ਕਰਤਾਰਪੁਰ-ਲਾਂਘਾ

ਕਰਤਾਰਪੁਰ-ਲਾਂਘਾ

ੲਿਹ ਰਸਤਾ ਜੋ ਹੈ ਖੁੱਲਿਅਾ
ੲਿਹ ਪਾਕਿਸਤਾਨ ਨੂੰ ਜਾੲੇ
ੲੇਹੀ ਰਸਤਾ ਹੀ ਹੁਣ ਯਾਰੋ!
ਮੁੜਕੇ ਹਿੰਦੁਸਤਾਨ ਨੂੰ ਅਾੲੇ
ੲਿਹ ਰਸਤਾ ਸਵਰਗ ਤੋਂ ੳੁੱਚਾ
ਜੋ ਨਾਨਕ ਦੇ ਘਰ ਨੂੰ ਜਾੲੇ
ੲਿਹ ਰਸਤਾ ਤਾਂ ਬੁਰਜੋਂ ੳੁੱਚਾ
ਜੋ ਵਿੱਛੜੀ ਅਾਵਾਮ ਮਿਲਾੲੇ!
ੲਿਹ ਰਸਤਾ ਹੈ ਭਾਗਾਂ ਵਾਲਾ
ਜਾਤ-ਪਾਤ ਦੇ ਭੇਦ ਮਿਟਾੲੇ
ੲਿਹ ਰਸਤੇ ਦੇ ਨਕਸ਼ੇ ਯਾਰੋ!
ਧੁਰ ਦਰਗਾਹ ਤੋਂ ਬਣਕੇ ਅਾੲੇ।
ਓਹਨਾਂ ਲੲੀ ਹੈ ‘ਪੀਰ-ਨੂਰਾਨੀ’
ਤੇ ਸਾਡਾ ‘ਬਾਬਾ-ਗੁਰੂ’ ਕਹਾੲੇ
ਨਾਨਕ ਨੂੰ ਦੋਹੀਂ ਪਾਸੀਂ ੳੁਸਤਤ
ਨਿੱਤ ਹੀ ਦੁੱਗਣੀ ਹੁੰਦੀ ਜਾੲੇ।
ਚੰਗੀ ਗੱਲ ਅਤੇ ਚੰਗੀ ਕੋਸ਼ਿਸ਼
ਯਾਰੋ ! ਸਾਂਝਾਂ ਦੇ ਪਲ ਅਾੲੇ
ਮੈਨੂੰ ਡਰ ਸੀ ‘ਸ਼ਿਵ’ ਦੇ ਵਾਂਗੂੰ
ਕਿਧਰੇ ਨਾਨਕ ਨਾ ਵੰਡਿਅਾ ਜਾੲੇ?
ਓਹਦੀ ੳੁਸਤਤ ਬਹੁਤ ਵਡੇਰੀ
ਸੱਜਣੋ! ਮੈਥੋਂ ਲਿਖੀ ਨਾ ਜਾਵੇ
ਕਲਮ ਮੇਰੀ ਖੁੰਢੀ ਹੈ ਹਾਲ਼ੇ
ਜੇ ਲਿਖਾਂ.. ਕਾਗਜ਼ ਫਟ ਜਾੲੇ।
ਹੀਰਾ ਸਿੰਘ ਤੂਤ
Share Button

Leave a Reply

Your email address will not be published. Required fields are marked *

%d bloggers like this: