ਫ਼ਿਲਮ ‘ਭੱਜੋ ਵੀਰੋ ਵੇ’ ਦਾ ਟ੍ਰੇਲਰ ਲਾਂਚ, 14 ਦਸੰਬਰ ਨੂੰ ਬਣੇਗੀ ਸਿਨੇਮਾਘਰਾਂ ਦਾ ਸ਼ਿੰਗਾਰ

ਫ਼ਿਲਮ ‘ਭੱਜੋ ਵੀਰੋ ਵੇ’ ਦਾ ਟ੍ਰੇਲਰ ਲਾਂਚ, 14 ਦਸੰਬਰ ਨੂੰ ਬਣੇਗੀ ਸਿਨੇਮਾਘਰਾਂ ਦਾ ਸ਼ਿੰਗਾਰ

ਆਗਾਮੀ 14 ਦਸੰਬਰ ਨੂੰ ਸਿਨੇਮਾਘਰਾਂ ‘ਚ ਦਸਤਕ ਦੇਣ ਜਾ ਰਹੀ ‘ਰਿਦਮ ਬੁਆਏਜ਼ ਐਂਟਰਟੇਨਮੈਂਟ’ ਅਤੇ ‘ਹੇਅਰ ਓਮ ਜੀ ਸਟੂਡਿਓਜ਼’ ਦੇ ਸਾਂਝੇ ਬੈਨਰ ਦੀ ਪੰਜਾਬੀ ਫ਼ਿਲਮ ‘ਭੱਜੋ ਵੀਰੋ ਵੇ’ ਦਾ ਟ੍ਰੇਲਰ ਹਾਲ ਹੀ ‘ਚ ਰਿਲੀਜ਼ ਹੋਇਆ ਹੈ।ਨਿਰਮਾਤਾ ਕਾਰਜ ਗਿੱਲ ਅਤੇ ਤਲਵਿੰਦਰ ਹੇਅਰ ਵੱਲੋਂ ਪ੍ਰੋਡਿਊਸ ਇਸ ਫ਼ਿਲਮ ਵਿਚ ਅੰਬਰਦੀਪ ਸਿੰਘ ਅਤੇ ਅਦਾਕਾਰਾ ਸਿੰਮੀ ਚਾਹਲ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਦੱਸਣਯੋਗ ਹੈ ਲੇਖਕ-ਨਿਰੇਦਸ਼ਕ ਤੋਂ ਬਾਅਦ ਅਭਿਨੈ ਖੇਤਰ ਵਿਚ ਆਏ ਅੰਬਰਦੀਪ ਦੀ ਬਤੌਰ ਹੀਰੋ ‘ਲੌਂਗ ਲਾਚੀ’ ਤੋਂ ਬਾਅਦ ਇਹ ਦੂਜੀ ਫ਼ਿਲਮ ਹੈ।

ਇਸ ਫ਼ਿਲਮ ਦੀ ਕਹਾਣੀ ਵੀ ਖ਼ੁਦ ਅੰਬਰ ਦੀਪ ਨੇ ਲਿਖੀ ਹੈ ਜੋ ਕਿ 1960 ਦੇ ਦਹਾਕੇ ਦੇ ਛੜੇ ਮਰਦਾਂ ਦੀ ਜਿੰਦਗੀ ਦੀ ਝਾਤ ਪਾਉਂਦੀ ਹੈ।ਇਸ ਫ਼ਿਲਮ ਰਾਹੀਂ ਇੱਕ ਛੜੇ ਬੰਦੇ ਦੇ ਦਿਲ ‘ਚ ਔਰਤਾਂ ਲਈ ਦਿਲੀ ਭਾਵਨਾਵਾਂ, ਉਨਾਂ ਪ੍ਰਤੀ ਨਜ਼ਰਿਆ ਅਤੇ ਵਿਆਹੁਤਾ ਜੀਵਨ ਸਬੰਧੀ ਸੁਪਨਿਆਂ ਨੂੰ ਬਹੁਤ ਹੀ ਸੋਹਣੇ ਅਤੇ ਮਨੋਰੰਜਕ ਢੰਗ ਨਾਲ ਪਰਦੇ ‘ਤੇ ਪੇਸ਼ ਕੀਤਾ ਜਾਵੇਗਾ।ਫ਼ਿਲਮ ‘ਭੱਜੋ ਵੀਰੋ ਵੇ’ ਆਮ ਫ਼ਿਲਮਾਂ ਤੋਂ ਹਟਕੇ ਬਹੁਤ ਹੀ ਪਰਿਵਾਰਕ ਜਿਹੇ ਵਿਸ਼ੇ ਦੀ ਹੈ ਜੋ ਦਰਸ਼ਕਾਂ ਨੂੰ ਪੁਰਾਣੇ ਪੇਂਡੂ ਮਾਹੌਲ ਦੇ ਕਲਚਰ, ਬੋਲੀ ਪਹਿਰਾਵੇ ਬਾਰੇ ਜਾਣੂੰ ਵੀ ਕਰਵਾਏਗੀ ਤੇ ਸਿਹਤਮੰਦ ਕਾਮੇਡੀ ਨਾਲ ਹਸਾਏਗੀ ਵੀ। ਅੰਬਰਦੀਪ ਵੱਲੋਂ ਖ਼ੁਦ ਨਿਰਦੇਸ਼ਿਤ ਕੀਤੀ ਇਸ ਫ਼ਿਲਮ ਵਿੱਚ ਪੰਜਾਬੀ ਸਿਨੇਮਾ ਦੇ ਨਾਮੀ ਸਿਤਾਰੇ ਗੁੱਗੂ ਗਿੱਲ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਯਾਦ ਗਰੇਵਾਲ, ਹਰਦੀਪ ਗਿੱਲ, ਬਲਵਿੰਦਰ ਬੁਲੇਟ ਅਤੇ ਸੁਖਵਿੰਦਰ ਰਾਜ ਆਦਿ ਕਲਾਕਾਰ ਆਪਣੀ ਅਦਾਕਾਰੀ ਪੇਸ਼ ਕਰਦੇ ਨਜ਼ਰ ਆਉਣਗੇ।ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ ਤੇ ਗੀਤ ਅਮਰਿੰਦਰ ਗਿੱਲ, ਸੁਰਿੰਦਰ ਸ਼ਿੰਦਾ, ਗੁਰਸ਼ਬਦ ਸਿੰਘ ਅਤੇ ਬੀਰ ਸਿੰਘ ਨੇ ਗਾਏ ਹਨ।ਫ਼ਿਲਮ ਦੇ ਡ੍ਰਿਸਟੀਬਿਊਟਰ ‘ਓਮਜ਼ੀ ਗਰੁੱਪ’ ਮੁਨੀਸ਼ ਸਾਹਨੀ ਹਨ।

ਹਰਜਿੰਦਰ ਸਿੰਘ

Share Button

Leave a Reply

Your email address will not be published. Required fields are marked *

%d bloggers like this: