ਪ੍ਰਸਿੱਧ ਗਾਇਕ ਅਮਰੀਕ ਜੱਸਲ ਦੇ ਗੀਤ “ਪਾਂਧਾ” ਨੂੰ ਮਿਲ ਰਿਹਾ ਹੈ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ

ਪ੍ਰਸਿੱਧ ਗਾਇਕ ਅਮਰੀਕ ਜੱਸਲ ਦੇ ਗੀਤ “ਪਾਂਧਾ” ਨੂੰ ਮਿਲ ਰਿਹਾ ਹੈ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ

ਦਸੂਹਾ (ਨਿਰਪੱਖ ਆਵਾਜ): ਗਾਇਕ ਅਮਰੀਕ ਜੱਸਲ ਦੀ ਮਿੱਠੀ ਅਵਾਜ਼ ਚ ਗਾਇਆ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਝਾਤ ਪਾਉਂਦਾ ਧਾਰਮਿਕ ਗੀਤ ਪਾਂਧਾ ਅਮਰ ਆਡੀਓ ਦੇ ਲੇਬਲ ਹੇਠ ਰਿਲੀਜ਼ ਉਪਰੰਤ ਸਰੋਤਿਆਂ ਵੱਲੋਂ ਭਰਪੂਰ ਸਲਾਹਿਆ ਜਾ ਰਿਹਾ ਹੈ।ਗੀਤਕਾਰ ਛਿੰਦਾ ਨਿੱਜਰ ਦੀ ਕਲਮ ਦੇ ਲਿਖ਼ੇ ਬੋਲ਼ਾਂ ਨੂੰ ਸੰਗੀਤ ਨਾਲ ਸੰਗੀਤਕਾਰ ਟੀਐਮਟੀ ਨੇ ਸੰਗੀਤਕ ਧੁਨੀ ਨਾਲ ਸ਼ਿੰਗਾਰਿਆ ਹੈ ।

ਗਾਇਕ ਅਮਰੀਕ ਜੱਸਲ ਨੇ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਪਾਂਧਾ ਗੀਤ ਦੀ ਵੀਡੀਓ ਨੂੰ ਐੱਨ ਵੀ ਸਾਹਿਬ ਨੇ ਸੁੰਦਰ ਲੋਕੇਸ਼ਨਾਂ ਵਿੱਚ ਸ਼ਿੰਗਾਰਿਆ ਹੈ। ਉਨ੍ਹਾਂ ਦੱਸਿਆ ਕਿ ਇਸ ਗੀਤ ਦਾ ਫਿਲਮਾਂਕਣ ਆਦਮਪੁਰ ਦੇ ਨਜ਼ਦੀਕ ਗੁਰਦੁਆਰਾ ਜੱਬੜ ਸਾਹਿਬ ਵਖੇ ਕੀਤਾ ਗ਼ਿਆ ਹੈ। ਉਂਨ੍ਹਾਂ ਕਿਹਾ ਕਿ ਸਾਨੂੰ ਪੂਰੀ ਆਸ ਹੈ ਕਿ ਸਾਡੇ ਵੱਲੋਂ ਸਾਹਿਬ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ਪੁਰਬ ਤੇ ਕੀਤਾ ਇਹ ਨਿਮਾਣਾ ਜਿਹਾ ਉਪਰਾਲਾ ਸਮੂਹ ਸੰਗਤਾਂ ਚ ਜ਼ਰੂਰ ਪ੍ਰਵਾਨ ਚੜ੍ਹੇਗਾ। ਜ਼ਿਕਰਯੋਗ ਹੈ ਕਿ ਇਸ ਗੀਤ ਨੂੰ ਸੋਸ਼ਲ ਮੀਡੀਏ ਰਾਹੀਂ ਰਿਲੀਜਿ਼ੰਗ ਸਮੇਂ ਤੋਂ ਹੀ ਸੰਗਤਾਂ ਵੱਲੋੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਅਤੇ ਵੱਖ ਵੱਖ ਚੈਨਲਾਂ ਤੋਂ ਇਲਾਵਾ ਇਹ ਗੀਤ ਜਲੰਧਰ ਦੂਰਦਰਸ਼ਨ ਤੇ ਵੀ ਚੱਲ ਰਿਹਾ ਹੈ।

Share Button

Leave a Reply

Your email address will not be published. Required fields are marked *

%d bloggers like this: