ਧੀਆ

ਧੀਆ

ਲੋਕੀ ਰੱਬ ਕੋਲੋ ਮੰਗਦੇ ਨੇ ਪੁੱਤ ਰਹਿੰਦੇ
ਤੇ ਆਣ ਘਰਾ ਵਿੱਚ ਪੈਰ ਪਾਉਦੀਆ ਨੇ ਧੀਆ
ਖਾ ਲਏ ਪੁੱਤ ਨਸ਼ਿਆ ਨੇ ਮਾਂ-ਬਾਪ ਨੂੰ ਦੁੱਖ ਦਿੰਦੇ
ਦੁੱਖ ਮਾਪਿਆ ਦੇ ਆ ਵੰਡਾਉਦੀਆ ਨੇ ਧੀਆ
ਜਦੋ ਮਾਂ-ਬਾਪ ਨੂੰ ਵਿੱਚ ਬੁਢਾਪੇ ਨੂੰਹਾ ਪੁੱਤਰ ਦੇਣ ਧੱਕੇ
ਆਣ ਕਲੇਜੇ ਲਾਉਦੀਆ ਨੇ ਧੀਆ
ਕਦੇ ਨਾ ਪੇਕੇ ਘਰ ਤੱਤੀ ਵਾਅ ਵੱਗੇ
ਸਦਾ ਸ਼ੁੱਖ ਮਾਪਿਆ ਦੀ ਚਾਹੁੰਦੀਆ ਨੇ ਧੀਆ
ਮੁਕਾਬਲੇ ਪੁੱਤਾ ਦੇ ਵਿਤਕਰੇ ਨਾਲ ਪਲੀਆ
ਫੇਰ ਵੀ ਗੁੱਟ ਤੇ ਬੰਨ੍ਹ ਰੱਖੜੀ ਸ਼ੁੱਖ ਵੀਰਾ ਦੀ ਚਾਹੁੰਦੀਆ ਨੇ ਧੀਆ
ਜਿਸਦੇ ਲੜ ਲਾਉਦੇ ਮਾਪੇ ਤੁਰ ਜਾਦੀਆ ਚੁੱਪ ਕਰਕੇ
ਨਾ ਮਾਪਿਆ ਨੂੰ ਸੁਆਲ ਪਾਉਦੀਆ ਧੀਆ
ਮੁੰਡਿਆ ਨਾਲੋ ਕਿਸੇ ਮੁਕਾਬਲੇ ਘੱਟ ਰਹੀਆ ਨਾ ਹੁਣ
ਨਾਂਅ ਦੇਸ਼ ਦਾ ਹਰ ਖੇਤਰ ਵਿੱਚ ਚਮਕਾਉਦੀਆ ਨੇ ਧੀਆ
ਤੋੜ ਦਿੱਤੀਆ ਨੇ ਗੁਲਾਮੀ ਦੀਆ ਜੰਜੀਰਾ ਵਿੱਚ ਹਨੇਰਿਆ
ਜੁਗਨੂੰ ਵਾਂਗੂੰ ਜਗਮਗਾਉਂਦੀਆ ਨੇ ਧੀਆ

ਬਲਤੇਜ ਸੰਧੂ
ਬੁਰਜ ਲੱਧਾ(ਬਠਿੰਡਾ)
ਮੋ 9465818158

Share Button

Leave a Reply

Your email address will not be published. Required fields are marked *

%d bloggers like this: