ ਦਾ ਇਤਿਹਾਸ ਗਵਾਹ ਹੈ ਕਿ ਇਸ ਦੁਨੀਆਂ ਦੇ ਮਹਾਨ ਆਦਮੀਆਂ ਵਿਚੋਂ ਬਹੁਤੇ ਗਰੀਬ ਘਰਾਂ ਦੇ ਆਦਮੀ ਸਨ ਅਤੇ ਉਹ ਰਬ ਦੀਆ ਦਿਤੀਆਂ ਦਾਤਾਂ ਦਾ ਪ੍ਰਯੋਗ ਕਰਕੇ ਆਪ ਵੀ ਮਹਾਨ ਬਣ ਗਏ ਅਤੇ ਇਸ ਦੁਨੀਆਂ ਲਈ ਵੀ ਬਹੁਤ ਕੁਝ ਕਰ ਗਏ ਹਨ ਅਤੇ ਇਹ ਸਿਲਸਿਲਾ ਖਤਮ ਨਹਖ਼ ਹੋਇਆ ਬਲਕਿ ਅਜ ਵੀਚਲਦਾ ਪਿਆ ਹੈ ਅਤੇ ਅਜ ਵੀ ਸਾਡੇ ਸਾਹਮਣੇ ਆਦਮੀ ਦੀ ਵਰਤੋਂ ਲਈ ਕਿਤਨਾ ਕੁਝ ਬਣ ਰਿਹਾ ਹੈ, ਇਹ ਆਦਮੀ ਹੀ ਬਣਾ ਰਹੇ ਹਨ ਅਤੇ ਅਸਾਂ ਕਦੀ ਨਹਖ਼ ਸੋਚਿਆਂ ਕਿ ਅਸਖ਼ ਵੀ ਕੁਝ ਕਰ ਜਾਈਏ ਤਾਂ ਬਿਹਤਰ ਹੈ।

ਆਦਮੀ ਪ੍ਰਗਤੀ ਕਰਦਾ ਆ ਰਿਹਾ ਹੈ ਅਤੇ ਕੁਲ ਮਿਲਾਕੇ ਇਹ ਗਲ ਵੀ ਸਾਡੇ ਸਾਹਮਣੇ ਆ ਗਈ ਹੈ ਕਿ ਸਭਤੋਂ ਪਹਿਲਾਂ ਹਰ ਆਦਮੀ ਇਹ ਸਮਝ ਲਵੇ ਕਿ ਉਸਨੇ ਇਸ ਆਦਮੀ ਦੇ ਸਮਾਜ ਵਿੱਚ ਰਹਿਣਾ ਹੈ ਅਤੇ ਇਹ ਸਮਾਜ ਕੀ ਹੈ ਇਹ ਗਲਾਂ ਵੀ ਸਮਝਣੀਆਂ ਹਨ। ਸਾਡੀ ਸਿਹਤ ਕੀ ਹੈ, ਸਾਡੀ ਵਿਦਿਆ ਕੀ ਹੈ, ਸਾਡੇ ਪਾਸ ਸਿਖਲਾਈ ਕੀ ਹੈ, ਸਾਡਾ ਰੁਜ਼ਗਾਰ ਕੀ ਹੈ ਅਤੇ ਸਾਡੀ ਆਮਦਨ ਕੀ ਹੈ ਕਿਉਂਕਿ ਇਹ ਗਲਾਂ ਮੁਢਲੀਆਂ ਹਨ ਜਿੰਨ੍ਹਾਂ ਉਤੇ ਸਾਡਾ ਜੀਵਨ ਨਿਰਭਰ ਰਹਿੰਦਾ ਹੈ। ਅਗਰ ਇਥੇਹੀ ਘਾਟ ਰਹਿ ਗਈ ਹੈ ਤਾਂ ਅਸਖ਼ ਇਸ ਸਮਾਜ ਵਿੱਚ ਆਪਣਾ ਅਸਥਾਨ ਹੀ ਨਹਖ਼ ਬਣਾ ਸਕਦੇ। ਸਾਡੇ ਲਈ ਇਹ ਵੀ ਲਾਜ਼ਮੀ ਹੈ ਕਿ ਅਸਖ਼ ਇਹ ਵੀ ਸੋਚੀਏ ਕਿ ਇਸ ਸਮਾਜ ਵਿੱਚ ਸਾਡਾ ਵੀ ਕੋਈ ਅਸਥਾਨ ਬਣ ਆਇਆ ਹੈ ਕਿ ਸਾਡੇ ਬਾਰੇ ਕੋਈ ਜਾਣਦਾ ਹੀ ਕੁਝ ਨਹਖ਼ ਹੈ। ਇਹ ਬਿਲਕੁਲ ਹੀ ਗੁਮਨਾਮ ਜੀਵਨ ਵੀ ਆਦਮੀ ਲਈ ਘਾਤਿਕ ਹੁੰਦਾ ਹੈ। ਕਸਾਡੀ ਕੋਈ ਨਾ ਕੋਈ ਚੰਗੀ ਗਲ ਲੋਕਾਂ ਤਕ ਪੁਜਣੀ ਚਾਹੀਦੀ ਹੈ ਅਤੇ ਕਿਧਰੇ ਨਾ ਕਿਧਰੇ ਸਾਡਾ ਨਾਮ ਵੀ ਬੋਲਣਾ ਚਾਹੀਦਾ ਹੈ।

ਸਾਡੇ ਲਈ ਲਾਜ਼ਮੀ ਹੈ ਅਸਖ਼ ਵਕਤ ਦੇ ਪਾਬੰਦ ਰਹੀਏ। ਸਾਡਾ ਸੋਦ ਦਾ ਸਮਾਂ, ਸਾਡੇ ਜਾਗਣ ਦਾ ਸਮਾਂ, ਸਾਡੇ ਇਸ਼ਨਾਨ ਕਰਨ ਦਾ ਸਮਾਂ, ਸਾਡਾ ਤਿਆਰ ਹੋਣ ਦਾ ਸਮਾਂ, ਸਾਡਾ ਕੰਮ ਉਤੇ ਪੁਜਣ ਦਾ ਸਮਾਂ ਹੀ ਸਾਡਾ ਨਾਮ ਪੈਦਾ ਕਰ ਦਿੰਦਾ ਹੈ ਅਤੇਅਗਰ ਅਸਖ਼ ਨਿਸਚਿਤ ਸਮੇਂ ਵਿੱਚ ਆਪਣਾ ਕੰਮ ਮੁਕਾ ਲੈਂਦੇ ਹਾਂ ਤਾਂ ਇਹ ਗਲ ਵੀ ਸਾਡਾ ਨਾਮ ਪੈਦਾ ਕਰ ਦਿੰਦੀ ਹੈ। ਅਸਖ਼ ਅਗਰ ਆਪਣਾ ਵਾਅਦਾ ਨਿਭਾ ਲੈਂਦੇ ਹਾਂ, ਤਾ ਵੀ ਲੋਕਖ਼ ਸਾਨੂੰ ਪਸੰਦ ਕਰਲ ਲਗ ਪੈਂਦੇ ਹਨ ਅਤੇ ਇਸੇ ਤਰ੍ਹਾਂ ਇਮਾਨਦਾਰ ਆਦਮੀ ਵੀ ਚਾਰ ਆਦਮੀਆਂ ਵਿੱਚ ਗਿਣਿਆ ਜਾਂਦਾ ਹੈ।

ਸਾਡੀਆਂ ਧਾਰਮਿਕ ਹਸਤੀਆਂ ਨੇ ਕਦੀ ਪਾਪਾਂ ਦੀ ਸੂਚੀ ਤਿਆਰ ਕੀਤੀ ਸੀ ਅਤੇ ਫਿਰ ਵਕਤ ਦੀਆਂ ਸਰਕਾਰਾਂ ਨੇ ਇਸ ਸੂਚੀ ਨੂੰ ਅਪ੍ਰਾਧਾਂ ਦੀ ਸੂਚੀ ਵਿੱਚ ਬਦਲ ਦਿਤਾਹੈ। ਸਮਾਜ ਨੇ ਚੰਗੇ ਕਰਮਾਂ ਦੀ ਸੂਚੀ ਤਿਆਰ ਕਰਕੇ ਧਰਮ ਜਾਂ ਆਚਾਰ ਆਖ ਦਿਤਾ ਸੀ, ਪਰ ਉਹ ਸੂਚੀ ਵੀ ਬਦਲਕੇ ਅਜ ਦੁਰਾਚਾਰਾਂ ਦੀ ਸੂਚੀ ਤਿਆਰ ਕਰ ਦਿਤੀ ਗਈ ਹੈ ਅਤੇ ਅਜ ਵਕਤ ਦੀਆਂ ਸਰਕਾਰਾਂ ਨੇ ਪੁਲਿਸ, ਅਦਾਲਤਾਂ ਅਤੇ ਜੇਲ੍ਹਾਂ ਵੀ ਖੜੀਆਂ ਕਰ ਦਿਤੀਆਂ ਹਨ ਤਾਂਕਿ ਹਰ ਪਾਪੀ, ਅਪ੍ਰਾਧੀ ਨੂੰ ਇਥੇ ਹੀ ਸਜ਼ਾ ਦਿਤੀ ਜਾਵੇ। ਬੇਸ਼ਕ ਦੁਨੀਆਂ ਦਾ ਕੋਈ ਵੀ ਆਦਮੀ ਸ਼ਾਇਦ ਐਸਾ ਨਾ ਹੋਵੇ ਜਿਸਨੇ ਪਾਪ, ਅਪ੍ਰਾਧ ਅਤੇ ਦੁਰਾਚਾਰ ਨਾ ਕੀਤਾ ਹੋਵੇ, ਪਰ ਫਿਰ ਵੀ ਬਚਣਾ ਚਾਹੀਦਾ ਹੈ ਕਿਉਂਕਿ ਅਜ ਦੇ ਸਮਿਆਂ ਵਿੱਚ ਜਿਹੜਾ ਬਦਨਾਮ ਹੋ ਗਿਆ, ਉਹ ਫਿਰ ਲਗਾ ਦਾਗ਼ ਧੋ ਨਹਖ਼ ਸਕਦਾ ਅਤੇ ਅਗਰ ਸਰਕਾਰ ਨੇ ਦੇਖ ਲਿਆ ਤਾ ਫਿਰ ਬਾਕੀ ਦਾ ਜੀਵਨ ਪੁਲਿਸ, ਅਦਾਲਤਾਂ ਅਤੇ ਜੇਲ੍ਹਾਂ ਵਿੱਚ ਹੀ ਕਟ ਸਕਦਾ ਹੈ ਅਤੇ ਇਹ ਜੀਵਨ ਨਰਕ ਬਣਕੇ ਰਹਿ ਸਕਦਾ ਹੈ।

ਸੋ ਅਗਰ ਅਸਖ਼ ਇਸ ਸਮਾਜ ਦਾ ਹਿਸਾ ਹਾਂ ਤਾਂ ਸਾਡੇ ਲਈ ਇਹ ਵੀ ਲਾਜ਼ਮੀ ਹੈ ਕਿ ਇਸ ਸਮਾਜ ਵਿੱਚ ਰਹਿਣਾ ਸਿਖ ਲਈਏ ਅyਤੇ ਇਹ ਵੀ ਇਕ ਕਲਾ ਹੀ ਹੈ ਜਿਹੜੀ ਬਚਪਨ ਤੋਂ ਹੀ ਸਾਨੂੰ ਸਿਖਲਾਈ ਜਾ ਰਹੀ ਹੈ।

ਦਲੀਪ ਸਿੰਘ ਵਾਸਨ, ਐਡਵੋਕੇਟ
101-ਸੀ ਵਿਕਾਸ ਕਲੋਨੀ
ਪਟਿਆਲਾ-ਪੰਜਾਬ-ਭਾਰਤ

Share Button

Leave a Reply

Your email address will not be published. Required fields are marked *

%d bloggers like this: