ਦੀਵਾਨ ਲਈ ਹੁਣ ਨਵਾਂ ਸੂਰਜ ਉਦੈ ਹੋਣਾ ਲਾਜਮੀ : ਨਿਰਮਲ ਸਿੰਘ, ਮਜੀਠਾ

ਦੀਵਾਨ ਲਈ ਹੁਣ ਨਵਾਂ ਸੂਰਜ ਉਦੈ ਹੋਣਾ ਲਾਜਮੀ : ਨਿਰਮਲ ਸਿੰਘ, ਮਜੀਠਾ
ਸਿੱਖੀ ਅਤੇ ਸਿੱਖਿਆ ਵਰਗੇ ਸਰੋਕਾਰਾਂ ਲਈ ਪਰਿਵਾਰਵਾਦ ਤੋਂ ਉਪਰ ਉਠ ਕੇ ਦੀਵਾਨ ਨੂੰ ਸੁਚਾਰੂ ਹਥਾਂ ‘ਚ ਦੇਣ ਦੀ ਮੈਬਰਾਂ ਨੂੰ ਕੀਤੀ ਅਪੀਲ

ਅੰਮ੍ਰਿਤਸਰ 21 ਨਵੰਬਰ: ਚੀਫ ਖਾਲਸਾ ਦੀਵਾਨ ਦੀਆਂ ਚੋਣਾਂ ਦੀ ਤਾਰੀਕ 2 ਦਸੰਬਰ ਜਿਉ ਜਿਉ ਨੇੜੇ ਆ ਰਹੀ ਹੈ , ਇਸ ਚੋਣ ਲਈ ਪ੍ਰਧਾਨਗੀ ਦੇ ਉਮੀਦਵਾਰ ਸ੍ਰ ਨਿਰਮਲ ਸਿੰਘ ਠੇਕੇਦਾਰ ਅਤੇ ਸਾਥੀਆਂ ਵਲੋਂ ਚੋਣ ਸਰਗਰਮੀਆਂ ਤੇਜ ਕੀਤੀਆਂ ਜਾ ਰਹੀਆਂ ਹਨ। ਉਹ ਹਰੇਕ ਮੈਬਰ ਤਕ ਪਹੁੰਚ ਕਰ ਰਹੇ ਹਨ ਜਿਸ ਲਈ ਉਹ ਹਰ ਤਰਾਂ ਦਾ ਸਾਧਨ ਅਪਣਾਉਣ ‘ਚ ਲਗੇ ਹੋਏ ਹਨ। ਅੱਜ ਚੋਣ ਪ੍ਰਚਾਰ ਉਪਰੰਤ ਅਪਣੇ ਗ੍ਰਹਿ ਵਿਖੇ ਚੋਣਵੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਨਿਰਮਲ ਸਿੰਘ ਅਤੇ ਰਾਜਮਹਿੰਦਰ ਸਿੰਘ ਮਜੀਠਾ ਨੇ ਕਿਹਾ ਕਿ ਉਹਨਾਂ ਦੀ ਸੋਚ ਉਸਾਰੂ ਹੈ ਅਤੇ ਸੰਗਤ ਚੀਫ ਖਾਲਸਾ ਦੀਵਾਨ ਨੂੰ ਮੁੜ ਉਸੇ ਸ਼ਾਨੋ ਸ਼ੋਕਤ ‘ਚ ਦੇਖਣਾ ਚਾਹੁੰਦੇ ਹਨ। ਜਿਸ ਲਈ ਉਹਨਾਂ ਦੀ ਟੀਮ ਦੀਵਾਨ ‘ਚ ਪੂਰੀ ਤਰਾਂ ਨਾਲ ਵਿਆਪਕ ਸੁਧਾਰ ਲਿਆਉਣ ਲਈ ਇਕ ਜੁੱਟ ਇਕ ਰਾਏ ਹਨ। ਉਨਾਂ ਕਿਹਾ ਕਿ ਦੀਵਾਨ ਲਈ ਹੁਣ ਨਵਾਂ ਸੂਰਜ ਉਦੈ ਹੋਣਾ ਲਾਜਮੀ ਹੈ।

ਉਹਨਾਂ ਕਿਹਾ ਕਿ ਉਹ ਚੱਢਾ ਦੇ ਸਮੇ ਦੀਆਂ ਸਭ ਬੇਨਿਯਮੀਆਂ ਦੂਰ ਕਰਨ ਲਈ ਵਚਨਬਧ ਹਨ। ਉਹਨਾਂ ਵਿਆਪਕ ਤਬਦੀਲੀਆਂ ਲਈ ਦੀਵਾਨ ਦੇ ਮੈਬਰਾਂ ਨੂੰ ਪਰਿਵਾਰਵਾਦ ਤੋਂ ਉਪਰ ਉਠ ਕੇ ਵੋਟ ਕਰਨ ਦੀ ਅਪੀਲ ਕੀਤੀ। ਉਹਨਾਂ ਦੀਵਾਨ ਦੇ ਮੈਬਰ ਸਾਹਿਬਾਨ ਅਤੇ ਸੰਗਤ ਨੂੰ ਦੀਵਾਨ ਦੇ ਸਿੱਖੀ ਅਤੇ ਸਿੱਖਿਆ ਪ੍ਰਤੀ ਮੁਖ ਸਰੋਕਾਰਾਂ ਦੀ ਪ੍ਰਾਪਤੀ ਲਈ ਦੀਵਾਨ ਨੂੰ ਸੁਚਾਰੂ ਹਥਾਂ ‘ਚ ਦੇਣ ਲਈ ਮਨ ਬਣਾ ਲੈਣ ਦੀ ਅਪੀਲ ਕੀਤੀ। ਆਗੂਆਂ ਨੇ ਕਿਹਾ ਕਿ ਉਹਨਾਂ ਦੀ ਟੀਮ ਚੀਫ ਖਾਲਸਾ ਦੀਵਾਨ ਪ੍ਰਤੀ ਵਿਸ਼ਵਾਸਯੋਗਤਾ ਨੂੰ ਹਰ ਹਾਲ ‘ਚ ਮੁੜ ਬਹਾਲ ਕਰਨ ਦਾ ਟੀਚਾ ਸਰ ਕਰੇਗੀ। ਉਹਨਾਂ ਕਿਹਾ ਕਿ ਦੀਵਾਨ ‘ਚ ਅਨੈਤਿਕਤਾ, ਬੇਨਿਯਮੀਆਂ ਅਤੇ ਅਵੇਸਲਾਪਨ ਆਦਿ ਲਈ ਕੋਈ ਜਗਾ ਨਹੀਂ ਹੋਵੇਗੀ। ਪਿਛਲੇ ਸਮੇਂ ਸ਼ੁਰੂ ਹੋਈ ਤਾਨਾਸ਼ਾਹੀ ਪ੍ਰਣਾਲੀ ਦਾ ਖਾਤਮਾ ਕਰਦਿਆਂ ਦੀਵਾਨ ਦੀ ਸਾਰੀ ਕਾਰਜ ਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਂਦਾ ਜਾਵੇਗਾ। ਸਕੂਲਾਂ ਦੇ ਮੈਂਬਰ ਇੰਚਾਰਜਾਂ ਨੂੰ ਸਕੂਲਾਂ ਦੀ ਬਿਹਤਰੀ ਲਈ ਵਿਧਾਨ ਅਨੁਸਾਰ ਅਧਿਕਾਰ ਦਿਤਾ ਜਾਵੇਗਾ। ਉਹਨਾਂ ਕਿਹਾ ਸਾਨੂੰ ਇਹ ਪੂਰਾ ਅਹਿਸਾਸ ਹੈ ਕਿ ਦੀਵਾਨ ਦੀ ਮਾਲਕੀ ਗੁਰੂ ਪੰਥ ਕੋਲ ਹੈ ਅਤੇ ਅਸੀਂ ਪੰਥਕ ਵਿਰਾਸਤ ਦੀ ਦੇਖ ਭਾਲ ਦੀ ਜਿਮੇਵਾਰੀ ਨਿਭਾਉਣੀ ਹੈ। ਸਿੱਖ ਵਿਦਿਆਰਥੀਆਂ ਨੂੰ ਸਮੇ ਦਾ ਹਾਣੀ ਬਣਾਉਣਾ ਲਈ ਘੱਟ ਫੀਸਾਂ ਨਾਲ ਅਤੇ 5000 ਗਰੀਬ ਪਰਿਵਾਰਾਂ ਦੇ ਬੱਚਿਆਂ ਮੁਫਤਅਤੇ ਮਿਆਰੀ ਵਿਦਿਆ ਦਿੱਤੀ ਜਾਵੇ। ਉਹਨਾਂ ਬਚਿਆਂ ਨੁੰ ਸਿੱਖੀ ਵਿਚਾਰਧਾਰਾ ਨਾਲ ਜੋੜਣ ਪ੍ਰਤੀ ਵਚਨਬੱਧਤਾ ਦੁਹਰਾਇਆ। ਇਸ ਮੌਕੇ ਭਾਈ ਅਜੈਬ ਸਿੰਘ ਅਭਿਆਸੀ, ਜਸਪਾਲ ਸਿੰਘ ਢਿਲੋਂ, ਰਜਿੰਦਰ ਸਿੰਘ ਮਰਵਾਹ, ਅਜੀਤ ਸਿੰਘ ਤੁੱਲੀ, ਪਿੰ੍ਰਸ ਸੁਖਜਿੰਦਰ ਸਿੰਘ, ਅਮਨਦੀਪ ਸਿੰਘ, ਜਗਦੀਪ ਸਿੰਘ ਰਿੰਕੂ ਨਰੂਲਾ ਅਤੇ ਰਣਜੀਤ ਸਿੰਘ ਦੁਝਾਦ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: