ਪੰਜਾਬੀ ਗਾਇਕੀ ਦੀ ਨਵੀਂ ਪਰਵਾਜ਼ ਗਾਇਕ ਐਸ਼ ਅੱਤਰੀ

ਪੰਜਾਬੀ ਗਾਇਕੀ ਦੀ ਨਵੀਂ ਪਰਵਾਜ਼ ਗਾਇਕ ਐਸ਼ ਅੱਤਰੀ

ਪੰਜਾਬੀ ਗਾਇਕੀ ਦੇ ਖੇਤਰ ‘ਚ ਗਾਇਕ ‘ਚ ਐਸ਼ ਅੱਤਰੀ ਇੱਕ ਅਜਿਹਾ ਗਾਇਕ ਹੈ ਜਿਸਨੇ ਆਪਣੇ ਗੀਤਾਂ ਨਾਲ ਦਰਸ਼ਕ-ਸਰੋਤਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਪਿਛਲੇ ਕੁਝ ਹੀ ਸਮੇਂ ਤੋਂ ਸਰਗਰਮ ਹੋਏ ਇਸ ਗਾਇਕ ਦੇ ਚਾਰ-ਪੰਜ ਗੀਤ ਪਹਿਲਾਂ ਆ ਚੁੱਕੇ ਹਨ ਤੇ ਹੁਣ ਇੱਕ ਨਵਾਂ ਗੀਤ ‘ ਵੈਲੀ ਗੱਭਰੂ’ ਆ ਰਿਹਾ ਹੈ। ਐਸ਼ ਅੱਤਰੀ ਦਾ ਕਲਾ ਜੀਵਨ ਬਹੁਤ ਸੰਘਰਸ਼ ਭਰਿਆ ਹੈ। ਵਿਦੇਸ਼ਾਂ ਵਿੱਚ ਸੇੱਟ ਹੋਣ ਤੱਕ ਉਸਨੇ ਆਪਣੀ ਕਲਾ ਨੂੰ ਸਾਂਭ ਕੇ ਰੱਖਿਆ। ਕਲਾ ਦਾ ਬੀਜ਼ ਕਦੇ ਮਰਦਾ ਨਹੀਂ ਬਲਕਿ ਸਮਾਂ ਪੈਣ ‘ਤੇ ਤੇਜ਼ੀ ਨਾਲ ਪ੍ਰਫੁੱਲਤ ਹੁੰਦਾ ਹੈ। ਐਸ਼ ਅੱਤਰੀ ਨੇ ਗਾਇਕੀ ਦੇ ਖੇਤਰ ਵਿੱਚ ਸਰਗਰਮ ਹੋਣ ਤੋਂ ਪਹਿਲਾਂ ਆਪਣੇ ਆਪ ਨੂੰ ਇਸਦੀ ਸੇਵਾ ਕਰਨ ਦੇ ਕਾਬਿਲ ਬਣਾਇਆ। ਭਾਵੇਂਕਿ ਐਸ਼ ਨੂੰ ਗਾਇਕੀ ਦਾ ਸ਼ੌਂਕ ਸਕੂਲ ਕਾਲਜ਼ ਦੇ ਦਿਨਾਂ ਤੋਂ ਹੀ ਸੀ। ਉਹ ਮੁਹੰਮਦ ਰਫੀ ਦੀ ਗਾਇਕੀ ਦਾ ਦੀਵਾਨਾ ਰਿਹਾ ਤੇ ਕਾਲਜ ਲਾਇਫ਼ ਦੌਰਾਨ ਅਕਸਰ ਆਪਣੇ ਯਾਰਾਂ ਦੋਸਤਾਂ ਵਿੱਚ ਗਾਉਂਦਾ ਰਿਹਾ। ਸੁਰ ਗਿਆਨ ਦੀ ਪ੍ਰਾਪਤੀ ਲਈ ਉਸਨੇ ਕੁਝ ਸਮਾਂ ਉਸਤਾਦ ਲੋਕਾਂ ਦੀ ਸੰਗਤ ਵੀ ਕੀਤੀ ਪਰ ਗਾਇਕੀ ਦੇ ਸ਼ੌਂਕ ਦੀ ਬਜਾਏ ਉਸਨੇ ਆਪਣੀ ਪੜਾ੍ਹਈ ਪੂਰੀ ਕਰਕੇ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਦੀ ਸੋਚ ਨੂੰ ਪਹਿਲ ਦਿੱਤੀ। ਨੰਗਲ ਡੈਮ ਸ਼ਹਿਰ ਦਾ ਮਾਣ ਐਸ਼ ਅੱਤਰੀ ਪਿਛਲੇ ਕਈ ਸਾਲਾਂ ਤੋਂ ਆਸਟਰੇਲੀਆ ਵਿੱਚ ਰਹਿ ਰਿਹਾ ਹੈ। ਜਿੱਥੇ ਉਹ ਕੰਪਿਊਟਰ ਇੰਜਨੀਅਰ ਵਜੋਂ ਵਪਾਰਕ ਪਛਾਣ ਰੱਖਦਾ ਹੈ, ਉੱਥੇ ਹੁਣ ਆਪਣੇ ਬਤੌਰ ਗਾਇਕ ਵੀ ਜਾਣਿਆ ਜਾਂਦਾ ਹੈ।
ਐਸ਼ ਦੇ ਗੀਤ ‘ਹੀਰੇ’ ਦੀ ਚਰਚਾ ਨੇ ਵਿਦੇਸ਼ੀ ਪੰਜਾਬੀ ਭਾਈਚਾਰੇ ਵਿੱਚ ਉਸਨੂੰ ਇੱਕ ਖ਼ਾਸ ਪਹਿਚਾਣ ਦਿੱਤੀ ਹੈ। ਐਸ਼ ਦੇ ਹੁਣ ਤੱਕ ਅੱਧੀ ਦਰਜਨ ਦੇ ਕਰੀਬ ਗੀਤ ਆ ਚੁੱਕੇ ਹਨ ਜਿੰਨ੍ਹਾਂ ਨੂੰ ਯੂ -ਟਿਊਬ ‘ਤੇ ਸਰੋਤਿਆਂ ਦਾ ਚੰਗਾ ਹੁੰਗਾਰਾਂ ਮਿਲਿਆ ਹੈ। ਐਸ਼ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਸਨੇ ਵਿਦੇਸ਼ਾਂ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਆਪਣੇ ਸ਼ੌਂਕ ਨੂੰ ਮਰਨ ਨਹੀਂ ਦਿੱਤਾ। ਪੰਜਾਬ ਪੰਜਾਬੀਅਤ ਦੀ ਰੰਗਤ ਵਾਲੇ ਗੀਤ ਗਾਉਣੇ ਉਸਨੂੰ ਚੰਗੇ ਲੱਗਦੇ ਹਨ।ਉਸਦੇ ਗੀਤਾਂ ਦੇ ਵੀਡਿਓ ਪਰਿਵਾਰਕ ਤੇ ਮਿਆਰੀ ਹੁੰਦੇ ਹਨ। ਰਾਤੋਂ ਰਾਤ ਸਟਾਰ ਬਣਨ ਲਈ ਉਹ ਕੋਈ ਸਮਝੌਤਾ ਨਹੀਂ ਕਰਦਾ। ਉਸਦੇ ਗੀਤ ਹੀਰੇ ਦੇ ਬੋਲ ਹਨ’ਤੇਰੇ ਸੁਪਨਿਆਂ ਦੇ ਵਿੱਚ ਹੀਰੇ.. ਮੇਰੀ ਰਾਤ ਗੁਜ਼ਰਦੀ ਏ..’। ‘ਸ਼ਰਾਬ ‘ਗੀਤ ਦੀ ਗੱਲ ਕਰੀਏ ਤਾ ਇਹ ਪਿਆਰ ਮੁਹੱਬਤ ਵਿੱਚ ਧੋਖਾ ਖਾਦੇ ਆਸ਼ਿਕ ਦੀ ਕਹਾਣੀ ਬਿਆਨਦਾ ਗੀਤ ਹੈ। ਆਪਣੇ ਗਾਇਕੀ ਦੇ ਸਫਰ ਨੂੰ ਅੱਗੇ ਤੋਰਦੇ ਹੋਏ ਐਸ਼ ਅੱਤਰੀ ਹਾਲ ਹੀ ‘ਚ ਆਪਣਾ ਨਵਾਂ ਗੀਤ ‘ਵੈਲੀ ਗੱਭਰੂ’ ਲੈ ਕੇ ਹਾਜ਼ਰ ਹੋਇਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾਂ ਦਿੱਤਾ ਜਾ ਰਿਹਾ ਹੈ। ‘੨੪ ਕੈਰਟ ਐਂਟਰਟੇਨਮੇਂਟਸ’ ਦੀ ਪੇਸ਼ਕਸ਼ ਇਸ ਗੀਤ ਦਾ ਮਿਊਜ਼ਿਕ ਜਸ਼ਕੁਰਨ ਗੋਸਲ ਨੇ ਤਿਆਰ ਕੀਤਾ ਹੈ ਤੇ ਲਵਲੀ ਰਾਮੂਵਾਲੀਆ ਨੇ ਇਹ ਗੀਤ ਲਿਖਿਆ ਹੈ । ਗੀਤ ਦੇ ਵੀਡਿਓ ਦੀ ਕਹਾਣੀ, ਸਕਰੀਨ ਪਲੇ ਖੁਦ ਐਸ਼ ਨੇ ਤਿਆਰ ਕੀਤਾ ਹੈ ਤੇ ਖੁਦ ਹੀ ਡਾਇਰੈਕਟ ਕੀਤਾ ਹੈ।ਇਹ ਗੀਤ ਇੰਨ੍ਹੀਂ ਦਿਨੀ ਵੱਖ-ਵੱਖ ਟੀ ਵੀ ਚੈਨਲਾਂ ਤੋ ਇਲਾਵਾ ਯੂਟਿਊਬ, ਫੈਸਬੁੱਕ ਅਤੇ ਵੱਟਸਐਪ ਆਦਿ ਤੇ ਸ਼ੋਸਲ ਸਾਈਟਸ ਤੇ ਵੀ ਧਮਾਲਾਂ ਪਾ ਰਿਹਾ ਹੈ।

ਹਰਜਿੰਦਰ ਸਿੰਘ

Share Button

Leave a Reply

Your email address will not be published. Required fields are marked *

%d bloggers like this: