ਫ਼ਿਲਮ ‘ਕਿਸਮਤ’ ਨੇ ਸਿਰਜਿਆ ਇਤਿਹਾਸ, 70ਵੇਂ ਦਿਨ ‘ਚ ਹੋਈ ਦਾਖਲ

ਫ਼ਿਲਮ ‘ਕਿਸਮਤ’ ਨੇ ਸਿਰਜਿਆ ਇਤਿਹਾਸ, 70ਵੇਂ ਦਿਨ ‘ਚ ਹੋਈ ਦਾਖਲ

ਪੰਜਾਬੀ ਸਿਨੇਮਾ ਦੇ ਇਤਿਹਾਸ ‘ਚ ਇੱਕ ਵੱਡੀ ਕਮਾਈ ਕਰਨ ਦਾ ਮਾਣ ਹਾਸਲ ਕਰਨ ਵਾਲੀ ਪੰਜਾਬੀ ਫ਼ਿਲਮ ‘ਕਿਸਮਤ’ ਵੱਲੋਂ ਨਵੇਂ ਰਿਕਾਰਡ ਬਣਾਉਣ ਦਾ ਸਿਲਸਿਲਾ ਅੱਜ ਵੀ ਜਾਰੀ ਹੈ।ਕਾਮਯਾਬੀ ਦੀ ਨਵੀਂ ਇਬਾਰਤ ਲਿਖਣ ਵਾਲੀ ਇਹ ਫ਼ਿਲਮ 21 ਸਤੰਬਰ ਨੂੰ ਸਿਨੇਮਾਘਰਾਂ ‘ਚ ਪਰਦਾਪੇਸ਼ ਹੋਈ ਸੀ ਅਤੇ ਅੱਜ ਰਿਲੀਜ਼ਿੰਗ ਤੋਂ 70ਵੇਂ ਦਿਨ ਭਾਵ ਗਿਆਰਵੇਂ ਹਫਤੇ ‘ਚ ਵੀ ਸਿਨੇਮਾਘਰਾਂ ‘ਚ ਫ਼ਿਲਮ ਦੇ ਸ਼ੋਅ ਲੱਗੇ ਦੇਖਣ ਨੂੰ ਮਿਲ ਰਹੇ ਹਨ।ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਵਲੋਂ ਨਿਰਦੇਸ਼ਿਤ ਰੁਮਾਂਟਿਕ ਤੇ ਭਾਵਨਾਤਮਿਕ ਇਸ ਫ਼ਿਲਮ ਦੀ ਸਟਾਰਰ ਜੋੜੀ ਐਮੀ ਵਿਰਕ ਤੇ ਸਰਗੁਣ ਮਹਿਤਾ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਿਲ ਜਿੱਤ ਲਿਆ ਹੈ।ਦੱਸ ਦਈਏ ਕਿ ਸੁੱਚੀਆਂ ਮੁਹੱਬਤਾਂ ਦੀ ਬਾਤ ਪਾਉਂਦੀ ਇਹ ਇੱਕ ਰੁਮਾਂਟਿਕ, ਭਾਵਨਾਤਮਿਕ ਅਤੇ ਪਰਿਵਾਰਕ ਮਰਿਯਾਦਾ ਵਾਲੀ ਫ਼ਿਲਮ ਹੈ ਜੋ ਮੁਹੱਬਤ, ਵਿਛੋੜੇ ‘ਤੇ ਤਾਂਘ ਦੀ ਬਾਤ ਪਾਉਂਦੀ ਉਸ ਪੜਾਅ ‘ਤੇ ਪਹੁੰਚ ਜਾਂਦੀ ਹੈ, ਜਿੱਥੇ ਮੱਲੋ-ਜ਼ੋਰੀ ਅੱਖਾਂ ਨਮ ਹੋ ਜਾਂਦੀਆਂ ਹਨ। ਫ਼ਿਲਮ ਨਿਰਮਾਤਾ ਅੰਕਿਤ ਵਿਜ਼ਨ, ਨਵਦੀਪ ਨਰੂਲਾ, ਜਤਿੰਦਰ ਔਲਖ, ਸ਼ੁਭਮ ਗੋਇਲ ਕਹਿਣਾ ਹੈ ਕਿ ਫ਼ਿਲਮ ਵੱਡੀ ਸਫਲਤਾ ਅਤੇ ਰਿਕਾਰਡਤੋੜ ਕਾਮਯਾਬੀ ਤੋਂ ਬਾਅਦ ਉਨ੍ਹਾਂ ਦੀ ਟੀਮ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ ਤੇ ਉਹ ਹੋਰ ਚੰਗੀਆਂ ਫ਼ਿਲਮਾਂ ਲੈ ਕੇ ਹਾਜ਼ਰ ਹੋਣਗੇ।

Share Button

Leave a Reply

Your email address will not be published. Required fields are marked *

%d bloggers like this: