ਵੱਡਿਆਂ ਦਾ ਸਤਿਕਾਰ ਕਹਾਣੀ

ਵੱਡਿਆਂ ਦਾ ਸਤਿਕਾਰ ਕਹਾਣੀ

ਸੋਨੂੰ ਤੇ ਪਵਨ ਦੋ ਭਰਾ ਸਨ । ਸੋਨੂੰ ਹਮੇਸ਼ਾਂ ਤੋਂ ਹੀ ਆਪਣੇ ਮੰਮੀ ਪਾਪਾ ਤੇ ਦਾਦਾ ਜੀ ਤੇ ਦਾਦੀ ਦਾ ਕਹਿਣਾ ਮੰਨਦਾ ਸੀ । ਉਹ ਹਰ ਕੰਮ ਵੱਡਿਆਂ ਦੇ ਕਹੇ ਅਨੁਸਾਰ ਕਰਦਾ ਸੀ । ਉਹ ਜਿੰਨਾ ਸਮਾਂ ਵੀ ਸੋਨੂੰ ਨੂੰ ਖੇਡਣ ਲਈ ਦਿੰਦੇ ਸਨ ਉਹ ਓਨਾ ਸਮਾਂ ਹੀ ਖੇਡਦਾ ਤੇ ਬਾਕੀ ਸਮਾਂ ਪੜ੍ਹਦਾ ।
ਪਰ ਪਵਨ ਆਪਣੇ ਘਰਦਿਆਂ ਦੀ ਕਹੀ ਹਰ ਗੱਲ ਨੂੰ ਗਲਤ ਮੰਨਦਾ ਸੀ । ਉਸ ਨੇ ਕਦੇ ਵੀ ਆਪਣੇ ਘਰਦਿਆਂ ਦੀ ਗੱਲ ਨਈਂ ਮੰਨੀ ਸੀ । ਉਹ ਆਪਣੀ ਪੜ੍ਹਾਈ ਵੱਲ ਵੀ ਪੂਰਾ ਧਿਆਨ ਨਹੀਂ ਦਿੰਦਾ ਸੀ । ਨਾ ਹੀ ਉਹ ਛੋਟਿਆਂ ਨਾਲ ਪਿਆਰ ਕਰਦਾ ਤੇ ਨਾ ਹੀ ਵੱਡਿਆਂ ਦਾ ਸਤਿਕਾਰ ।
ਸੋਨੂੰ ਪੜ੍ਹ-ਲਿਖ ਕੇ ਵੱਡਾ ਅਫਸਰ ਬਣ ਗਿਆ ਸੀ । ਪਰ ਪਵਨ ਨਾ ਤਾਂ ਪੜ੍ਹ ਲਿਖ ਸਕਿਆ ਅਤੇ ਨਾ ਹੀ ਚੰਗਾ ਇਨਸਾਨ ਬਣ ਸਕਿਆ । ਸੋਨੂੰ ਕਈ ਵਾਰ ਉਸ ਨੂੰ ਸਮਝਾਉਂਦਾ ਕਿ ਮੈਂ ਅੱਜ ਜੋ ਕੁਛ ਵੀ ਹਾਂ ਵੱਡਿਆਂ ਦਾ ਸਤਿਕਾਰ ਕਰਕੇ ਹੀ ਬਣਿਆ ਹਾਂ । ਮੈਂ ਹਮੇਸ਼ਾਂ ਤੋਂ ਹੀ ਵੱਡਿਆਂ ਦਾ ਸਤਿਕਾਰ ਕਰਦਾ ਹਾਂ ਪਰ ਤੂੰ ਨਹੀਂ । ਹੁਣ ਪਵਨ ਆਪਣੇ-ਆਪ ਤੇ ਬਹੁਤ ਪਛਤਾ ਰਿਹਾ ਸੀ ।
ਨਾਮ – ਅਨਮੋਲਪ੍ਰੀਤ ਕੌਰ
ਰੋਲ ਨੰ: 4
ਕਲਾਸ – ਛੇਵੀਂ
ਸਰਕਾਰੀ ਮਿਡਲ ਸਕੂਲ ਮੰਡਵਾਲਾ ( ਫਰੀਦਕੋਟ )
Share Button

Leave a Reply

Your email address will not be published. Required fields are marked *

%d bloggers like this: