‘ਮੈਰਿਜ ਪੈਲਿਸ’ ਵਿਚ ਲੋਕਾਂ ਨੂੰ ਸ਼ੈਰੀ ਮਾਨ ਦੀ ਅਦਾਕਾਰੀ ਨੇ ਟੁੰਬਿਆ

‘ਮੈਰਿਜ ਪੈਲਿਸ’ ਵਿਚ ਲੋਕਾਂ ਨੂੰ ਸ਼ੈਰੀ ਮਾਨ ਦੀ ਅਦਾਕਾਰੀ ਨੇ ਟੁੰਬਿਆ

ਪੰਜਾਬ ਵਿਚ ਇੰਨ੍ਹੀ ਦਿਨੀਂ ਵਿਆਹਾਂ ਦਾ ਸੀਜ਼ਨ ਪੂਰੇ ਜੋਰਾਂ ਦੇ ਨਾਲ ਚੱਲ ਰਿਹਾ ਹੈ। ਜਿਸ ਕਰਕੇ ਪੰਜਾਬੀ ਕਲਾਕਾਰ ਵਿਆਹਾਂ ਵਾਲੇ ਗੀਤਾਂ ਦੇ ਨਾਲ ਵਿਆਹ ਵਾਲੀਆਂ ਫਿਲਮਾਂ ਵੀ ਰਿਲੀਜ਼ ਕਰ ਰਹੇ ਹਨ। ਪੰਜਾਬੀ ਮਿਊਜਿਕ ਇੰਡਸਟਰੀ ਵਿਚ ਅਨੇਕਾਂ ਹੀ ਸੁਪਰਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਅਤੇ ਐਕਟਰ ਸ਼ੈਰੀ ਮਾਨ ਨੇ ਪੰਜਾਬੀ ਫਿਲਮ ‘ਮੈਰਿਜ ਪੈਲਿਸ’ ਰਾਹੀਂ ਫਿਲਮੀ ਪਰਦੇ ਉਤੇ ਮੁੜ ਵਾਪਸੀ ਕੀਤੀ ਹੈ। 23 ਨਵੰਬਰ 2018 ਨੂੰ ਸਿਨੇਮਾਘਰਾਂ ਵਿਚ ਪਰਦਾਪੇਸ਼ ਹੋਈ ਇਸ ਫਿਲਮ ਵਿਚ ਸ਼ੈਰੀ ਮਾਨ ਨਾਲ ਪਾਇਲ ਰਾਜਪੂਤ ਮੁਖ ਭੂਮਿਕਾ ਵਿਚ ਨਜ਼ਰ ਆ ਰਹੀ ਹੈ।
ਸ਼ੈਰੀ ਮਾਨ ਦੀ ਪੰਜਾਬੀ ਫਿਲਮ ‘ਮੈਰਿਜ ਪੈਲੇਸ’ 1990 ਦੌਰ ਦੀ ਕਹਾਣੀ ਹੈ, ਜਿਸ ਵਿਚ ਕਾਮੇਡੀ ਦੇ ਨਾਲ-ਨਾਲ ਸੋਸ਼ਲ ਮੈਸੇਜ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਇਸ ਫਿਲਮ ਨੂੰ ਲੋਕਾਂ ਵਲੋਂ ਮਿਲਿਆ-ਜੁਲਿਆ ਹੁੰਗਾਰਾ ਮਿਲ ਰਿਹਾ ਹੈ। ਹਾਲਾਂਕਿ ਇਸ ਫਿਲਮ ਵਿਚ ਜਿਆਦਾਤਰ ਲੋਕਾਂ ਨੂੰ ਸ਼ੈਰੀ ਮਾਨ ਦੀ ਅਦਾਕਾਰੀ ਨੇ ਟੁੰਬਿਆ ਹੈ। ਸ਼ੈਰੀ ਮਾਨ ਅਤੇ ਪਾਇਲ ਰਾਜਪੂਤ ਤੋਂ ਇਲਾਵਾ ਇਸ ਫਿਲਮ ਵਿਚ ਜਸਵਿੰਦਰ ਭੱਲਾ, ਬੀ.ਐਨ.ਸ਼ਰਮਾ, ਨਿਰਮਲ ਰਿਸ਼ੀ, ਹਾਰਬੀ ਸੰਘਾ, ਅਨੀਤਾ ਦੇਬਗਨ, ਨਿਸ਼ਾ ਬਾਨੋ, ਰੁਪਿੰਦਰ ਰੂਪੀ, ਸਿਮਰਨ ਸਹਿਜਪਾਲ ਅਤੇ ਉਮੰਗ ਸ਼ਰਮਾ ਵੀ ਅਹਿਮ ਕਿਰਦਾਰ ਵਿਚ ਹਨ। ਫਿਲਮ ਦੇ ਨਿਰਮਾਤਾ ਹੈਪੀ ਗੋਇਲ ਅਤੇ ਹਰਸ਼ ਗੋਇਲ ਹਨ ਅਤੇ ਇਹ ਫਿਲਮ ਹੈਪੀ ਗੋਇਲ ਪਿਕਚਰਜ਼ ਦੇ ਬੈਨਰ ਹੇਠ ਬਣੀ ਹੈ।
ਇਸ ਫਿਲਮ ਨੂੰ ਸੁਨੀਲ ਠਾਕੁਰ ਵਲੋਂ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਰਾਕੇਸ਼ ਧਵਨ ਵਲੋਂ ਲਿਖੀ ਗਈ ਹੈ। ਸ਼ੈਰੀ ਮਾਨ ਇਸ ਫਿਲਮ ਤੋਂ ਇਲਾਵਾ ਹੋਰ ਵੀ ਗੀਤ ਅਤੇ ਫਿਲਮਾਂ ਲੈ ਕੇ ਆ ਰਿਹਾ ਹੈ।

Share Button

Leave a Reply

Your email address will not be published. Required fields are marked *

%d bloggers like this: