ਕਸੂਰ

ਕਸੂਰ

ਲਿੰਕ ਰੋਡ ਤੇ ਆਹਮੋ-ਸਾਹਮਣੇ ਆ ਰਹੇ ਟਰੱਕ ਅਤੇ ਕਾਰ ਵਾਲ਼ੇ ਦੀ ਤਕਰਾਰ ਹੋ ਗਈ ਸੀ । ਕਾਰ ਚਾਲਕ ਨੇ ਤਲਖੀ ‘ਚ ਆ ਕੇ ਕਿਹਾ ,
” ਅੰਨ੍ਹਾ ਹੋ ਕੇ ਦੱਬੀ ਆਓਨਾ ਆਪਦੇ ਪਿਓ ਨੂੰ !! ਅੱਗੇ ਲੰਘਾਉਣ ਨੂੰ ਕਿਤੇ ਰਾਸਤਾ ਦਿਸਦਾ ਤੈਨੂੰ ? ”

ਅੱਗੋਂ ਟਰੱਕ ਡਰਾਈਵਰ ਬੋਲਿਆ ,
” ਮੂੰਹ ਸੰਭਾਲ ਕੇ ਬੋਲ ਓਏ !! ਮੈਂ ਦੂਰੋਂ ਹੀ ਲੈਟਾਂ ਮਾਰੀ ਜਾਨਾ , ਹੁਣ ਚੁੱਪ ਕਰਕੇ ਆਪਣੀ ਗੱਡੀ ਪਿੱਛੇ ਲੈ ਜਾ , ਸ਼ਰੇਆਮ ਕਸੂਰ ਤੇਰਾ ਐ ”

ਦੋਵਾਂ ਨੂੰ ਇੱਕ ਦੂਜੇ ਵੱਲ ਅੱਖਾਂ ਕੱਢਦੇ ਹੋਏ ਦੇਖ ਕੇ ਇੱਕ ਰਾਹਗੀਰ ਕਹਿਣ ਲੱਗਾ ,
” ਭਾਰਾਵੋ ,ਐਵੀਂ ਕਾਹਤੋਂ ਲੜੀ ਜਾਨੇ ਓ , ਤੁਹਾਡਾ ਦੋਵਾਂ ਦਾ ਭੋਰਾ ਵੀ ਕਸੂਰ ਨਹੀਂ ਐ, ਅਸਲ ਕਸੂਰ ਤਾਂ ਓਸ ਬੰਦੇ ਦਾ ਹੈ , ਜਿਸ ਨੇ ਦੋਵੇਂ ਪਾਸੇਓ ਸੜਕ ਵੱਢ ਕੇ ਆਪਣੀ ਪੈਲ਼ੀ ‘ਚ ਰਲ਼ਾ ਲਈ ਐ “

ਮਾਸਟਰ ਸੁਖਵਿੰਦਰ ਦਾਨਗੜ੍ਹ
94171 80205

Share Button

Leave a Reply

Your email address will not be published. Required fields are marked *

%d bloggers like this: