ਮੁਹੱਬਤ ਦਾ ਦੀਵਾ

ਮੁਹੱਬਤ ਦਾ ਦੀਵਾ

ਮੁਹੱਬਤ ਦਾ ਦੀਵਾ ਗੁੱਲ ਹੋਇਐ,
ਵੇਖ ਚੋਂਦਾ ਦਰਦ ਚਿਰਾਗਾਂ ਚੋਂ।
ਰੂਹ ਛਿੱਲੀ ਬੈਠਾ ਸ਼ਖਸ਼ ਵੇਖ,
ਜਿਵੇਂ ਸ਼ਰੀਰ ਝਿਰੜਦੈ ਆਗਾਂ ਚੋਂ।
ਚਿਹਰਾ ਵੀ ਉੱਡਿਆ ਧੁੰਦ ਵਾਂਗ,
ਜਿਓਂ ਕਿਸੇ ਲੁੱਟੀ ਬਹਾਰ ਐ ਬਾਗਾਂ ਚੋਂ।
ਮਨਜਿੰਦਰ ਵੇਖ ਬਹਾਨੇ ਝਲਕਦੇ ਨੇ,
ਓਹਦੇ ਜੋ ਦਾਮਨ ਤੇ ਦਿੱਤੇ ਦਾਗਾਂ ਚੋੰ।
ਯਾਦਾਂ ਹੰਜੂ ਸੁਪਨੇ ਅਧਮਰੇ ਦਿੱਤੇ ਨੇ,
ਸੁਕੂਨ ਲੈਗਿਆ ਸੱਜਣ ਭਾਗਾਂ ਚੋੰ।
ਹਰ ਕੋਈ ਇੱਕੋ ਜਿਹਾ ਦਿਸਦਾ ਹੈ,
ਕਾਲੇ ਵਫਾ ਕਿੰਝ ਢੂੰਡਾ ਕਾਗਾਂ ਚੋਂ।

ਮਨਜਿੰਦਰ ਸਿੰਘ ਕਾਲਾ
ਪਿੰਡ ਕਾਲੇਕੇ

Share Button

Leave a Reply

Your email address will not be published. Required fields are marked *

%d bloggers like this: