ਦੁਸ਼ਮਣੀ ਖਤਮ ਕਰਨ ਦੀ ਅਰਦਾਸ

ਦੁਸ਼ਮਣੀ ਖਤਮ ਕਰਨ ਦੀ ਅਰਦਾਸ

ਭਾਰਤ ਪਾਕਿਸਤਾਨ ਦੇ ਵਿਕਚਾਰ ਪਿਛਲੇ ਕੁਝ ਸਾਲਾਂ ਤੋਂ ਸਿਰਫ ਅਤੇ ਸਿਰਫ ਤਣਾਅ ਦੀਆਂ ਹੀ ਖਬਰਾਂ ਹੀ ਆਈਆਂ। ਪ੍ਰਧਾਨਮੰਤਰੀ ਮੋਦੀ ਨੇ ਆਪਣੇ ਸਹੂੰ ਚੁੱਕ ਸਮਾਗਮ ਵਿੱਚ ਪਾਕਿ ਪ੍ਰਧਾਨਮੰਤਰੀ ਨਵਾਜ ਸ਼ਰੀਫ ਨੂੰ ਸੱਦਾ ਦਿੱਤਾ,ਫਿਰ ਅਚਾਨਕ ਉਨ੍ਹਾਂ ਦੀ ਬੇਟੀ ਦੇ ਵਿਆਹ ਦੇ ਪ੍ਰੋਗਰਾਮ ਵਿੱਚ ਵੀ ਗਏ।ਪਰ ਅਜਿਹੇ ਨਿੱਜੀ ਸੰਬਧਾ ਦਾ ਕੋਈ ਸਕਰਾਤਮਕ ਅਸਰ ਦੋਹਾਂ ਦੇਸ਼ਾਂ ਦੇ ਸੰਬਧਾ ‘ਤੇ ਨਹੀਂ ਪਿਆ। ਸਗੋਂ ਉੜੀ,ਪਠਾਨਕੋਟ ਹਮਲੇ,ਸਰਜੀਕਲ ਸਟਰਾਈਕ,ਜੰਮੂਕਸ਼ਮੀਰ ਵਿੱਚ ਲਗਾਤਾਰ ਵਧਦੀ ਅੱਤਵਾਦੀ ਹਿੰਸਾ ਅਣਐਲਾਨੀ ਜੰਗ ਜਿਹੇ ਹਾਲਾਤ ਹੀ ਬਣੇ ਰਹੇ। ਜੰਗ ਦੇ ਸਮੇਂ ਜਿਸ ਤਰ੍ਹਾਂ ਜਵਾਨ ਸ਼ਹੀਦ ਹੁੰਦੇ ਹਨ ਅਤੇ ਸਰਹੱਦ ‘ਤੇ ਵਸੇ ਆਮ ਨਾਗਰਿਕਾਂ ਨੂੰ ਘਰ ਬਾਰ ਛੱਡ ਕੇ ਜਾਣਾ ਪੈਂਦਾ ਹੈ,ਕਸ਼ਮੀਰ ਵਿੱਚ ਹਜੇ ਵੀ ਅਜਿਹੇ ਹਾਲਾਤ ਬਣੇ ਹੋਏ ਹਨ। ਭਾਰਤ ਪਾਕਿ ਦੇ ਵਿਚਕਾਰ ਰਿਸ਼ਤਿਆਂ ਵਿੱਚ ਅਜਿਹੀ ਖਟਾਸ ਇਸ ਕਦਰ ਵਧ ਗਈ ਹੈ ਕਿ ਖੇਡ,ਕਲਾ ,ਸੰਸਕ੍ਰਿਤੀ ਦੇ ਇਤਹਾਸਿਕ ਸਬੰਧ ਵੀ ਜਬਰੀ ਤੋੜਨ ਦੀ ਕੋਸ਼ਿਸ਼ ਅੱਤਵਾਦੀਆਂ ਨੇ ਕੀਤੀ। ਕਾਫੀ ਤਣਾਅ ਦੇ ਇਹਨਾਂ ਕੁਝ ਸਾਲਾਂ ਤੋਂ ਬਾਅਦ ਹੁਣ ਇਕ ਰਾਹਤ ਭਰੀ ਖਬਰ ਆਈ,ਕਰਤਾਰਪੁਰ ਲਾਂਘੇ ਦੇ ਖੁੱਲਣ ਦੀ । ਵੰਡ ਦੇ ਦੌਰਾਨ ਸਿੱਖਾਂ ਦੇ ਕਈ ਇਤਹਾਸਿਕ ਗੁਰੂਦੁਆਰੇ ਪਾਕਿਸਤਾਨ ਵੱਲ ਰਹਿ ਗਏ। ਇਹਨਾਂ ਵਿੱਚ ਪੰਜਾ ਸਾਹਿਬ,ਨਣਕਾਣਾਂ ਸਾਹਿਬ,ਡੇਰਾ ਸਾਹਿਬ ਲਾਹੌਰ ਅਤੇ ਕਰਤਾਰਪੁਰ ਸਾਹਿਬ ਸ਼ਾਮਲ ਹਨ। ਇਹਨਾਂ ਗੁਰੂਦੁਆਰਿਆਂ ਵਿੱਚ ਭਾਰਤੀ ਨਾਗਰਿਕਾਂ ਦੇ ਜਾਣ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਕਰਤਾਰਪੁਰ ਸਾਹਿਬ ਸਿੱਖਾਂ ਦੇ ਲਈ ਬੇਹੱਦ ਖਾਸ ਹੈ ਕਿਉਂਕਿ,ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਆਪਣੇ ਜੀਵਨ ਦੇ 18 ਸਾਲ ਬਤੀਤ ਕੀਤੇ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ,ਗੁਰਧਾਮਾਂ ਦੇ ,ਜਿੰਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ,ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਯਾਨੀ ਨਨਕਾਣਾ ਸਾਹਿਬ ਅਤੇ ਬਾਕੀ ਗੁਰੂਦੁਆਰਿਆਂ ਜਾਂ ਗੁਰਧਾਮਾਂ ਜੋ ਵੰਡ ਦੇ ਦੌਰਾਨ ਪਾਕਿਸਤਾਨ ਵਿੱਚ ਰਹਿ ਗਏ ਉਨ੍ਹਾਂ ਦੇ ਖੁੱਲੇ ਦਰਸ਼ਨ ਸਿੱਖ ਕਰ ਸਕਣ ਇਸ ਦੀ ਮੰਗ ਅਸੀਂ ਕਰਦੇ ਹਾਂ।1947 ਵਿੱਚ ਹੋਈ ਵੰਡ ਤੋਂ ਬਾਅਦ ਸਿੱਖਾਂ ਦੀ ਅਰਦਾਸ ਵਿੱਚ ਇਸ ਪੰਕਤੀ ਨੂੰ ਜੋੜਿਆ ਗਿਆ। ਅਤੇ ਹੁਣ ਜਾਕੇ ਉਨ੍ਹਾਂ ਦੀ ਅਰਦਾਸ ਨੂੰ ਸੁਣਿਆ ਗਿਆ।ਸਾਬਕਾ ਕ੍ਰਿਕਟਰ ਅਤੇ ਪੰਜਾਬ ਸਰਕਾਰ ਵਿੱਚ ਮੰਤਰੀ ਨਵਜੋਤ ਸਿੰਘ ਸਿੱਧੂ ਜਦੋਂ ਪਾਕਿ ਪ੍ਰਧਾਨਮੰਤਰੀ ਅਤੇ ਆਪਣੇ ਪੁਰਾਣੇ ਖਿਲਾਡੀ ਸਾਥੀ ਇਮਰਾਨ ਖਾਨ ਦੇ ਸਹੁੂੰ ਚੁੱਕ ਸਮਾਗਮ ਵਿੱਚ ਗਏ ਸਨ ,ਤਾਂ ਉਨ੍ਹਾਂ ਨੇ ਕਰਤਾਰਪੁਰ ਕੋਰੀਡੋਰ ਖੋਲਣ ਦੀ ਮੰਗ ਮੁੜ ਤੋਂ ਚੁੱਕੀ ਸੀ। ਉਦੋਂ ਸਿੱਧੂ ਦੀ ਪਾਕਿਤਸਾਨ ਯਾਤਰਾ,ਉਨ੍ਹਾਂ ਦੇ ਵਿਵਹਾਰ ਅਤੇ ਦੇਸ਼ਪ੍ਰੇਮ ‘ਤੇ ਸਾਰਿਆਂ ਨੇ ਸਵਾਲ ਚੁੱਕੇ ਸਨ।
ਮੌਜੂਦਾ ਗੱਲ ਇਹ ਹੈ ਕਿ ਰਾਜਨੀਤੀ ਦੀਆਂ ਇਹਨਾਂ ਗੱਲਾਂ ਨੂੰ ਛੱਡ ਕੇ ਹੁਣ ਭਾਰਤ ਨੈ ਕਰਤਾਰਪੁਰ ਲਾਂਘਾ ਖੋਲ੍ਹਣ ‘ਤੇ ਸਹਿਮਤੀ ਜਾਹਿਰ ਕੀਤੀ ਅਤੇ ਉਧਰ ਪਾਕਿਸਤਾਨ ਨੇ ਵੀ ਅਜਿਹਾ ਹੀ ਕੀਤਾ। ਦੋਹਾਂ ਦੇਸ਼ਾਂ ਨੇ ਇਸ ਦੇ ਲਈ ਲੋੜੀਂਦੇ ਕਦਮ ਚੁੱਕ ਲਏ ਹਨ ਅਤੇ ਹੁਣ ਸ਼ਰਧਾਲੂਆਂ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਬਾਡਰ ਦੀ ਪੋਸਟ ਤੋਂ ਦੂਰਬੀਨ ਨਾਲ ਕਰਤਾਰਪੁਰ ਸਾਹਿਬ ਦੇ ਦਰਸ਼ਨ ਨਹੀਂ ਕਰਨੇ ਪੈਣਗੇ,ਸਗੋਂ ਉਹ ਭਾਰਤ ਦੀ ਸਰਹੱਦ ਤੋਂ ਸਿਰਫ 4 ਕਿਲੋਮੀਟਰ ਦੁਰ ਮੌਜੂਦ ਇਸ ਇਤਹਾਸਿਕ ਗੁਰੂਦੁਆਰੇ ਤੱਕ ਜਾ ਕੇ ਦਰਸ਼ਨ ਕਰਕੇ ਉਸੇ ਦਿਨ ਵਾਪਸ ਭਾਰਤ ਪਰਤ ਸਕਣਗੇ।
ਕਰਤਾਰਪੁਰ ਲਾਂਘਾ ਖੁੱਲਣ ‘ਤੇ ਪ੍ਰਧਾਨਮੰਤਰੀ ਮੋਦੀ ਨੇ ਬਰਲਿਨ ਦੀ ਕੰਧ ਦੀ ਵੀ ਮਿਸਾਲ ਦਿੱਤੀ ਸੀ,ਕਿਵੇਂ ਉਹ ਟੁੱਟੀ ਅਤੇ ਜਰਮਨੀ ਦਾ ਏਕੀਕਰਣ ਹੋਇਆ। ਮੋਦੀਜੀ ਉੱਤਰ ਕੋਰੀਆ ਅਤੇ ਦੱਖਣੀ ਕੋਰੀਆ ਦੀ ਵੀ ਮਿਸਾਲ ਦੇ ਸਕਦੇ ਸਨ,ਜਿੱਥੇ ਦੋਹਾਂ ਦੇਸ਼ਾਂ ਨੇ ਪੁਰਾਣੀ ਕੜਵਾਹਟ ਛੱਡ ਦੇ ਆਪਸੀ ਸਬੰਧ ਸੁਧਾਰਨ ਦੀ ਪਹਿਲ ਕੀਤੀ ਹੈ।
ਵੰਡ ਦੇ ਜਖਮ ਪੁਰਾਣੀ ਪੀੜ੍ਹੀ ਨੇ ਦੇਖੇ ਹਨ। ਕੁਲਦੀਪ ਨਈਅਰ,ਭੀਸ਼ਮ ਸਾਹਨੀ,ਜ਼ੋਹਰਾ ਸਹਿਗਲ ਦੀ ਉਹ ਪੀੜ੍ਹੀ ਹੁਣ ਗੁਜਰ ਚੁੱਕੀ ਹੈ,ਬਹੁਤ ਘੱਟ ਲੋਕ ਉਨ੍ਹਾਂ ਵਿੱਚੋ ਬਚੇ ਹਨ ਅਤੇ ਉਹ ਵੀ ਉਸ ਦੌਰ ਦੇ ਹਿੰਦੂਸਤਾਨ ਨੂੰ ਯਾਦ ਕਰਦੇ ਹਨ,ਜਿਸ ਵਿੱਚ ਜਬਰੀ ਵੰਡ ਦੀਆਂ ਲਕੀਰਾਂ ਨਹੀਂ ਖਿੱਚੀਆਂ ਹੋਈਆਂ ਸਨ।
ਵਿਚਕਾਰ ਦੀ ਪੀੜ੍ਹੀ ਨੇ ਪਾਕਿਤਸਾਨ ਨੂੰ ਹਮੇਸ਼ਾ ਭਾਰਤ ਦੇ ਦੁਸ਼ਮਣ ਦੇਸ਼ ਦੇ ਵਾਂਗ ਹੀ ਸਮਝਿਆ ।ਪਰ ਹੁਣ ਨਵੀਂ ਪੀੜ੍ਹੀ ਵੀ ਆ ਚੁੱਕੀ ਹੈ, ਜੋ ਪੁਰਾਣੀ ਕੜਵਾਹਟ ਦਾ ਬੋਝ ਨਹੀਂ ਰੱਖਣਾ ਚਾਹੁੰਦੀ । ਨਵੇ ਸਬੰਧ ਵਿਕਸਤ ਕਰਨ ਚਾਹੁੰਦੀ ਹੈ।

ਹਰਪ੍ਰੀਤ ਸਿੰਘ ਬਰਾੜ
CERTIFIED COUNSELOR
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

Share Button

Leave a Reply

Your email address will not be published. Required fields are marked *

%d bloggers like this: