ਕਲੀਆਂ ਦੇ ਬਾਦਸ਼ਾਹ ਗਾਇਕ ਕੁਲਦੀਪ ਮਾਣਕ ਯਾਦਗਾਰੀ ‘ਮਾਣਕ ਮੇਲਾ’ ਸਬੰਧੀ ਪੋਸਟਰ ਰਿਲੀਜ਼

ਕਲੀਆਂ ਦੇ ਬਾਦਸ਼ਾਹ ਗਾਇਕ ਕੁਲਦੀਪ ਮਾਣਕ ਯਾਦਗਾਰੀ ‘ਮਾਣਕ ਮੇਲਾ’ ਸਬੰਧੀ ਪੋਸਟਰ ਰਿਲੀਜ਼

ਜਲੰਧਰ, 25 ਨਵੰਬਰ (ਜਵੰਦਾ) : ਸੰਸਾਰ ਭਰ ‘ਚ ਪ੍ਰਸਿੱਧ ਕਲੀਆਂ ਦੇ ਬਾਦਸ਼ਾਹ ਅਤੇ ਅਮਰ ਆਵਾਜ਼ ਗਾਇਕ ਕੁਲਦੀਪ ਮਾਣਕ ਦੀ ਯਾਦ ਵਿਚ 7ਵਾਂ ਯਾਦਗਾਰੀ ਸੱਭਿਆਚਾਰਕ ਮੇਲਾ ਗਾਇਕ ਜ਼ੈਜੀ ਬੀ ਅਤੇ ਦਿਨੇਸ਼ ਔਲਖ ਦੀ ਦੇਖ-ਰੇਖ ਹੇਠ 30 ਨਵੰਬਰ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਅਜੀਤ ਨਗਰ ਨਜ਼ਦੀਕ ਦੁਰਗਾ ਮੰਦਿਰ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਪੋਸਟਰ ਕੁਲਦੀਪ ਗਾਇਕ ਜ਼ੈਜੀ ਬੀ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਗਾਇਕ ਜ਼ੈਜੀ ਬੀ ਦੇ ਨਜ਼ਦੀਕੀ ਮਿੱਤਰ ਗੋਗਾ ਧਾਲੀਵਾਲ, ਮੇਲਾ ਪ੍ਰਬੰਧਕ ਸਾਹਿਬ ਸਿੰਘ ਸਾਬੀ ਅਤੇ ਤਜਿੰਦਰ ਪਾਲ ਸਿੰਘ ਢਿਲੋਂ ਨੇ ਦੱਸਿਆ ਇਸ ਸੱਭਿਆਚਾਰਕ ਮੇਲਾ ਦੌਰਾਨ ਪੰਜਾਬ ਦੇ ਮਸ਼ਹੂਰ ਗਾਇਕ ਸਰਦੂਲ ਸਿੰਕਦਰ, ਮੁਹੰਮਦ ਸਦੀਕ, ਲੈਮਬਰ ਸਿੰਘ, ਗੈਰੀ ਸੰਧੂ, ਅੰਮ੍ਰਿਤ ਮਾਨ, ਪ੍ਰੀਤ ਹਰਪਾਲ, ਕੌਰ ਬੀ, ਸੱਤੀ ਖੋਖਵਾਲੀਆ, ਰਾਜ ਜੁਝਾਰ, ਬੂਟਾ ਮੁਹੰਮਦ, ਸੰਧੂ ਸਾਈ, ਗੁਰਮੀਤ ਮੀਤ, ਪਰਗਟ ਖਾਨ, ਦਲਵਿੰਦਰ ਦਿਆਲਪੁਰੀ, ਸੂਚਾ ਰੰਗੀਲਾ, ਮਿਸ ਸੈਂਡੀ ਅਤੇ ਮੰਨੂ ਅਰੋੜਾ ਆਦਿ ਆਪਣੀ ਹਾਜ਼ਰੀ ਭਰਨਗੇ। ਉਨਾਂ੍ ਕਿਹਾ ਕਿ ਸਵ. ਕੁਲਦੀਪ ਮਾਣਕ ਦੇ ਸਪੁੱਤਰ ਯੁਧਵੀਰ ਮਾਣਕ ਅਤੇ ਜ਼ੈਜੀ ਬੀ ਵਲੋਂ ਸਮੂਹ ਪੰਜਾਬ ਵਾਸੀਆਂ ਨੂੰ ਇਸ ਯਾਦਗਾਰੀ ਸੱਭਿਆਚਾਰਕ ਮੇਲੇ ਤੇ ਪਹੁੰਚਣ ਲਈ ਖੁੱਲਾ ਸੱਦਾ ਹੈ।ਇਸ ਮੌਕੇ ਚਮਕੌਰ ਦੁਸਾਂਝ ਅਤੇ ਮਿੰਟਾ ਸਿੰਘ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: