ਗ਼ਜ਼ਲ

ਗ਼ਜ਼ਲ

ਤੇਰੇ ਵਿਛੋੜੇ ਦੇ ਦਰਦ ਚੋਂ ਨਿਕਲੇ ਕੁੱਝ ਅਲਫਾਜ਼ ਮੇਰੇ ਨੇ।
ਅੱਖੀਆਂ ਵਿਚੋਂ ਨਿਕਲੇ ਹੰਝੂਆਂ ਚੋਂ ਕੁੱਝ ਜਜਬਾਤ ਮੇਰੇ ਨੇ।
ਤੇਰੀ ਤਨਹਾਈ ਵੇ ਸੱਜਣਾਂ, ਮੇਰੀਆਂ ਹੱਡੀਆਂ ਨੂੰ ਖਾ ਗਈ,
ਅੱਜ ਤੱਕ ਸੁਧਰ ਸਕੇ ਨਾ ਜੋ ,ਉਹ ਹਾਲਾਤ ਮੇਰੇ ਨੇ ।
ਦੂਰ ਤੱਕ ਦੇਖਦਾ ਰਿਹਾ ਮੈਂ, ਤੇਰੇ ਪੈਰਾਂ ਦੀਆਂ ਪੈੜਾਂ ਨੂੰ,
ਤੇਰੇ ਪੈਰਾਂ ਦੀਆਂ ਪੈੜਾਂ ਚ ,ਵਿਲਕ ਰਹੇ ਅਹਿਸਾਸ ਮੇਰੇ ਨੇ ।
ਬਿਰਹੋਂ ਦੀ ਪੰਡ ਨਾ ਚੁੱਕੀ ਜਾਵੇ ,ਸਾਥੋਂ ਹੁਣ ਸੱਜਣਾਂ ਵੇ
ਅਜੇ ਵੀ ਲਕੋਈ ਰੱਖੇ ,ਕੁੱਝ ਖਿਆਲਾਤ ਮੇਰੇ ਨੇ ।
ਤੇਰੇ ਦੀਦਾਰ ਬਿਨਾਂ ਨਾ, ਗੁਜਰਦਾ ਸੀ ਦਿਨ ਸਾਡਾ ,
ਅੱਜ ਵੀ ਫੂਲਪੁਰੀ ਉਹੀ ,ਹਾਲਾਤ ਮੇਰੇ ਨੇ ।

ਰਾਜੇਸ਼ ਫੂਲਪੁਰੀ
ਪਿੰਡ ਫੂਲਪੁਰ ਡਾ਼ ਤਾਰਾਗੜ੍ਹ
ਤਹਿ ਜਿਲਾ ਪਠਾਨਕੋਟ
ਫੋਨ ਨੰ 9417284839

Share Button

Leave a Reply

Your email address will not be published. Required fields are marked *

%d bloggers like this: