ਵਿਆਹੁਤਾ ਨੂੰ ਅਗਵਾ ਕਰਨ ਵਾਲੇ 7 ਵਿਆਕਤੀਆਂ ਚੋ 4 ਗ੍ਰਿਫਤਾਰ

ਵਿਆਹੁਤਾ ਨੂੰ ਅਗਵਾ ਕਰਨ ਵਾਲੇ 7 ਵਿਆਕਤੀਆਂ ਚੋ 4 ਗ੍ਰਿਫਤਾਰ
ਗ੍ਰਿਫਤਾਰ ਕੀਤੇ 4 ਅਵਾਗਾਰਾਂ ਨੂੰ ਭਲਕੇ ਕੀਤਾ ਜਾਵੇਗਾ ਅਦਾਲਤ ਪੇਸ਼

ਬੋਹਾ, 6 ਜੂਨ(ਜਸਪਾਲ ਸਿੰਘ ਜੱਸੀ):ਬੋਹਾ ਪੁਲਿਸ ਵੱਲੋ ਇੱਕ 28 ਸਾਲਾ ਮਹਿਲਾ ਦੇ ਬਿਆਨਾਂ ਤੇ ਆਧਾਰਤ 7 ਵਿਆਕਤੀਆਂ ਖਿਲਾਫ ਅਗਵਾ ਕਰਨ ਦਾ ਮਾਮਲਾ ਦਰਜ ਕਰਾਇਆ ਹੈ।ਜਿੰਨਾਂ ਚੋ 4 ਅਗਵਾਕਾਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਦਕਿ 3 ਦੀ ਭਾਲ ਲਈ ਥਾਂ-ਥਾਂ ਛਾਪੇਮਾਰੀ ਜਾਰੀ ਹੈ।ਮਕੱਦਮੇ ਦੀ ਤਫਤੀਸ਼ ਕਰ ਰਹੇ ਥਾਨੇਦਾਰ ਜਗਜੀਤ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਅਮਨਦੀਪ ਕੌਰ ਪਤਨੀ ਗੁਰਭੇਜ ਸਿੰਘ ਵਾਸੀ ਸਸਪਾਲੀ ਹਾਲ ਅਬਾਦ ਹਾਕਮ ਵਾਲਾ ਪੁਲਿਸ ਥਾਨਾ ਬੋਹਾ ਜੋ ਕਿ ਜਿਲੇ ਦੇ ਪਿੰਡ ਖੁਡਾਲ ਕਲਾਂ ਦੀ ਜਮਪਲ ਹੈ।ਜਿਸ ਦਾ ਵਿਆਹ ਉਸ ਦੇ ਮਾਪਿਆਂ ਦੀ ਸਹਿਮਤੀ ਨਾਲ ਲੱਗਭੱਗ 8-10 ਸਾਲ ਪਹਿਲਾਂ ਸਸਪਾਲੀ ਵਾਸੀ ਗੁਰਭੇਜ ਸਿੰਘ ਨਾਲ ਹੋਇਆ ਸੀ।ਪੁਲਿਸ ਕੋਲ ਦਰਜ ਕਰਾਏ ਬਿਆਨਾਂ ਮੁਤਾਬਕ ਅਮਨਦੀਪ ਕੌਰ ਦਾ ਵਿਆਹ ਤੋ ਕੁਝ ਸਮਾ ਬਾਅਦ ਹੀ ਸਹੁਰੇ ਪਰਿਵਾਰ ਨਾਲ ਲੜਾਈ-ਝਗੜਾ ਸ਼ੁਰੂ ਹੋ ਗਿਆ ਸੀ।

ਜਿਸ ਉਪਰੰਤ ਕਈ ਵਾਰ ਉਸਦੇ ਪੇਕੇ ਅਤੇ ਸਹੁਰੇ ਪਰਿਵਾਰ ਚ ਪੰਚਾਇਤਾਂ ਵੀ ਹੋਈਆਂ ਪਰ ਕੁਝ ਵੀ ਸੁਧਾਰ ਨਹੀ ਆਇਆ।ਜਿਸ ਤੋ ਅੱਕਕੇ ਅਮਨਦੀਪ ਕੌਰ ਨੇ ਮਾਣਯੋਗ ਜੱਜ ਸਾਹਿਬ ਸਾਹਮਣੇ ਆਪਣੇ ਬਿਆਨ ਦਰਜ ਕਰਵਾ ਦਿੱਤੇ ਕਿ ਉਹ ਆਪਣੇ ਪਤੀ ਗੁਰਭੇਜ ਸਿੰਘ ਵਾਸੀ ਸਸਪਾਲੀ ਦੇ ਰਹਿਣਾ ਨਹੀ ਚਹੁੰਦੀ ਅਤੇ ਆਪਣੀ ਮਰਜੀ ਨਾਲ ਦੂਜਾ ਵਿਆਹ ਕਰਾਉਣਾ ਚਹੁੰਦੀ ਹੈ।ਥਾਨੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਮਾਣਯੋਗ ਕੋਰਟ ਚ ਆਪਣੇ ਬਿਆਨ ਦਰਜ ਕਰਾਉਣ ਤੋ ਬਾਅਦ ਉਕਤ ਔਰਤ ਨੇ ਆਪਣੀ ਮਰਜੀ ਨਾਲ ਬੋਹਾ ਥਾਨੇ ਦੇ ਪਿੰਡ ਹਾਕਮ ਵਾਲਾ ਵਿਖੇ ਆਪਣਾ ਵਿਆਹ ਕਰਵਾ ਲਿਆ ਅਤੇ 5 ਜੂਨ ਦਿਨ ਐਤਵਾਰ ਨੂੰ ਕੁਝ ਵਿਆਕਤੀ ਉਸਦੇ ਨਵੇ ਸਹੁਰੇ ਘਰ ਹਾਕਮ ਵਾਲਾ ਵਿਖੇ ਹਥਿਆਰਾਂ ਨਾਲ ਲੈਸ ਹੋਕੇ ਉਸ ਨੂੰ ਅਗਵਾ ਕਰਕੇ ਲੈ ਗਏ,ਜਿੰਨਾਂ ਦੀ ਗ੍ਰਿਫਤ ਚੋ ਉਹ ਮੁਸ਼ਕਲ ਨਾਲ ਜਾਨ ਬਚਾਕੇ ਭੱਜੀ।ਊਨਾਂ ਦੱਸਿਆ ਕਿ ਪੀੜਤ ਅਮਨਦੀਪ ਕੌਰ ਦੇ ਬਿਆਨਾਂ ਤੇ ਆਧਾਰਤ 7 ਵਿਆਕਤੀਆਂ ਖਿਲਾਫ ਆਈ.ਪੀ.ਸੀ ਦੀ ਧਾਰਾ 365 ਤਹਿਤ ਮਕੁੱਦਮਾਂ ਦਰਜ ਕਰ ਲਿਆ ਗਿਆ ਹੈ,ਜਿੰਨਾਂ ਚੋ 4 ਅਗਵਾਕਾਰਾਂ ਨੂੰ ਗ਼੍ਰਿਫਤਾਰ ਵੀ ਕਰ ਲਿਆ ਹੈ,ਜਿੰਨਾਂ ਨੂੰ ਭਲਕੇ ਮਾਣਯੋਗ ਅਦਾਲਤ ਚ ਪੇਸ਼ ਕੀਤਾ ਜਾਣਾ ਹੈ ਅਤੇ ਬਾਕੀ 3 ਨੂੰ ਵੀ ਜਲਦੀ ਗ੍ਰਿਫਤਾਰ ਕਰਨ ਲਈ ਦੱਸੇ ਟਿਕਾਣਿਆਂ ਉਪਰ ਛਾਪੇਮਾਰੀ ਕੀਤੀ ਜਾ ਰਹੀ ਹੈ।

Share Button

Leave a Reply

Your email address will not be published. Required fields are marked *

%d bloggers like this: