ਹਾਸੇ-ਮਖੌਲ, ਪਿਆਰ ‘ਤੇ ਢਿਡੀਂ ਪੀੜਾਂ ਪਾਉਣ ਵਾਲੀ ਹੋਵੇਗੀ ਸ਼ੈਰੀ ਮਾਨ ਦੀ ਫ਼ਿਲਮ ‘ਮੈਰਿਜ਼ ਪੈਲੇਸ’

ਹਾਸੇ-ਮਖੌਲ, ਪਿਆਰ ‘ਤੇ ਢਿਡੀਂ ਪੀੜਾਂ ਪਾਉਣ ਵਾਲੀ ਹੋਵੇਗੀ ਸ਼ੈਰੀ ਮਾਨ ਦੀ ਫ਼ਿਲਮ ‘ਮੈਰਿਜ਼ ਪੈਲੇਸ’

ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਸ਼ੈਰੀ ਮਾਨ ਦੀ ਫ਼ਿਲਮ ‘ਮੈਰਿਜ਼ ਪੈਲੇਸ’ ਅੱਜ 23 ਨਵੰਬਰ ਨੂੰ ਦੁਨੀਆਂ ਭਰ ‘ਚ ਰਿਲੀਜ਼ ਹੋਣ ਜਾ ਰਹੀ ਹੈ।ਹਾਸੇ-ਮਖੌਲ, ਪਿਆਰ, ਸਸਪੈਂਸ ‘ਤੇ ਢਿਡੀਂ ਪੀੜਾਂ ਪਾਉਣ ਵਾਲੀ ਇਹ ਫ਼ਿਲਮ ਇੱਕ ਨਿਵੇਕਲੇ ਵਿਸ਼ੇ ‘ਤੇ ਆਧਾਰਿਤ ਹੈ।ਲੰਬੇ ਵਕਫੇ ਮਗਰੋਂ ਪੰਜਾਬੀ ਸਿਨੇਮਾ ਦੇ ਕਈ ਨਾਮੀ ਹਾਸ ਕਲਾਕਾਰ ਇਸ ਫ਼ਿਲਮ ਰਾਹੀਂ ਇਕੋ ਸਕਰੀਨ ‘ਤੇ ਨਜ਼ਰ ਆਉਣਗੇ, ਜਿਨ੍ਹਾਂ ਨੂੰ ਦੇਖਣ ਲਈ ਦਰਸ਼ਕ ਬੇਹੱਦ ਉਤਾਵਲੇ ਰਹਿੰਦੇ ਹਨ।’ਹੈਪੀ ਗੋਇਲ ਪਿਕਚਰਜ਼’ ਬੈਨਰ ਹੇਠ ਬਣੀ ਇਸ ਫ਼ਿਲਮ ‘ਚ ਫ਼ਿਲਮ ਵਿੱਚ ਹੀਰੋ ਦੀ ਭੂਮਿਕਾ ‘ਚ ਸ਼ੈਰੀ ਮਾਨ ਤੇ ਹੀਰੋਇਨ ਪਾਇਲ ਰਾਜਪੂਤ ਤੋਂ ਇਲਾਵਾ ਜਸਵਿੰਦਰ ਭੱਲਾ, ਨਿਰਮਲ ਰਿਸ਼ੀ, ਹਾਰਬੀ ਸੰਘਾ, ਬੀ ਐਨ ਸ਼ਰਮਾ, ਅਨੀਤਾ ਦੇਵਗਨ, ਰੂਪਿੰਦਰ ਰੂਪੀ, ਵਿਜੈ ਟੰਡਨ, ਨਿਸ਼ਾ ਬਾਨੋ ਵਰਗੇ ਨਾਮਵਰ ਕਲਾਕਾਰ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਂਦੇ ਨਜ਼ਰ ਆਉਣਗੇ।ਫ਼ਿਲਮ ਦੀ ਕਹਾਣੀ ਲੇਖਕ ਰਾਕੇਸ਼ ਧਵਨ ਨੇ ਲਿਖੀ ਹੈ ਜਿਸ ਨੂੰ ਨਿਰਦੇਸ਼ਕ ਸੁਨੀਲ ਠਾਕੁਰ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ।ਨਿਰਮਾਤਾ ਹੈਪੀ ਗੋਇਲ ਅਤੇ ਹਰਸ਼ ਗੋਇਲ ਵੱਲੋਂ ਪ੍ਰੋਡਿਊਸ ਇਸ ਫ਼ਿਲਮ ਦੇ ਡ੍ਰਿਸਟੀਬਿਊਟਰ ‘ਓਮਜ਼ੀ ਗਰੁੱਪ’ ਦੇ ਮੁਨੀਸ਼ ਸਾਹਨੀ ਹਨ।ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ।

ਫ਼ਿਲਮ ਸਬੰਧੀ ਦਰਸ਼ਕਾਂ ਦਾ ਕਹਿਣਾ ਹੈ ਕਿ ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਜੇ ਕੋਈ ਫ਼ਿਲਮ ਤੁਹਾਡੀ ਝੋਲੀ ਹਾਸੇ ਪਾਉਂਦੀ ਹੈ ਤਾਂ ਉਸ ਦਾ ਸਵਾਗਤ ਕਰਨਾ ਚਾਹੀਦਾ ਹੈ।ਫ਼ਿਲਮ ਬਾਬਤ ਦਿੱਤੀ ਜਾਣਕਾਰੀ ਅਨੁਸਾਰ ਫ਼ਿਲਮ ਨਿਰਮਾਤਾ ਹੈਪੀ ਗੋਇਲ ਅਤੇ ਹਰਸ਼ ਗੋਇਲ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਇਸ ਫ਼ਿਲਮ ਦੇ ਟ੍ਰੇਲਰ ਅਤੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ ਅੱਜ ਦਰਸ਼ਕ ‘ਯੂ ਟਿਊਬ’ ‘ਤੇ ਟ੍ਰੇਲਰ ਦੇਖ ਕੇ ਹੀ ਫ਼ਿਲਮ ਦੇਖਣ ਜਾਂ ਨਾ ਦੇਖਣ ਦਾ ਮਨ ਬਣਾ ਲੈਂਦਾ ਹੈ ਤੇ ਇਸ ਮਾਮਲੇ ਵਿਚ ਅਸੀਂ ਕਿਸਮਤ ਵਾਲੇ ਹਾਂ ਕਿ ‘ਮੈਰਿਜ਼ ਪੈਲੇਸ’ ਦਾ ਟ੍ਰੇਲਰ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਉਨਾਂ੍ਹ ਅੱਗੇ ਦਸਿਆ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਨਿਸ਼ਚਿਤ ਰੂਪ ਤੋਂ ਪਸੰਦ ਆਵੇਗੀ ਕਿਉਂਕਿ ਇਹ ਫ਼ਿਲਮ ਆਪਣੇ ਆਪ ਵਿੱਚ ਹੀ ਪੂਰਾ ਇੱਕ ਡਬਲਡੋਜ਼ ਕਾਮੇਡੀ ‘ਤੇ ਰੋਮਾਂਟਿਕ ਪੈਕੇਜ ਹੈ ਜਿਸ ਨੂੰ ਦੇਖਣ ਵਾਲੇ ਦਰਸ਼ਕ ਖੜੇ ਹੋ ਕੇ ਲੋਟ ਪੋਟ ਹੋ ਕੇ ਹੱਸਣਗੇ ਅਤੇ ਇਹ ਫ਼ਿਲਮ ਦਰਸ਼ਕਾਂ ਦੀਆਂ ਉਮੀਦਾਂ ‘ਤੇ ਸੌ ਫਸੀਦੀ ਖਰੀ ਉਤਰੇਗੀ।

ਹਰਜਿੰਦਰ ਸਿੰਘ
97795 91482

Share Button

Leave a Reply

Your email address will not be published. Required fields are marked *

%d bloggers like this: