ਅਨੋਖਾ ਜਨਮ ਦਿਨ

ਅਨੋਖਾ ਜਨਮ ਦਿਨ

ਸਕੂਲ ਵਿੱਚੋਂ ਜਦੋਂ ਵੀ ਕਿਸੇ ਦਾ ਜਨਮ ਦਿਨ ਹੁੰਦਾ ਤਾਂ ਉਹ ਸਾਰੇ ਬੱਚਿਆਂ ਲਈ ਚਾਕਲੇਟ, ਟਾਫੀਆਂ ਅਤੇ ਮਿਠਾਈਆਂ ਆਦਿ ਲੈ ਕੇ ਆਉਂਦੇ ਸਨ ।
ਪਰ ਅੱਜ ਰਾਜਵੀਰ ਦਾ ਜਨਮ ਦਿਨ ਸੀ । ਰਾਜਵੀਰ ਸਵੇਰੇ ਸਕੂਲ ਆਇਆ ਤਾਂ ਉਸ ਦੇ ਹੱਥ ਵਿੱਚ ਦੋ ਪੌਦੇ ਸਨ ।
ਅਧਿਆਪਕਾਂ ਦੇ ਪੁੱਛਣ ਤੇ ਰਾਜਵੀਰ ਨੇ ਕਿਹਾ ਕਿ ਮੈਂ ਆਪਣੇ ਜਨਮ ਦਿਨ ਤੇ ਹੋਰ ਕੋਈ ਖਰਚਾ ਨਹੀਂ ਕਰਾਂਗਾ । ਬੱਸ ਮੈਂ ਇਹ ਦੋ ਪੌਦੇ ਨਰਸਰੀ ਵਿੱਚੋਂ ਆਪਣੇ ਪਾਪਾ ਤੋਂ ਮੰਗਵਾ ਲਏ ਸਨ । ਮੈਂ ਆਪਣੇ ਜਨਮ ਦਿਨ ਤੇ ਦੋ ਪੌਦੇ ਲਗਾਇਆ ਕਰਾਂਗਾ ਤਾਂ ਜੋ ਹਰਿਆਵਲ ਕਾਇਮ ਰਹੇ ਤੇ ਸਾਡਾ ਆਲਾ ਦੁਆਲਾ ਤੇ ਵਾਤਾਵਰਨ ਸ਼ੁੱਧ ਰਹੇ ।
ਸਾਡੇ ਬੱਚੇ ਅਤੇ ਅਧਿਆਪਕ ਤਾੜੀਆਂ ਮਾਰ ਰਹੇ ਸਨ । ਰਾਜਵੀਰ ਦੇ ਇਸ ਅਨੋਖੇ ਢੰਗ ਨਾਲ ਜਨਮ ਦਿਨ ਮਨਾਉਣ ਕਾਰਨ ।
ਨਾਮ – ਖੁਸ਼ਦੀਪ ਕੌਰ ।
ਰੋਲ ਨੰ: 3
ਕਲਾਸ – ਛੇਵੀਂ ।
Share Button

Leave a Reply

Your email address will not be published. Required fields are marked *

%d bloggers like this: