ਵਿਗਿਆਨ ਤੇ ਰਿਸ਼ਤੇ

ਵਿਗਿਆਨ ਤੇ ਰਿਸ਼ਤੇ

ਆਓ ਅੱਜ ਗੱਲ ਕਰਦੇ ਹਾਂ ਵਧ ਰਹੀ ਵਿਗਿਆਨ ਤੇ ਫਿੱਕੇ ਪੈਦੇਂ ਰਿਸ਼ਤਿਆਂ ਬਾਰੇ ਅੱਜ ਤੋ ਪੰਦਰਾਂ ਕੁ ਸਾਲ ਪਹਿਲਾ ਜਦੋਂ ਵਿਗਿਆਨ ਦਾ ਦਿੱਤਾ ਹੋਇਆਂ ਮੋਬਾਇਲ ਯੰਤਰ ਜਿਆਦਾ ਨਹੀ ਸੀ ਉਪਲੱਬਧ ਹੋਇਆਂ ਉਦੋਂ ਸਾਡੇ ਰਿਸ਼ਤਿਆਂ ਵਿੱਚ ਬਹੁਮੁੱਲਾ ਨਿੱਘ ਸੀ। ਸਾਰੇ ਰਿਸ਼ਤੇ ਨਾਤੇ ਤੇ ਪਿਆਰ ਭਰੇ ਸਨੁਹੇ ਚਿੱਠੀ ਪੱਤਰ ਰਾਹੀਂ ਸਭ ਤੱਕ ਪਹੁੰਚਦੇ ਕੀਤੇ ਜਾਦੇ ਸਨ/ ਜਿੰਨਾਂ ਪਿਆਰ ਭਰੇ ਸੁਨੇਹਿਆਂ ਨੂੰ ਪੜ੍ਹ ਸੁਣ ਕੇ ਸਵੀਕਾਰ ਕੀਤਾ ਜਾਦਾ ਸੀ। ਭੇਜੇ ਹੋਏ ਜਾ ਪਹੁੰਚੇ ਹੋਏ ਸੁਨੇੇਹ ਪੱਤਰ ਦਾ ਜਵਾਬ ਲੈਣ ਦੇਣ ਦੀ ਉਤਸਕਤਾ ਰਹਿੰਦੀ ਸੀ। ਅਜਿਹਾ ਕਰਨ ਨਾਲ ਆਪਣੀ ਮਾਣ ਮੱਤੇ ਇਤਹਾਸ ਤੇ ਮਾਂ ਬੋਲੀ ਨਾਲ ਸੁਨੇਹ ਬਣਿਆਂ ਹੋਇਆਂ ਸੀ ਇਹ ਸਾਡੀ ਬੋਲੀ ਸਾਡੇ ਲਈ ਉੱਤਮ ਰਿਸ਼ਤਾਂ ਹੈ। ਸੀ।
ਪਰ ਹੁਣ ਜਦੋ ਦਾ ਮੋਬਾਇਲ ਸੈੱਲ ਰੋਜ਼ ਮਰਾ ਦੀ ਜਿੰਦਗੀ ਵਿੱਚ ਆਇਆਂ ਤਾਂ ਸਾਰੇ ਰਿਸ਼ਤਿਆਂ ਦੀ ਕਦਰਾਂ ਕੀਮਤਾਂ ਘਟਣੀਆਂ ਸੁਰੂ ਹੋ ਗਈਆਂ। ਪਹਿਲੇ ਸਮੇਂ ਦੇ ਦੌਰਾਣ ਜਦੋੰ ਕੋਈ ਭੈਣ ਭਰਾ ਆਪਣੇ ਕਰੀਬੀਆਂ ਨੂੰ ਮਿਲਣ ਜਾਦਾ ਸੀ ਤਾਂ ਵੱਖਰਾਂ ਹੀ ਆਨੰਦ ਸੀ ਅਗਲੇ ਪਰਿਵਾਰਕ ਮੈਬਰ ਨੂੰ ਉਸ ਦੀ ਹਰਾਂ ਤਰਾਂ ਦੀ ਪਹਿਚਾਣ ਰੱਖ ਕੇ ਗਲਵੱਕੜੀ ਪਾ ਕੇ ਮਾਮਾ ਮਾਮੀ’ ਨਾਨਾ ਨਾਨੀ; ਮਾਸੀ ਮਾਸੜ’ ਭੂਆ ਫੁੱਫੜ ‘ ਦਾਦਾ ਦਾਦੀ ‘ ਚਾਚਾ ਚਾਚੀ’ ਤਾਇਆਂ ਤਾਈ’ ਆਦਿਕ ਨਾਵਾਂ ਦੇ ਰਿਸ਼ਤਿਆਂ ਨਾਲ ਸਤਿਕਾਰ ਸਾਹਿਤ ਬੁਲਾਇਆਂ ਜਾਦਾਂ ਸੀ। ਪਰ ਹੁਣ ਦੀ ਪਨੀਰੀ ਸਿਰਫ ਅੰਕਲ ਆਂਟੀ ਦੇ ਰਿਸ਼ਤਿਆਂ ਦੀ ਸੀਮਤ ਸੀਮਾ ਤੱਕ ਜਾਣਕਾਰੀ ਰੱਖਦੀ ਹੈ ਹੁਣ ਜਦੋ ਮੋਬਾਇਲ ਤੇ ਘੰਟੀ ਵੱਜਦੀ ਹੈ ਤਾਂ ਹੈਲੋ ਹਾਏ ਦੀਆਂ ਆਵਾਜ਼ਾ ਦੋਵਾਂ ਤਰਫਾਂ ਤੋਂ ਸੁਣਾਈ ਦਿੰਦੀਆਂ ਹਨ। ਪਹਿਲਾਂ ਪੁੱਛਿਆਂ ਜਾਦਾ ਹੈ ਕੋਣ ਫਿਰ ਉਸਨੂੰ ਕਿਸੇ ਰਿਸ਼ਤੇ ਦਾ ਨਾਮ ਦਿੱਤਾ ਜਾਦਾਂ ਹੈ। ਇਹ ਵਿਗਆਨ ਦੀ ਤਰੱਕੀ ਸਾਡੇ ਕਾਰੋਬਾਰਾਂ ਜਾ ਹੋਰ ਗੱਲਾਂ ਬਾਤਾਂ ਲਈ ਸਹੀ ਦਿੱਤੀ ਗਈ ਹੈ। ਪਰ ਸਾਡੇ ਪਰਿਵਾਰਕ ਰਿਸ਼ਤਿਆਂ ਨੂੰ ਫਿੱਕੇ ਪਾਉਦੀ ਨਜਰ ਆ ਰਹੀ ਹੈ। ਆਓ ਇਸ ਵਿਗਿਆਨ ਦੇ ਯੰਤਰ ਦੀ ਥੋੜੀ ਦੁਰਵਰਤੋ ਘਟਾਉਦੇ ਹੋਏ ਆਪਣੇ ਰਿਸ਼ਤਿਆਂ ਨਾਤਿਆਂ ਨਾਲ ਜੁੜੇ ਰਹੀਏ/ਆਓ ਆਪਣੇ ਆੳੇਣ ਵਾਲੇ ਭਵਿੱਖ ਨੂੰ ਆਪਣੇ ਰਿਸ਼ਤਿਆਂ ਨਾਤਿਆਂ ਤੋ ਜਾਣੂ ਕਰਵਾਈਏ। ਬਾਕੀ ਸਭ ਦੀ ਆਪਣੀ ਆਪਣੀ ਸਮਝ ਹੈ। ਪੋਸਟ ਪੜ੍ਹਨ ਤੋ ਬਾਅਦ ਆਪਣੇ ਵਿਚਾਰ ਜਰੂਰ ਭੇਜਿਓ।
ਧੰਨਵਾਦ ਸਾਹਿਤ

ਸੁਖਚੈਨ ਸਿੰਘ ਠੱਠੀ ਭਾਈ(dubai)
Ph 00971527632924
Post box uae ajman 22207

Share Button

Leave a Reply

Your email address will not be published. Required fields are marked *

%d bloggers like this: