” ਸ਼ਾਕਾਹਾਰ : ਉੱਤਮ ਆਹਾਰ “

” ਸ਼ਾਕਾਹਾਰ : ਉੱਤਮ ਆਹਾਰ “

ਭੋਜਨ ਹਰ ਪ੍ਰਾਣੀ ਲਈ ਜਿਉਂਦੇ ਰਹਿਣ ਦੇ ਲਈ ਅਤੀ ਜਰੂਰੀ ਹੈ । ਵੱਖ – ਵੱਖ ਪ੍ਰਾਣੀਆਂ ਦਾ ਭੋਜਨ ਵੀ  ਅਲੱਗ -ਅਲੱਗ ਹੁੰਦਾ ਹੈ । ਕਈ  ਸ਼ਾਕਾਹਾਰੀ ਜਾਂ ਮਾਸਾਹਾਰੀ ਅਤੇ ਕਈ ਸਰਬ – ਆਹਾਰੀ ਹੁੰਦੇ ਹਨ । ਪਰ ਸਾਡੇ ਲਈ ਸ਼ਾਕਾਹਾਰੀ ਭੋਜਨ ਹਰ ਪੱਖੋਂ ਉੱਤਮ ਹੈ । ਸਾਡੇ ਰਿਸ਼ੀਆਂ -ਮੁਨੀਆਂ  ਤੇ  ਪੀਰ – ਪੈਗੰਬਰਾਂ ਆਦਿ ਨੇ ਵੀ ਸ਼ਾਕਾਹਾਰੀ ਭੋਜਨ ਨੂੰ ਹੀ ਮਹੱਤਤਾ ਦਿੱਤੀ ਹੈ । ਮਾਸਾਹਾਰੀ ਭੋਜਨ ਖਾਣ ਨਾਲ ਅਸੀਂ ਜਾਣੇ – ਅਣਜਾਣੇ ਵਿੱਚ ਜੀਵ ਹੱਤਿਆ  ਤੇ ਪਾਪ ਦੇ ਭਾਗੀਦਾਰ ਤਾਂ ਬਣਦੇ ਹੀ ਹਾਂ , ਪਰ ਨਾਲ ਹੀ ਖਾਧੇ ਜਾਣ ਵਾਲੇ ਜੀਵ ਦੀ ਭਾਵ – ਕਿਰਿਆ , ਬਿਮਾਰੀਆਂ ਅਤੇ ਸੰਕ੍ਰਮਣ ਨੂੰ ਆਪਣੇ ਵੱਲ ਸਹੇੜ ਕੇ ਵੀ ਆਪਣੇ ਪੈਰੀਂ ਆਪ ਕੁਹਾੜਾ ਵੀ ਮਾਰ ਲੈਂਦੇ ਹਾਂ ।

ਇਸ ਤੋਂ ਇਲਾਵਾ ਕਰੂਰਤਾ ,ਹਿੰਸਕਤਾ ,  ਉਦੰਡਤਾਂ  ਜਿਹੀਆਂ ਭਾਵਨਾਵਾਂ ਨੂੰ ਵੀ ਉਤਪੰਨ ਕਰ ਬੈਠਦੇ ਹਾਂ । ਸਾਡਾ ਸਰੀਰ ਤੇ  ਪਾਚਨ ਤੰਤਰ ਵੀ ਦੂਜੇ ਮਾਸਾਹਾਰੀ ਪ੍ਰਾਣੀਆਂ ਵਾਂਗ ਜ਼ਿਆਦਾ ਮਜ਼ਬੂਤ ਅਤੇ ਸ਼ਕਤੀਸ਼ਾਲੀ ਨਹੀਂ ਹੁੰਦਾ , ਜੋ ਕਿ ਮਾਸਾਹਾਰੀ ਭੋਜਨ ਨੂੰ ਛੇਤੀ ਅਤੇ ਆਰਾਮਦਾਇਕ ਸਥਿਤੀ ਵਿੱਚ ਪਚਾ ਸਕੇ । ਸਿੱਟੇ ਵਜੋਂ ਸਾਡੇ ਸਰੀਰ ‘ਤੇ ਇਸ ਦਾ ਬੁਰਾ ਪ੍ਰਭਾਵ ਪੈ ਸਕਦਾ ਹੈ। ਸ਼ਾਕਾਹਾਰੀ ਭੋਜਨ ਮਾਸਾਹਾਰੀ ਨਾਲੋਂ ਗੁਣਵੱਤਾ ਪੌਸ਼ਟਿਕਤਾ ਅਤੇ ਸੁਰੱਖਿਆ ਦੇ ਨਜ਼ਰੀਏ ਤੋਂ ਬਹੁਤ ਉੱਤਮ ਹੁੰਦਾ ਹੈ ਅਤੇ ਸਾਡੇ ਸੁਭਾਅ ਨੂੰ ਸ਼ਾਂਤ ਚਿੱਤ ਤੇ ਤ੍ਰਿਪਤ ਰੱਖਣ ਵਿੱਚ ਵੀ ਅਹਿਮ ਭੂਮਿਕਾ ਅਦਾ ਕਰਦਾ ਹੈ । ਸੋ ਸੱਚਮੁੱਚ ਹਰ ਪੱਖ ਤੋਂ ਸਾਕਹਾਰ ਉੱਤਮ ਆਹਾਰ ਹੈ ਅਤੇ ਸਾਨੂੰ ਸ਼ਾਕਾਹਾਰ ਨੂੰ ਅਪਣਾਉਣਾ ਚਾਹੀਦਾ ਹੈ । ਇਸ ਨਾਲ ਅਸੀਂ ਜਾਣੇ ਅਣਜਾਣੇ ਵਿੱਚ ਹੋਈ ਜਾਂ ਕੀਤੀ ਗਈ ਜੀਵ ਹੱਤਿਆ ਦੇ ਪਾਪ ਦੇ ਭਾਗੀਦਾਰ ਬਣਨ ਤੋਂ ਵੀ ਬਚ ਸਕਦੇ ਹਾਂ ਅਤੇ ਸਾਡਾ ਸਰੀਰ ਵੀ ਚੰਗਾ ਅਤੇ ਨਰੋਆ ਰਹਿ ਸਕਦਾ ਹੈ ਅਤੇ ਸਾਡੀਆਂ ਭਾਵਨਾਵਾਂ ਵੀ ਉੱਤਮ ਸ਼ਾਂਤ ਅਤੇ ਦੂਰ ਅੰਦੇਸ਼ੀ  ਬਣੀਆਂ  ਰਹਿ ਸਕੀਆਂ ਹਨ ।

ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ 
9478561356.
Share Button

Leave a Reply

Your email address will not be published. Required fields are marked *

%d bloggers like this: