ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 49ਵੇਂ ਸਥਾਪਨਾ ਦਿਵਸ ‘ਤੇ ਵਿਸ਼ੇਸ਼

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 49ਵੇਂ ਸਥਾਪਨਾ ਦਿਵਸ ‘ਤੇ ਵਿਸ਼ੇਸ਼

ਗੁਰੂ ਨਾਨਕ ਦੇਵ ਯੂਨੀਵਰਸਿਟੀ ਅਗਲੇ ਸਾਲ ਆਪਣੀ ਗੋਲਡਨ ਜੁਬਲੀ ਮਨਾਉਣ ਜਾ ਰਹੀ ਹੈ। ਗੋਲਡਨ ਜੁਬਲੀ ਸਮਾਰੋਹਾਂ ਦੀ ਲੜੀ ਗੋਲਡਨ ਜੁਬਲੀ ਫਿਟਨਸ ਸੈਂਟਰ ਦੇ ਉਦਘਾਟਨ ਨਾਲ ਸ਼ੁਰੂ ਹੋ ਗਈ ਹੈ ਜੋ ਅਗਲੇ ਸਾਲ 24 ਨਵੰਬਰ, 2019 ਤਕ ਜਾਰੀ ਰਹਿਣੀ ਹੈ। ਯੂਨੀਵਰਸਿਟੀ ਨੇ ਜਿਥੇ ਆਪਣੀ ਗੋਲਡ ਜੁਬਲੀ ਸਮਾਰੋਹ ਨੂੰ ਲੈ ਕੇ ਤਿਆਰੀ ਆਰੰਭੀਆਂ ਹਨ ਉਥੇ ਇਸ ਵਰ੍ਹੇ ਮਨਾਏ ਜਾਣ ਵਾਲੇ 49ਵੇਂ ਸਥਾਪਨਾ ਦਿਵਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਯੂਨੀਵਰਸਿਟੀ ਦਾ 49ਵਾਂ ਵਰ੍ਹਾ (2018) ਆਪਣੀਆਂ ਕਈ ਅਹਿਮ ਪ੍ਰਾਪਤੀਆਂ ਕਰਕੇ ਜਾਣਿਆ ਜਾਵੇਗਾ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਦੇਸ਼ ਦੀ ਕੈਟਾਗਿਰੀ – 1 ਸ਼੍ਰੇਣੀ ਵਿਚ ਆ ਕੇ ਜਿਥ ਇਕ ਅੀਹਮ ਪ੍ਰਾਪਤੀ ਹਾਸਲ ਕੀਤੀ ਹੈ ਉਥੇ ਯੂਨੀਵਰਸਿਟੀ ਨੇ 107745 ਅੰਕਾਂ ਨਾਲ 23ਵੀਂ ਵਾਰ ਦੇਸ਼ ਦੀ ਸਰਵਉੱਚ ਖੇਡ ਮੌਲਾਨਾ ਅਬੁਲ ਕਲਾਮ ਅਜਾਦ ਟਰਾਫੀ ਜਿੱਤਣ ਸਦਕਾ ਮਾਣ ਪ੍ਰਾਪਤ ਕੀਤਾ ਹੈ।

ਯੂਨੀਵਰਸਿਟੀ ਨੇ ਇਸ ਵਰ੍ਹੇ ਜਿਥੇ ਅਕਾਦਮਿਕ, ਖੇਡਾਂ ਅਤੇ ਸਭਿਆਚਾਰ ਖੇਤਰ ਵਿਚ ਅਹਿਮ ਪ੍ਰਾਪਤੀਆਂ ਕੀਤੀਆਂ ਹਨ ਉਥੇ ਸਵੱਛਤਾ ਦੇ ਸਬੰਧ ਵਿਚ ਵੀ ਇਕ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ ਅਤੇ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਚੋਂ ਦੂਜੇ ਨੰਬਰ ‘ਤੇ ਆਈ ਹੈ। ਇਹ ਰੈਂਕਿੰਗ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਤੇ ਵਿਕਾਸ ਮੰਤਰਾਲੇ ਵੱਲੋਂ ਸਵੱਛਤਾ ਹੀ ਸੇਵਾ ਮੁਹਿੰਮ ਅਧੀਨ ‘ਸਵੱਛ ਕੈਂਪਸ ਰੈਂਕਿੰਗ 2018 ਆਫ ਹਾਇਰ ਐਜੂਕੇਸ਼ਨਲ ਇੰਸਟੀਚਿਊਸ਼ਨਜ਼’ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰਾਪਤ ਹੋਇਆ ਹੈ। ਮਨੁੱਖੀ ਸਰੋਤ ਅਤੇ ਵਿਕਾਸ ਮੰਤਰੀ, ਸ਼੍ਰੀ ਪ੍ਰਕਾਸ਼ ਜਾਵੜੇਕਰ ਨੇ ਰਾਸ਼ਟਰੀ ਪੱਧਰ ਦੇ ਸਮਾਗਮ ਵਿਚ ਬੁਲਾ ਕੇ ਇਸ ਪ੍ਰਾਪਤੀ ‘ਤੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੂੰ ਸਨਮਾਨਿਤ ਕੀਤਾ ਹੈ।

ਜਿਥੇ ਪੂਰਾ ਵਿਸ਼ਵ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਪ੍ਰਕਾਸ ਪੁਰਬ ਮਨਾਉਣ ਜਾ ਰਿਹਾ ਹੈ ਉਥੇ 24 ਨਵੰਬਰ 1969 ਵਿਚ ਸਥਾਪਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੀ ਗੋਲਡਨ ਜੁਬਲੀ ਮਨਾਏਗੀ। ਪ੍ਰੋ. ਜਸਪਾਲ ਸਿਘ ਸਧੂ ਜਿਨ੍ਹਾਂ ਨੇ 16 ਅਗਸਤ, 2017 ਨੂੰ ਬਤੌਰ ਉਪ ਕੁਲਪਤੀ ਵਜੋਂ ਆਪਣਾ ਅਹੁਦਾ ਸੰਭਾਲਿਆ ਸੀ, ਵੱਲੋਂ ਯੂ.ਜੀ.ਸੀ. ਦੇ ਵਕਾਰੀ ਅਹੁਦੇ ਸਕੱਤਰ ਵਜੋਂ ਨਿਭਾਈ ਗਈਆਂ ਸੇਵਾਵਾਂ ਜਿਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਕਾਰ ਨੂੰ ਹੋਰ ਵੀ ਉੱਚਾ ਚੁੱਕਣ ਵਿਚ ਕੰਮ ਆ ਰਹੀਆਂ ਹਨ ਉਥੇ ਉਨ੍ਹਾਂ ਨੇ ਯੂਨੀਵਰਸਿਟੀ ਦੇ ਇਸ ਵੱਕਾਰ ਨੂੰ ਹਮੇਸ਼ਾ ਅੱਗੇ ਵਧਾਉਣ ਲਈ ਯੂਨੀਵਰਸਿਟੀ ਸਲਾਹਕਾਰ ਕੌਂਸਲ ਦਾ ਗਠਨ ਕਰ ਦਿੱਤਾ ਹੈ ਜੋ ਇਸ ਵਕਾਰ ਨੂੰ ਬਹਾਲ ਰਖਣ ਵਿਚ ਆਪਣੇ ਅਹਿਮ ਸੁਝਾਅ ਦੇਵੇਗਾ।

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਯੂਨੀਵਰਸਿਟੀ ਦੇ ਖੋਜ, ਅਕਾਦਮਿਕ, ਖੇਡਾਂ ਅਤੇ ਸਭਿਆਚਾਰ ਖੇਤਰ ਵਿਚ ਕੀਤੇ ਮੁਲਾਂਕਣ ਤੋਂ ਬਆਦ ਕੈਟਾਗਿਰੀ ਵਨ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ ਹੈ ਜਿਸ ਨਾਲ ਯੂਨੀਵਰਸਿਟੀ ਪੰਜਾਬ ਅਤੇ ਚੰਡੀਗੜ੍ਹ ਖੇਤਰ ਵਿਚ ਇਹ ਦਰਜਾ ਹਾਸਲ ਕਰਨ ਵਾਲੀ ਪਹਿਲੀ ਯੂਨੀਵਰਸਿਟੀ ਬਣੀ ਹੈ ਅਤੇ ਇਸ ਦੇ ਨਾਲ ਹੀ ਯੂਨੀਵਰਸਿਟੀ ਨੂੰ ਆਪਣੇ ਪੱਧਰ ‘ਤੇ ਬਹੁਤ ਸਾਰੇ ਆਧੁਨਿਕ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਫੈਸਲੇ ਲੈਣ ਦਾ ਅਧਿਕਾਰ ਪ੍ਰਾਪਤ ਹੋਇਆ ਹੈ। ਕੈਟਾਗਿਰੀ ਇਕ ਸ਼੍ਰੇਣੀ ਮਿਲਣ ਦੇ ਨਾਲ ਹੀ ਯੂ.ਜੀ.ਸੀ. ਵੱਲੋਂ ਆਪਣੇ ਖਜਾਨੇ ਦਾ ਮੁੰਹ ਯੂਨੀਵਰਸਿਟੀ ਲਈ ਖੋਲ੍ਹਦਿਆਂ 100 ਕਰੋੜ ਰੁਪਏ ਦੀ ਗ੍ਰਾਂਟ ਵੀ ਦਿੱਤੀ ਹੈ। ਇਸੇ ਵਰ੍ਹੇ ਹੀ ਯੂਨੀਵਰਸਿਟੀ ਨੇ ਯੁਵਕ ਗਤੀਵਧੀਆਂ ਦੇ ਖੇਤਰ ਵਿਚ ਦੇਸ਼ ਦੀਆਂ ਸਰਵਉਚ ਟਰਾਫੀਆਂ ਨਾਰਥ ਜ਼ੋਨ ਅਤੇ ਨੈਸ਼ਨਲ ਇੰਟਰ ਵਰਸਿਟੀ ਯੁਵਕ ਮੇਲੇ ਦੀਆਂ ਚੈਂਪੀਅਨਸ਼ਿਪ ਟਰਾਫੀਆਂ ‘ਤੇ ਕਬਜਾ ਜਮਾਇਆ ਹੈ।

ਇਸ ਵਰ੍ਹੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨੌਕਰੀਪੇਸ਼ਾ ਅਤੇ ਹੋਰ ਵਿਦਿਆਰਥੀਆਂ ਨੂੰ ਇਕ ਅਹਿਮ ਸਹੂਲਤ ਦੇਂਦੇਆਂ ਮੈਨੇਜ਼ਮੈਂਟ ਅਤੇ ਕਾਨੂੰਨ ਵਿਸ਼ੇ ਵਿਚ ਸ਼ਾਮ ਦੀਆਂ ਕਲਾਸਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਈਵਨਿੰਗ ਕਲਾਸਾਂ ਸੁਰੂ ਹੋਣ ਦੇ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਲਾਭ ਮਿਲੇਗਾ ਜਿਨ੍ਹਾਂ ਦੀ ਇਹ ਚਿਰੋਕਣੀ ਇੱਛਾ ਸੀ ਕਿ ਉਹ ਨੌਕਰੀ ਦੇ ਨਾਲ-ਨਾਲ ਆਪਣੀ ਪੜ੍ਹਾਈ ਜਾਰੀ ਰੱਖ ਸਕਣ। ਖਿੱਤੇ ਦੇ ਕੰਮ-ਕਾਜ ਕਰਨ ਵਾਲੇ ਵਿਦਿਆਰਥੀਆਂ ਅਤੇ ਹੋਰ ਵਸਨੀਕਾਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਯੂਨੀਵਰਸਿਟੀ ਵੱਲੋਂ ਸ਼ਾਮ ਦੀਆਂ ਕਲਾਸਾਂ ਵਿਚ ਮੈਨੇਜ਼ਮੈਂਟ ਅਤੇ ਕਾਨੂੰਨ ਵਿਸ਼ੇ ਵਿੱਚ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ ਉਥੇ ਅਗਲੇ ਸਾਲ ਯੂਨੀਵਰਸਿਟੀ ਖੇਤੀਬਾੜੀ ਵਿਭਾਗ ਅਤੇ ਜਨ ਸੰਚਾਰ ਵਿਭਾਗ ਵੀ ਸਥਾਪਤ ਕਰਨ ਜਾ ਰਹੀ ਹੈ।

ਯੂਨੀਵਰਸਿਟੀ ਵਿਚ ਅੰਤਰਰਰਾਸ਼ਟਰੀ ਪੱਧਰ ਦੇ ਮਿਆਰ ਵਾਲਾ ਵਧੀਆ ਅਕਾਦਮਿਕ ਮਾਹੌਲ ਬਣਾੳਣ ਲਈ ਵੀ ਕਈ ਅਹਿਮ ਕਦਮ ਪੁੱਟੇ ਗਏ ਹਨ ਜਿਨ੍ਹਾਂ ਵਿਚ ਯੂਨੀਵਰਸਿਟੀ ਨੂੰ ਅੰਤਰਰਾਸ਼ਟਰੀ ਯੂਨੀਵਰਸਿਟੀ ਦੀ ਤਰਜ਼ ‘ਤੇ ਪ੍ਰਦੂਸ਼ਣਮੁਕਤ ਕਰਨ ਲਈ ਬਾਹਰੀ ਵਾਹਨਾਂ ‘ਤੇ ਪਾਬੰਦੀ ਅਤੇ ਅੰਦਰੂਨੀ ਪੱਧਰ ‘ਤੇ ਸਾਈਕਲਿੰਗ ਨੂੰ ਉਤਸ਼ਾਹਤ ਕਰਨ ਤੋਂ ਇਲਾਵਾ ਵਿਦਿਆਰਥੀਆਂ ਦੀ ਸ਼ਕਤੀ ਨੂੰ ਉਸਾਰੂ ਕੰਮਾਂ ਵਿਚ ਲਈ ਵਿਦਿਆਰਥੀ ਕਲੱਬਾਂ ਦਾ ਗਠਨ, ਫਿਲਮ ਗੈਲਰੀ, ਫੈਸੀਲਿਟੇਸਨ ਸੈਂਟਰ, ਸਵਿਮਿਗ ਪੂਲ, ਜਿਮਨੇਜੀਅਮ, ਆਰ.ਓ. ਸਮੇਤ 70 ਵਾਟਰਕੂਲਰ ਇੰਸਟਾਲੇਸ਼ਨ, ਡਾਇਨਿਗ ਹਾਲ ਦੇ ਨਵੀਨੀਕਰਨ, ਵਾਸਰੂਮਾਂ ਦੀ ਮੁਰਮਤ ਤੋਂ ਇਲਾਵਾ ਯੂਨੀਵਰਸਿਟੀ ਦੀ ਲਾਇਬ੍ਰੇਰੀ ਨੂੰ ਡਿਜੀਟਲ ਕਰਨਾ ਵੀ ਸ਼ਾਮਿਲ ਹੈ। ਇਸ ਵਰ੍ਹੇ ਦੀਆਂ ਹੋਰ ਅਹਿਮ ਪ੍ਰਾਪਤੀਆਂ ਵਿਚ ਲੜਕੇ ਤੇ ਲੜਕੀਆਂ ਦੇ ਹੋਸਟਲਾਂ ਵਿਚ ਸੁਧਾਰ ਤੋਂ ਇਲਾਵਾ ਫੈਕਲਟੀ ਕੇਂਦਰਤ ਗਤੀਵਿਧੀਆਂ ਵਿਚ ਸੀ.ਏ.ਐਸ. ਅਧੀਨ ਯੂ.ਜੀ.ਸੀ. ਨਿਯਮਾਂ ਅਨੁਸਾਰ ਤਰੱਕੀਆਂ, ਨਵੇਂ ਅਧਿਆਪਕਾਂ ਦੀ ਨਿਯੁਕਤੀਆਂ, ਕੇਂਦਰੀ ਖਰੀਦ ਕਮੇਟੀ, ਕਲੱਬਾਂ ਦੇ ਅਧਿਆਪਕ ਸਲਾਹਕਾਰ ਦੀ ਨਿਯੁਕਤੀ, ਐਚ-ਇਡੈਕਸ ਖੋਜ, ਫੀਲਡ ਵੇਟਡ ਸਾਈਟੇਸ਼ਨ ਇੰਪੈਕਟ, ਇਨੋਵੇਸਨ ਅਤੇ ਡਿਵੈਲਪਮੈਂਟ ਬੋਰਡ ਆਦਿ ਦੇ ਨਾਲ ਯੂਨੀਵਰਸਿਟੀ ਦਾ ਵੱਕਾਰ ਨੂੰ ਦੂਜੀਆਂ ਯੂਨੀਵਰਸਿਟੀਆਂ ਦੇ ਮੁਕਾਬਲੇ ਹੋਰ ਵੀ ਉਚਾ ਹੋਇਆ ਹੈ । ਇਥੇ ਵਰਣਨਯੋਗ ਹੈ ਕਿ ਯੂਨੀਵਰਸਿਟੀ ਦਾ ਫੀਲਡ ਵੇਟ ਸਾਈਟੇਸ਼ਨ ਇੰਪੈਕਟ ਖੇਤਰ ਦੇ ਬਾਕੀ ਅਦਾਰਿਆਂ ਤੋਂ ਕਿਤੇ ਵੱਧ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੇ ਸਥਾਪਨਾ ਉਦੇਸ਼ ਨੂੰ ਮੁੱਖ ਰੱਖਦਿਆਂ ਜਿਥੇ ਗੁਰੂ ਨਾਨਕ ਦੇਵ ਯੂਨੀਵਰਸਿਟੀਆਂ ਦੀ ਸਿਖਿਆਵਾਂ ਨੂੰ ਆਪਣਾਉਂਦੀ ਹੋਈ ਅੱਗੇ ਵਧ ਰਹੀ ਹੈ ਉਥੇ ਅਜੋਕੇ ਵਿਗਿਆਨਕ ਅਤੇ ਸੂਚਨਾ ਤਕਨਾਲੋਜੀ ਦੇ ਯੁਗ ਦੀਆਂ ਸਮਾਜਿਕ ਲੋੜਾਂ ਨੂੰ ਬਾਖੂਬੀ ਸਮਝਦਿਆਂ ਨੈਸਨਲ ਅਕਾਦਮਿਕ ਡਿਪਾਜਟਰੀ (ਐਨ.ਏ.ਡੀ.) ਸੈਲ ਨੂੰ ਸਥਾਪਿਤ ਕਰਨ ਜਾ ਰਹੀ ਹੈ। ਨੈਸਨਲ ਅਕਾਦਮਿਕ ਡਿਪੌਜਟਿਰੀ (ਐਨਏਡੀ) ਦਾ ਉਦੇਸ਼ ਸਾਰੇ ਅਕਾਦਮਿਕ ਰਿਕਾਰਡ ਦਾ ਆਨਲਾਈਨ ਸਟੋਰ ਹਾਊਸ ਪ੍ਰਦਾਨ ਕਰਨਾ ਹੈ। ਇਹ 24 ਘੰਟੇ ਵਿਦਿਆਰਥੀਆਂ ਅਤੇ ਹੋਰ ਅਕਾਦਮਿਕ ਗਤੀਵਿਧੀਆਂ ਨਾਲ ਸਬੰਧਤ ਸੰਸਥਾਵਾਂ ਨੂੰ ਆਨਲਾਈਨ ਡਿਜੀਟਲ ਰੂਪ ਵਿਚ ਡਿਪਲੋਮੇ, ਡਿਗਰੀਆਂ, ਮਾਰਕ ਸੀਟਾਂ ਉਪਲਬਧ ਕਰਾਏਗਾ। ਐਨ ਏ ਡੀ ਨਾ ਸਿਰਫ ਇਕ ਅਕਾਦਮਿਕ ਰਿਕਾਰਡ ਦੇ ਆਸਾਨ ਪਹੁਚ ਅਤੇ ਪ੍ਰਾਪਤੀ ਨੂੰ ਯਕੀਨੀ ਬਣਾਉਂਦਾ ਹੈ ਬਲਕਿ ਇਸ ਦੀ ਪ੍ਰਮਾਣਿਕਤਾ ਅਤੇ ਸੁਰੱਖਿਅਤ ਭਡਾਰ ਨੂੰ ਵੀ ਸਹੀ ਰੂਪ ਵਿਚ ਸਟੋਰ ਕਰੇਗਾ। ਯੂਨੀਵਰਸਿਟੀ ਕੈਂਪਸ ਵਿੱਚ ਪੀਐਚਡੀ ਚੈਂਬਰ ਆਫਿਸ ਲਈ ਜਗ੍ਹਾ ਮੁਹੱਈਆ ਕੀਤੀ ਜਾਵੇਗੀ। ਇਸ ਨਾਲ ਪੀ.ਐਚ.ਡੀ. ਚੈਂਬਰ ਅਤੇ ਯੂਨੀਵਰਸਿਟੀ ਵਿਚਾਲੇ ਅਕਾਦਮਿਕ ਦੂਰੀ ਘਟੇਗੀ ਅਤੇ ਇਸ ਚੈਂਬਰ ਦੀ ਸਥਾਪਨਾ ਨਾਲ, ਰਿਸਰਚ ਗਰੁੱਪ ਨਾਲ ਕਮ ਕਰਨਾ ਅਤੇ ਇਸ ਨਾਲ ਇੱਕ ਦੂਜੇ ਦੀਆਂ ਲੋੜਾਂ ਬਾਰੇ ਜਾਣਨਾ ਵੀ ਬਿਹਤਰ ਹੋਵੇਗਾ।ਯੂਨੀਵਰਸਿਟੀ ਦੁਆਰਾ ਡਿਜੀਟਲ ਇਨੀਸੀਏਟਿਵਜ ਵਿੱਚ: ਇਟਰਐਕ ਵੈੱਬਸਾਈਟ, ਆਨ ਲਾਈਨ ਦਾਖਲੇ, ਔਨਲਾਈਨ ਹੋਸਟਲ, ਆਨ ਲਾਈਨ ਟ੍ਰਾਂਸਕ੍ਰਿਪਟਸ, ਆਨਲਾਈਨ ਗੈਸਟ ਹਾਊਸ ਬੁਕਿਗ, ਕਾਲਜ ਡਿਵੈਲਪਮੈਂਟ ਕੌਂਸਲ ਲਈ ਕਮੇਟੀ ਦੀ ਆਨ ਲਾਈਨ ਪ੍ਰਵਾਨਗੀ, ਫਾਈਲ ਟ੍ਰੈਕਿਗ ਸਿਸਟਮ, ਫਾਊਂਡੇਸਨ ਦੇ ਨੈਸਨਲ ਅਕਾਦਮਿਕ ਡਿਪੋਸਟਰੀ, ਨਵੀਂ ਅਲੂਮਨੀ ਵੈਬਸਾਈਟ ਵਿਚ ਯੋਗ ਤਬਦੀਲੀਆਂ ਸ਼ਾਮਿਲ ਹਨ। ਇਸ ਤੋਂ ਇਲਾਵਾ ਯੂਨੀਵਰਸਿਟੀ ਡਿਜ਼ੀਟਲ ਕੈਂਪਸ ਵਿਚ ਵੀ ਤਬਦੀਲ ਹੋਣ ਜਾ ਰਹੀ ਹੈ। ਇਸ ਦੇ ਲਈ ਜਿਓ ਕੰਪਨੀ ਦੇ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ।

ਯੂਨੀਵਰਸਿਟੀ ਵੱਲੋਂ ਨਵੇਂ ਸ਼ੁਰੂ ਕੀਤੇ ਗਏ ਕੋਰਸਾਂ ਦੇ ਨਾਲ ਤੀਹ ਫੀਸਦੀ ਵਿਦਿਆਰਥੀਆਂ ਦਾ ਵਾਧਾ ਹੋਇਆ ਹੈ ਉਥੇ ਅਗਲੇ ਵਿਦਿਅਕ ਸੈਸ਼ਨ ਤੋਂ ਖੇਤੀਬਾੜੀ ਅਤੇ ਮੀਡੀਆ ਦੇ ਖੇਤਰ ਦੀਆਂ ਆਧੁਨਿਕ ਲੋੜਾਂ ਨੂੰ ਧਿਆਨ ਵਿਚ ਦੋ ਨਵੇਂ ਵਿਭਾਗ ਵੀ ਸਥਾਪਤ ਕੀਤੇ ਜਾ ਰਹੇ ਹਨ। ਨਵੇਂ ਕੋਰਸ ਸ਼ੁਰੂ ਹੋਣ ਨਾਲ ਖੇਤਰ ਦੇ ਨੌਜਵਾਨਾਂ ਨੂੰ ਖੇਤੀ ਰੁਜਗਾਰ ਦੇ ਮੌਕੇ ਪ੍ਰਾਪਤ ਹੋਣਗੇ। ਯੂਨੀਵਰਸਿਟੀ ਦੇ ਅੰਦਰੂਨੀ ਅਤੇ ਬਾਰਹੀ ਵਿਦਿਆਰਥੀਆਂ ਨੂੰ ਵੱਖ ਵੱਖ ਜਾਣਕਾਰੀ ਹਾਸਲ ਕਰਨ ਲਈ ਜਿਥੇ ਫੈਸਿਲੀਟੇਸ਼ਨ ਕੇਂਦਰ ਸਥਾਪਤ ਕਤਿਾ ਗਿਆ ਹੈ ਉਥੇ ਯੂਨੀਵਰਸਿਟੀ ਸੋਵੀਨਿਰ ਸਾਪ ਖੋਲ੍ਹ ਰਹੀ ਹੈ ਜਿਸ ਵਿਚ ਯੂਨੀਵਰਸਿਟੀ ਦੇ ਲੋਗੋ ਵਾਲੀਆਂ ‘ਟੀ-ਸਰਟਾਂ, ਹੈਂਡ ਬੈਗ, ਟੀ ਮੱਗ ਅਤੇ ਹੋਰ ਸਟੇਸਨਰੀ ਵਸਤੂਆਂ ਸਸਤੇ ਭਾਅ ‘ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਯੂਨੀਵਰਸਿਟੀ ਨੇ ਵਿਦਿਆਰਥੀਆਂ ਵਿਚਲੀ ਕਲਾ ਨੂੰ ਉਜਾਗਰ ਕਰਨ ਲਈ ਜਿਥੇ ਆਰਟ ਗੈਲਰੀ ਖੋਲ੍ਹ ਦਿੱਤੀ ਹੈ ਉਥੇ ਓਪਨ ਏਅਰ ਥੀਏਟਰ ਵੀ ਸਥਾਪਤ ਕਰਨ ਜਾ ਰਹੀ ਹੈ।

ਯੂਨੀਵਰਸਿਟੀ ਨੂੰ ਇਸ ਸਾਲ ਵੱਖ ਵੱਖ ਸਕੀਮਾਂ ਤਹਿਤ ਕਰੀਬ 183 ਕਰੋੜ ਰੁਪਏ ਮਿਲੇ ਹਨ, ਦੇ ਨਾਲ ਯੂਨੀਵਰਸਿਟੀ ਬੁਨਿਆਦੀ ਢਾਂਚੇ ਨੂੰ ਸੁਧਾਰਿਆ ਜਾਣਾ ਹੈ। ਸਵੀਮਿਗ ਪੂਲ ਦੇ ਨਵੀਨੀਕਰਨ, ਰੁੱਖ ਲਗਾਉਣਾ, ਔਡੀਟੋਰੀਅਮ ਅਪਗ੍ਰੇਡੇਸਨ ਦੀ ਸੁਰੂਆਤ: ਨਵੇਂ ਆਡੀਟੋਰੀਅਮ ਲਈ 5 ਕਰੋੜ, ਕਨਵੈਨਸਨ ਸੈਂਟਰ ਦੀ ਸਿਰਜਣਾ, ਟਰੈਫਿਕ ਨਿਯਮਾਂ ਲਈ ਬੂਮ ਰੋਕਾਂ, ਵਾਹਨ ਮੁਕਤ ਜੋਨ- ਦੋ ਪਾਰਕਿਗ, ਲੜਕੀਆਂ ਦੀ ਸੁਰੱਖਿਆ – ਬਾਊਂਡਰੀ ਦੀਵਾਰ ਨੂੰ ਉਚਾ ਕਰਨਾ, ਰੀਡਿਗ ਰੂਮ ਨੂੰ ਅਪਗ੍ਰੇਡ ਕਰਨਾ, ਇਟਰਨੈਸਨਲ ਲੜਕਿਆਂ ਅਤੇ ਲੜਕੀਆਂ ਦੇ ਹੋਸਟਲ, ਪੀਐਚ.ਡੀ ਲਈ ਵਰਕਿਗ ਮਹਿਲਾ ਹੋਸਟਲ ਅਤੇ ਯੂਨੀਵਰਸਿਟੀ ਗੈਸਟ ਹਾਉਸ ਦੇ ਅਪਗ੍ਰੇਡੇਸਨ ਇਨਾਂ ਵਿਕਾਸ ਕਾਰਜਾਂ ਵਿਚ ਸ਼ਾਮਿਲ ਹੈ। ਯੂਨੀਵਰਸਿਟੀ ਨੂੰ ਭਾਰਤ ਸਰਕਾਰ ਦੀਆਂ ਵੱਖ ਵੱਖ ਏਜੰਸੀਆਂ ਤੋਂ ਬੁਨਿਆਦੀ ਢਾਂਚੇ ਦੇ ਵਿਕਾਸ ਲਈ 2.25 ਕਰੋੜ, ਐੱਮ. ਐੱਚ. ਆਰ. ਡੀ.ਐਮ.ਵਾਈ.ਏ.ਐਸ.-ਜੀਐਨਡੀਯੂ ਵਿਭਾਗ ਲਈ 25 ਕਰੋੜ, 5 ਕਰੋੜ ਰੁਪਏ ਆਡੀਟੋਰੀਅਮ ਲਈ ਅਤੇ ਐੱਫ ਡੀ ਸੀ ਦੇ ਨਵੀਨੀਕਰਨ ਲਈ, 100 ਕਰੋੜ ਰੁਪਏ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ, 7 ਕਰੋੜ ਨਵੇਂ ਗੈਸਟ ਹਾਊਸ, 5.7 ਕਰੋੜ ਸਕੂਲ ਸਿੱਖਿਆ, ਬੋਟੈਨੀਕਲ ਬਾਗ ਲਈ 75 ਲੱਖ ਤੋਂ ਇਲਾਵਾ ਪਜਾਬ ਸਰਕਾਰ ਦੀ ਗ੍ਰਾਂਟਾਂ ਵਿਚ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਦੀ ਅਪਗ੍ਰੇਡੇਸਨ ਲਈ 25 ਕਰੋੜ ਰੁਪਏ ਦੀ ਵਿਸੇਸ ਗ੍ਰਾਂਟ ਰਾਸ਼ੀ ਸ਼ਾਮਿਲ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਚੇਅਰ ਅਤੇ ਬਾਬਾ ਬੁੱਢਾ ਜੀ ਚੇਅਰ ਦੀ ਸਥਾਪਨਾ 7-7 ਕਰੋੜ ਦੀ ਗ੍ਰਾਂਟ ਨਾਲ ਸਥਾਪਤ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ 13 ਇਮਾਰਤਾਂ ਵਿਚ ਸੋਲਰ ਐਨਰਜੀ ਪਲਾਂਟ ਸਥਾਪਤ ਹੋਣ ਨਾਲ ਯੂਨੀਵਰਸਿਟੀ ਸਸਤੇ ਦਰਾਂ ‘ਤੇ ਬਿਜਲੀ ਪ੍ਰਾਪਤ ਕਰੇਗੀ ਜਿਸ ਨਾਲ ਯੂਨੀਵਰਸਿਟੀ ‘ਤੇ ਵਿਤੀ ਬੋਝ ਘਟੇਗਾ।

ਹੋਰ ਵਿਕਾਸ ਗਤੀਵਿਧੀਆਂ ਵਿਚ ਯੂਨੀਵਰਸਿਟੀ ਵਿਚ ਪੀ.ਐਚ.ਡੀ. ਦੇ ਮਿਆਰ ਨੂੰ ਉਚਾ ਚੁਕਣ ਲਈ ਪੂਰੇ ਦੇਸ਼ ਤੋਂ ਵਿਸ਼ਾ ਮਾਹਿਰਾਂ ਨੂੰ ਸੱਦਣਾ, ਸੀ.ਡੀ.ਏ.ਆਰ. ਦੀ ਸਥਾਪਨਾ, ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਰਿਸ਼ਤੇ ਦੀ ਪ੍ਰ੍ਰ੍ਰੋੜਤਾ ਲਈ ਮੀਟਿੰਗ ਕਰਵਾਉਣਾ ਅਤੇ ਇਪਲਾਇਰ ਸਨਅਤਕਾਰਾਂ ਨੂੰ ਬੋਰਡ ਆਫ ਸਟੱਡੀਜ਼ ਵਿਚ ਸ਼ਾਮਿਲ ਕਰਨਾ, ਰੀਸਰਚ ਆਫ ਰਿਸਰਚ ਡਿਗਰੀ ਕਮੇਟੀ ਵਿਚ ਆਈ.ਐਨ.ਆਰ. ਦੇ ਮਾਹਿਰਾਂ ਦੀ ਸ਼ਮੂਲੀਅਤ, ਖੇਤੀਬਾੜੀ ਵਿਭਾਗ ਦੀ ਸਥਾਪਨਾ, ਵੱਖ ਵੱਖ ਕਲਾਸਾਂ ਦੇ ਪਾਠਕ੍ਰਮ ਦਾ ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਨਵੀਨੀਕਰਨ, ਡਾਇਰੈਕਟੋਰੇਟ ਆਫ ਓਪਨ ਐਂਡ ਡਿਸਟੈਂਸ ਲਰਨਿਗ ਦੀ ਸਥਾਪਨਾ ਸ਼ਾਮਿਲ ਹੈ।

Share Button

Leave a Reply

Your email address will not be published. Required fields are marked *

%d bloggers like this: