ਚੱਢਾ ਧੜਾ ਨਿਸ਼ਚਿਤ ਹਾਰ ਦੇਖ ਬੁਖਲਾਹਟ ‘ਚ : ਨਿਰਮਲ ਸਿੰਘ, ਕਥੂਨੰਗਲ

ਚੱਢਾ ਧੜਾ ਨਿਸ਼ਚਿਤ ਹਾਰ ਦੇਖ ਬੁਖਲਾਹਟ ‘ਚ : ਨਿਰਮਲ ਸਿੰਘ, ਕਥੂਨੰਗਲ
ਚੀਫ ਖਾਲਸਾ ਦੀਵਾਨ ‘ਚ ਕੀਤਾ ਜਾਵੇਗਾ ਵਿਆਪਕ ਸੁਧਾਰ, ਸਿੱਖੀ ਅਤੇ ਸਿੱਖਿਆ ਨੂੰ ਮੁੜ ਮਿਲੇਗੀ ਪਹਿਲ

ਅੰਮ੍ਰਿਤਸਰ 19 ਨਵੰਬਰ: ਚੀਫ ਖਾਲਸਾ ਦੀਵਾਨ ਦੀ 2 ਦਸੰਬਰ ਨੂੰ ਹੋਣ ਵਾਲੀ ਜਨਰਲ ਚੋਣ ਲਈ ਪ੍ਰਧਾਨਗੀ ਲਈ ਉਮੀਦਵਾਰ ਸ੍ਰ ਨਿਰਮਲ ਸਿੰਘ ਠੇਕੇਦਾਰ ਅਤੇ ਆਨਰੇਰੀ ਸਕੱਤਰ ਦੇ ਉਮੀਦਵਾਰ ਸਵਿੰਦਰ ਸਿੰਘ ਕਥੂਨੰਗਲ ਨੇ ਆਪਣੇ ਵਿਰੋਧੀ ਚੱਢਾ ਧੜੇ ਨੂੰ ਬੁਖਲਾਹਟ ਨਾ ਆਉਣ ਦੀ ਸਲਾਹ ਦਿਤੀ ਹੈ। ਉਨਾਂ ਦੋਸ਼ ਲਾਇਆ ਕਿ ਵਿਰੋਧੀ ਆਪਣੀ ਨਿਸ਼ਚਿਤ ਹਾਰ ਨੂੰ ਦੇਖਦਿਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ‘ਚ ਹਨ, ਪਰ ਇਹਨਾਂ ਨੂੰ ਸਫਲਤਾ ਨਹੀਂ ਮਿਲੇਗੀ।
ਆਗੂਆਂ ਨੇ ਕਿਹਾ ਕਿ ਚੱਢਾ ਧੜੇ ਵਲੋਂ ਕੁਝ ਮੈਬਰਾਂ ਬਾਰੇ ਜਤਾਇਆ ਗਿਆ ਇਤਰਾਜ ਬੇਬੁਨਿਆਦ ਹੈ। ਉਹਨਾਂ ਇਤਰਾਜ ਨੂੰ ਖਾਰਜ ਕਰਦਿਆਂ ਕਿਹਾ ਕਿ ਕੁਝ ਸਮੇਂ ਪਹਿਲਾਂ ਹਰਭਜਨ ਸਿੰਘ ਸੋਚ, ਭਾਗ ਸਿੰਘ ਅਣਖੀ ਜਾਂ ਅਵਤਾਰ ਸਿੰਘ ਦੀ ਮੈਬਰਸ਼ਿਪ ਬਹਾਲੀ ਦੀਵਾਨ ਦੇ ਨਿਯਮਾਂ ਅਨੁਸਾਰ ਹੋਈ ਹੈ ਜਿਨਾਂ ਦੀ ਮੈਬਰਸ਼ਿਪ ਨੂੰ ਚਰਨਜੀਤ ਸਿੰਘ ਚੱਢਾ ਕਾਲ ਦੌਰਾਨ ਉਨਾਂ ਵਲੋਂ ਆਪਣੀ ਸਥਿਤੀ ਮਜਬੂਤ ਕਰਨ ਤੇ ਦੀਵਾਨ ‘ਤੇ ਕਬਜਾ ਜਮਾਈ ਰਖਣ ਦੀ ਲਾਲਸਾ ‘ਚ ਤਾਨਾਸ਼ਾਹੀ ਅਤੇ ਧੱਕੇ ਨਾਲ ਖਾਰਜ ਕੀਤਾ ਗਿਆ ਸੀ। ਨਿਰਮਲ ਸਿੰਘ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਵਿਰੋਧੀ ਖੇਮੇ ਲਈ ਇਹ ਵਿਡਾਬਣਾ ਦੀ ਗਲ ਹੈ ਉਹ ਚੱਢਾ ਧੜਾ ਵੀ ਅਖਵਾਉਦਾ ਹੈ ਅਤੇ ਚੱਢੇ ਦੀ ਸਰਪ੍ਰਸਤੀ ਤੋਂ ਇਨਕਾਰੀ ਵੀ ਹੈ। ਉਨਾਂ ਕਿਹਾ ਕਿ ਮੈਬਰਾਂ ਤੇ ਸੰਗਤ ਦਾ ਸਾਥ ਨਾ ਮਿਲਣ ਕਾਰਨ ਵਿਰੋਧੀ ਧੜੇ ਦੇ ਉਮੀਦਵਾਰਾਂ ‘ਚ ਆਪਸੀ ਆਪੋਧਾਪੀ ਅਤੇ ਇਕ ਦੂਜੇ ਪ੍ਰਤੀ ਬੇ-ਯਕੀਨੀ ਵਾਲੀ ਸਥਿਤੀ ਬਣ ਚੁਕੀ ਹੈ। ਨਿਰਮਲ ਸਿੰਘ ਨੇ ਕਿਹਾ ਕਿ ਹੁਣ ਦੀਵਾਨ ‘ਚ ਵਿਆਪਕ ਸੁਧਾਰ ਕਰਨ ਦਾ ਵਕਤ ਆਗਿਆ ਹੈ ਜਿਸ ਬਾਰੇ ਵਿਰੋਧੀਆਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਡੀ ਸਥਿਤੀ ਬਹੁਤ ਮਜਬੂਤ ਹੈ ਅਤੇ ਘਰ ਘਰ ਪਹੁੰਚ ਕਰਨ ਨਾਲ ਸਾਨੂੰ ਬਹੁਗਿਣਤੀ ਮੈਬਰਾਂ ਵਲੋਂ ਪੂਰਨ ਸਹਿਯੋਗ ਮਿਲ ਰਿਹਾ ਹੈ, ਤੇ ਸਾਡੀ ਜਿਤ ਯਕੀਨੀ ਹੈ। ਉਹਨਾਂ ਕਿਹਾ ਕਿ ਮੈਬਰ ਸਾਹਿਬਾਨ ਅਤੇ ਸੰਗਤ ਦੀਵਾਨ ‘ਚ ਵਿਆਪਕ ਸੁਧਾਰ ਦੇ ਹਾਮੀ ਹਨ, ਸਿੱਖੀ ਅਤੇ ਸਿੱਖਿਆ ਪ੍ਰਤੀ ਚਿੰਤਿਤ ਲੋਕ ਦੀਵਾਨ ਨੂੰ ਸੁਚਾਰੂ ਹਥਾਂ ‘ਚ ਦੇਣ ਦਾ ਮਨ ਬਣਾ ਚੁਕੇ ਹਨ। ਆਗੂਆਂ ਨੇ ਕਿਹਾ ਕਿ ਉਹਨਾਂ ਦੀ ਟੀਮ ਦਾ ਮੁਖ ਪ੍ਰਯੋਜਨ ਚੀਫ ਖਾਲਸਾ ਦੀਵਾਨ ਪ੍ਰਤੀ ਵਿਸ਼ਵਾਸਯੋਗਤਾ ਨੂੰ ਹਰ ਹਾਲ ‘ਚ ਮੁੜ ਬਹਾਲ ਕਰਨਾ ਹੋਵੇਗਾ। ਉਹਨਾਂ ਕਿਹਾ ਕਿ ਦੀਵਾਨ ‘ਚ ਅਨੈਤਿਕਤਾ ਅਤੇ ਅਵੇਸਲਾਪਨ ਲਈ ਕੋਈ ਜਗਾ ਨਹੀਂ ਹੋਵੇਗੀ। ਪਿਛਲੇ ਸਮੇਂ ਸ਼ੁਰੂ ਹੋਈ ਤਾਨਾਸ਼ਾਹੀ ਪ੍ਰਣਾਲੀ ਦਾ ਖਾਤਮਾ ਕਰਦਿਆਂ ਦੀਵਾਨ ਦੀ ਸਾਰੀ ਕਾਰਜ ਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਂਦਾ ਜਾਵੇਗਾ। ਸਕੂਲਾਂ ਦੇ ਮੈਂਬਰ ਇੰਚਾਰਜਾਂ ਨੂੰ ਸਕੂਲਾਂ ਦੀ ਬਿਹਤਰੀ ਲਈ ਵਿਧਾਨ ਅਨੁਸਾਰ ਅਧਿਕਾਰ ਦਿਤਾ ਜਾਵੇਗਾ। ਉਹਨਾਂ ਕਿਹਾ ਸਾਨੂੰ ਇਹ ਪੂਰਾ ਅਹਿਸਾਸ ਹੈ ਕਿ ਦੀਵਾਨ ਦੀ ਮਾਲਕੀ ਗੁਰੂ ਪੰਥ ਕੋਲ ਹੈ ਅਤੇ ਅਸੀਂ ਪੰਥਕ ਵਿਰਾਸਤ ਦੀ ਦੇਖ ਭਾਲ ਦੀ ਜਿਮੇਵਾਰੀ ਨਿਭਾਉਣੀ ਹੈ। ਸਿੱਖ ਵਿਦਿਆਰਥੀਆਂ ਨੂੰ ਸਮੇ ਦਾ ਹਾਣੀ ਬਣਾਉਣਾ ਲਈ ਘੱਟ ਫੀਸਾਂ ਨਾਲ ਅਤੇ 5000 ਗਰੀਬ ਪਰਿਵਾਰਾਂ ਦੇ ਬੱਚਿਆਂ ਮੁਫਤਅਤੇ ਮਿਆਰੀ ਵਿਦਿਆ ਦਿੱਤੀ ਜਾਵੇ। ਉਹਨਾਂ ਬਚਿਆਂ ਨੁੰ ਸਿੱਖੀ ਵਿਚਾਰਧਾਰਾ ਨਾਲ ਜੋੜਣ ਪ੍ਰਤੀ ਵਚਨਬੱਧਤਾ ਦੁਹਰਾਇਆ। ਇਸ ਮੈਕੇ ਰਜਿੰਦਰ ਸਿੰਘ ਮਰਵਾਹ, ਅਜੀਤ ਸਿੰਘ ਤੁੱਲੀ, ਪਿੰ੍ਰਸ ਸੁਖਜਿੰਦਰ ਸਿੰਘ, ਅਮਨਦੀਪ ਸਿੰਘ, ਜਗਦੀਪ ਸਿੰਘ ਰਿੰਕੂ ਨਰੂਲਾ ਅਤੇ ਰਣਜੀਤ ਸਿੰਘ ਦੁਝਾਦ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: