ਬੱਬੂ ਮਾਨ ਨੂੰ ਇਸ ਵਾਰ ਫਿਰ ਮਿਲੇਗਾ ਅੰਤਰਰਾਸ਼ਟਰੀ ਸੰਗੀਤ ‘DAF BAMA MUSIC AWARD 2018’

ਬੱਬੂ ਮਾਨ ਨੂੰ ਇਸ ਵਾਰ ਫਿਰ ਮਿਲੇਗਾ ਅੰਤਰਰਾਸ਼ਟਰੀ ਸੰਗੀਤ ‘DAF BAMA MUSIC AWARD 2018’

ਚੰਡੀਗੜ੍ਹ : ਬੱਬੂ ਮਾਨ ਇੱਕ ਗਾਇਕ-ਗੀਤਕਾਰ, ਸੰਗੀਤਕਾਰ, ਅਦਾਕਾਰ, ਫਿਲਮਕਾਰ, ਨਿਰਦੇਸ਼ਕ ਅਤੇ ਸਮਾਜਸੇਵੀ ਵੀ ਹੈ। ਮਾਨ ਨੇ ਹਿੰਦੀ ਫ਼ਿਲਮਾਂ ਵਿੱਚ ਵੀ ਗਾਇਆ। ਬੱਬੂ ਮਾਨ ਦਾ ਜਨਮ 29 ਮਾਰਚ 1975 ਨੂੰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਖੰਟ ਮਾਨਪੁਰ ਵਿੱਚ ਹੋਇਆ। ਆਪਣੇ ਪਿੰਡ ਦਾ ਜ਼ਿਕਰ ਉਹ ਅਕਸਰ ਆਪਣੇ ਗੀਤਾਂ ਵਿੱਚ ਖੰਟ ਵਾਲੇ ਮਾਨ ਵਜੋਂ ਕਰਦੇ ਹਨ। ਬੱਬੂ ਮਾਨ ਨੇ ਏਸ਼ੀਆ, ਆਸਟ੍ਰੇਲੀਆ, ਯੂਰਪ, ਉੱਤਰੀ ਅਮਰੀਕਾ ਅਤੇ ਮੱਧ ਪੂਰਬ ਵਿੱਚ ਬਹੁਤ ਵੱਡੇ ਪੱਧਰ ਦੇ ਸ਼ੋਅ ਕੀਤੇ ਹਨ। ਬੱਬੂ ਮਾਨ ਹੀ ਸਿਰਫ਼ ਇਕ ਅਜਿਹੇ ਪੰਜਾਬੀ ਕਲਾਕਾਰ ਹਨ ਜਿਨ੍ਹਾਂ ਨੂੰ ਹੁਣ ਤੱਕ ਕਈਂ ਅੰਤਰਰਾਸ਼ਟਰੀ ਸੰਗੀਤ ਐਵਾਰਡ ਮਿਲ ਚੁੱਕੇ ਹਨ।
2014 ਵਿੱਚ ਬੱਬੂ ਮਾਨ ਨੇ ਚਾਰ ਅੰਤਰਰਾਸ਼ਟਰੀ ਸੰਗੀਤ ਐਵਾਰਡ ਜਿੱਤੇ: ਵਿਸ਼ਵ ਦਾ ਸਰਵੋਤਮ ਭਾਰਤੀ ਮਰਦ ਕਲਾਕਾਰ, ਦੁਨੀਆ ਦਾ ਸਰਬੋਤਮ ਭਾਰਤੀ ਮਨੋਰੰਜਨ ਅਤੇ ਸੰਸਾਰ ਦੀ ਬੇਸਟ ਇੰਡੀਅਨ ਐਲਬਮ: ਤਲਾਸ਼ ਇਨ ਸਰਚ ਆਫ ਸੋਲ। ਇਸ ਦੇ ਨਾਲ ਹੀ 2017 ‘ਚ ਡੈਫ਼ ਬਮਾ ਅੰਤਰਰਾਸ਼ਟਰੀ ਐਵਾਰਡ ਜਿੱਤੇ : ਬੈਸਟ ਇੰਡੀਅਨ ਮਰਦ, ਬੈਸਟ ਪੰਜਾਬੀ ਮੇਲ ਐਕਟ ਵਰਗੇ ਵੱਡੇ ਐਵਾਰਡ ਪ੍ਰਾਪਤ ਕੀਤੇ ਅਤੇ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਇਆ, ਇਸ ਵਾਰ ਫਿਰ ਡੈਫ਼ ਬਮਾ ਅੰਤਰਰਾਸ਼ਟਰੀ ਸੰਗੀਤ ਐਵਾਰਡ 2018 ਲਈ ਬੱਬੂ ਮਾਨ ਨੂੰ ਨੋਮੀਨੇਟ ਕੀਤਾ ਗਿਆ ਹੈ। ਦੱਸਿਆ ਜਾ ਰਿਹੈ ਇਹ ਅੰਤਰਰਾਸ਼ਟਰੀ ਐਵਾਰਡ ਸ਼ੋਅ ਇਸ ਵਾਰ ਦੁੱਬਈ ਵਿਚ ਹੋਵੇਗਾ, ਇਹ ਅੰਤਰਰਾਸ਼ਟਰੀ ਸੰਗੀਤ ਐਵਾਰਡ ਸ਼ੋਅ 21 ਦਸੰਬਰ 2018 ਹੋਣ ਜਾ ਰਿਹੈ।
ਡੈਫ਼ ਬਮਾ ਸੰਗੀਤ ਐਵਾਰਡ ਜਰਮਨੀ ਦੇ ਹੈਮਬਰਗ ਵਿਚ ਸਥਿਤ ਡੈਫ਼ ਐਂਟਰਟੇਨਮੈਂਟ ਵੱਲੋਂ ਪੇਸ਼ ਕੀਤਾ ਗਿਆ ਇਕ ਅੰਤਰਰਾਸ਼ਟਰੀ ਬਹੁ-ਸੱਭਿਆਚਾਰਕ ਸੰਗੀਤ ਐਵਾਰਡ ਸ਼ੋਅ ਹੈ। ਇਹ ਪੂਰੀ ਦੁਨੀਆਂ ਦੇ ਪ੍ਰਸਿੱਧ ਕਲਾਕਾਰਾਂ ਦੇ ਸਨਮਾਨ ਕਰਨ ਲਈ ਬਣਾਇਆ ਗਿਆ ਹੈ ਅਤੇ ਇਸ ਦੇ ਨਾਲ ਹੀ ਸੰਗੀਤ ਨੂੰ ਸੰਗੀਤ ਦੇ ਰੂਪ ਵਿਚ ਸੁੰਦਰ ਰੂਪ ‘ਚ ਇਕਜੁੱਟ ਕਰ ਲੈਂਦੇ ਹਨ। ਇਹ ਅੰਤਰਰਾਸ਼ਟਰੀ ਐਵਾਰਡ ਸਾਲ ਦੇ ਅੰਤ ਵਿਚ ਦਿੱਤਾ ਜਾਂਦਾ ਹੈ। ਵਿਸ਼ਵ ਸੰਗੀਤ, ਸੰਗੀਤ ਪ੍ਰੇਮੀਆਂ, ਰਚਨਾਤਮਕਤਾ, ਏਕਤਾ ਅਤੇ ਆਨੰਦ ਨੂੰ ਅਮਰ ਰੂਪ ਦਿੰਦਾ ਹੈ। ਇਹ ਅੰਤਰਰਾਸ਼ਟਰੀ ਐਵਾਰਡ ਯੂਰਪ, ਏਸ਼ੀਆ ਅਤੇ ਅਫ਼ਰੀਕਾ ਦੇ ਵਧੀਆ ਅਤੇ ਵੱਧ ਸਫ਼ਲ ਸੰਗੀਤਕਾਰਾਂ ਨੂੰ ਪੇਸ਼ ਕੀਤਾ ਜਾਂਦਾ ਹੈ।

Share Button

Leave a Reply

Your email address will not be published. Required fields are marked *

%d bloggers like this: