ਨਮਸਤੇ ਇੰਗਲੈਂਡ” ਲਈ ਅਕਸ਼ੈ ਕੁਮਾਰ ਨੇ ਦਿੱਤਾ ਖਾਸ ਸੰਦੇਸ਼!

ਨਮਸਤੇ ਇੰਗਲੈਂਡ” ਲਈ ਅਕਸ਼ੈ ਕੁਮਾਰ ਨੇ ਦਿੱਤਾ ਖਾਸ ਸੰਦੇਸ਼!

ਸੁਪਰਹਿੱਟ ਫਿਲਮ ‘ਨਮਸਤੇ ਲੰਡਨ’ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਤੋਂ ਬਾਅਦ ਨਿਰਦੇਸ਼ਕ-ਨਿਰਮਾਤਾ ਵਿਪੁਲ ਅਮ੍ਰਤਲਾਲ ਸ਼ਾਹ ਹੁਣ ਅਰਜੁਨ ਕਪੂਰ ਤੇ ਪਰਿਣੀਤੀ ਚੋਪੜਾ ਨਾਲ ‘ਨਮਸਤੇ ਇੰਗਲੈਂਡ’ ਪੇਸ਼ ਕਰਨ ਲਈ ਤਿਆਰ ਹਨ। ਇਹ ਫਿਲਮ ਇਸ ਸ਼ੁੱਕਰਵਾਰ ਦੁਨੀਆ ਭਰ ‘ਚ ਰਿਲੀਜ਼ ਹੋਣ ਜਾ ਰਹੀ ਹੈ। ਅਕਸ਼ੈ ਕੁਮਾਰ ਤੇ ਕੈਟਰੀਨਾ ਕੈਫ ਅਭਿਨੈ ਇਕ ਰੋਮਾਂਟਿਕ ਕਾਮੇਡੀ ਫਿਲਮ ਹੈ ਜੋ ਪੰਜਾਬ ਤੇ ਲੰਡਨ ਦੀ ਪਿਛੋਕੜ ‘ਤੇ ਅਧਾਰਤ ਸੀ। ਉੱਥੇ ਹੀ ਇਸ ਹਫਤੇ ਰਿਲੀਜ਼ ਹੋਣ ਵਾਲੀ ‘ਨਮਸਤੇ ਇੰਗਲੈਂਡ’ ਇਕ ਨੌਜਵਾਨ ਤੇ ਤਾਜ਼ਾ ਕਹਾਣੀ ਹੈ ਜਿਸ ‘ਚ ਦੋ ਵਿਅਕਤੀ ਪਰਮ ਤੇ ਜਸਮੀਤ ਦੀ ਜੀਵਨ ਯਾਤਰਾ ਨੂੰ ਦਿਖਾਇਆ ਜਾਵੇਗਾ। ਹਾਲ ਹੀ ‘ਚ ਰਿਲੀਜ਼ ਹੋਏ ਫਿਲਮ ਦੇ ਦੂਜੇ ਟਰੇਲਰ ‘ਚ ਇਕ ਨਵੇਂ ਕਿਰਦਾਰ ਦੀ ਐਂਟਰੀ ਨਾਲ ਤ੍ਰਿਕੋਣ ਬਣਦਾ ਨਜ਼ਰ ਆਇਆ।ਅਕਸ਼ੈ ਕੁਮਾਰ ਜਿਨ੍ਹਾਂ ਵਿਪੁਲ ਅਮ੍ਰਤਲਾਲ ਸ਼ਾਹ ਨਾਲ ਕਈ ਯੋਜਨਾਵਾਂ ‘ਤੇ ਕੰਮ ਕੀਤਾ, ਉਹ ਨਮਸਤੇ ਫਰੈਂਚਾਇਜ਼ੀ ਦੀ ਦੂਜੀ ਸੀਰੀਜ਼ ਲਈ ਬੇਹੱਦ ਉਤਸ਼ਾਹਿਤ ਹਨ। ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਅਕਸ਼ੈ ਨੇ ਕਿਹਾ, ”ਮੈਂ ਵਿਪੁਲ, ਅਰਜੁਨ ਤੇ ਪਰਿਣੀਤੀ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ।

ਮੈਨੂੰ ਉਮੀਦ ਹੈ ਕਿ ਇਸ ਫਿਲਮ ਨੂੰ ‘ਨਮਸਤੇ ਇੰਗਲੈਂਡ’ ਵਾਂਗ ਹੀ ਪਿਆਰ ਮਿਲੇਗਾ। ਟਰੇਲਰ ਦਿਲਚਸਪ ਲੱਗ ਰਿਹਾ ਹੈ ਅਤੇ ਮੈਂ ਫਿਲਮ ਦੇਖਣ ਲਈ ਉਤਸ਼ਾਹਿਤ ਹਾਂ”। ਇਸ ਮਜ਼ੇਦਾਰ ਫਿਲਮ ਨੂੰ ਪੰਜਾਬ ‘ਚ 100 ਸਥਾਨਾਂ ‘ਤੇ ਫਿਲਮਾਇਆ ਗਿਆ, ਜਿਸ ਦੀ ਸ਼ੁਰੂਆਤ ਪੰਜਾਬ ਦੇ ਲੁਧਿਆਣਾ ਤੇ ਅੰਮ੍ਰਿਤਸਰ ਤੋਂ ਹੁੰਦੀ ਹੈ ਜਿਸ ਤੋਂ ਬਾਅਦ ਢਾਕਾ ਤੇ ਫਿਰ ਪੈਰਿਸ ਤੋਂ ਲੈ ਕੇ ਬ੍ਰਸੇਲਸ ਅਤੇ ਅੰਤ ‘ਚ ਲੰਡਨ ਦਾ ਦੀਦਾਰ ਕਰਵਾਇਆ ਜਾਵੇਗਾ।ਫਿਲਮ ਦੀ ਮੁੱਖ ਜੋੜੀ ਅਰਜੁਨ ਤੇ ਪਰਿਣੀਤੀ ਆਪਣੇ ਮਜ਼ਾਕਿਆ ਸੁਭਾਅ ਅਤੇ ਦਮਦਾਰ ਕੈਮਿਸਟਰੀ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵਲ ਬਣਾਈ ਰੱਖਦੇ ਹਨ। ਵਿਪੁਲ ਅਮ੍ਰਤਲਾਲ ਸ਼ਾਹ ਨਿਰਮਿਤ ਤੇ ਨਿਰਦੇਸ਼ਿਤ ਫਿਲਮ ਨੂੰ ਬਲਾਕਬਸਟਰ ਮੂਵੀ ਐਂਟਰਟੇਨਰਸ ਨਾਲ ਮਿਲ ਕੇ ਪੇਨ ਫਿਲਮ ਅਤੇ ਰਿਲਾਇੰਸ ਐਂਟਰਟੇਨਮੈਂਟ ਵਲੋਂ ਪੇਸ਼ ਕੀਤਾ ਗਿਆ ਹੈ।

ਗੁਰਭਿੰਦਰ ਗੁਰੀ
99157-27311

Share Button

Leave a Reply

Your email address will not be published. Required fields are marked *

%d bloggers like this: