ਨਵੇਂ ਵਿਸ਼ੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਸ਼ੈਰੀ ਮਾਨ ਦੀ ਫ਼ਿਲਮ ‘ਮੈਰਿਜ਼ ਪੈਲੇਸ’

ਨਵੇਂ ਵਿਸ਼ੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਸ਼ੈਰੀ ਮਾਨ ਦੀ ਫ਼ਿਲਮ ‘ਮੈਰਿਜ਼ ਪੈਲੇਸ’

ਪੰਜਾਬੀ ਸੰਗੀਤ ਇੰਡਸਟਰੀ ਵਿੱਚ ਵੱਖਰਾ ਨਾਮ ਬਣਾ ਚੁੱਕੇ ਸ਼ੈਰੀ ਮਾਨ ਆਪਣੀ ਨਵੀਂ ਫ਼ਿਲਮ ‘ਮੈਰਿਜ਼ ਪੈਲੇਸ’ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਰੋਮਾਂਸ ਅਤੇ ਕਾਮੇਡੀ ਭਰਪੂਰ ਇਹ ਫ਼ਿਲਮ ਇਕ ਨਿਵੇਕਲੇ ਵਿਸ਼ੇ ‘ਤੇ ਆਧਾਰਿਤ ਹੈ।ਫ਼ਿਲਮ ਵਿੱਚ ਸ਼ੈਰੀ ਮਾਨ ਨਾਲ ਪਾਇਲ ਰਾਜਪੂਤ ਹੀਰੋਇਨ ਦੀ ਭੂਮਿਕਾ ‘ਚ ਨਜ਼ਰ ਆਵੇਗੀ।23 ਨਵੰਬਰ ਨੂੰ ‘ਗੋਇਲ ਪਿਕਚਰਜ਼’ ਦੇ ਬੈਨਰ ਹੇਠ ਸਿਨੇਮਾਘਰਾਂ ‘ਚ ਦਸਤਕ ਦੇਣ ਜਾ ਰਹੀ ਇਸ ਫ਼ਿਲਮ ਨੂੰ ਕਾਮੇਡੀ ਤੇ ਵਿਆਹ ਕਲਚਰ ਦਾ ਚੰਗਾ ਮਨੋਰੰਜਕ ਤੜਕਾ ਲਾਇਆ ਗਿਆ ਹੈ।ਫ਼ਿਲਮ ਦੇ ਟ੍ਰੇਲਰ ਅਤੇ ਗਾਣਿਆਂ ਨੂੰ ਵੀ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।ਮੁਕੰਮਲ ਹਾਸੇ, ਮੁਹਬੱਤ ਤੇ ਜਜ਼ਬਾਤਾਂ ਦਾ ਸੁਮੇਲ ਫ਼ਿਲਮ ਦੀ ਕਹਾਣੀ ਦੇ ਲੇਖਕ ਲੇਖਕ ਰਾਕੇਸ਼ ਧਵਨ ਵੱਲੋਂ ਲਿਖੀ ਗਈ ਹੈ।ਨਿਰਦੇਸ਼ਕ ਸੁਨੀਲ ਠਾਕੁਰ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਸ਼ੈਰੀ ਮਾਨ ਤੇ ਪਾਇਲ ਰਾਜਪੂਤ ਤੋਂ ਇਲਾਵਾ ਜਸਵਿੰਦਰ ਭੱਲਾ, ਨਿਰਮਲ ਰਿਸ਼ੀ, ਹਾਰਬੀ ਸੰਘਾ, ਬੀ ਐਨ ਸ਼ਰਮਾ, ਅਨੀਤਾ ਦੇਵਗਨ, ਰੂਪਿੰਦਰ ਰੂਪੀ, ਵਿਜੈ ਟੰਡਨ, ਨਿਸ਼ਾ ਬਾਨੋ ਵਰਗੇ ਨਾਮਵਰ ਕਲਾਕਾਰ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਂਦੇ ਨਜ਼ਰ ਆਉਣਗੇ।ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ। ਨਿਰਮਾਤਾ ਹੈਪੀ ਗੋਇਲ ਅਤੇ ਹਰਸ਼ ਗੋਇਲ ਦੀ ਇਸ ਫ਼ਿਲਮ ਦੇ ਡ੍ਰਿਸਟੀਬਿਊਟਰ ‘ਓਮਜ਼ੀ ਗਰੁੱਪ’ ਦੇ ਮੁਨੀਸ਼ ਸਾਹਨੀ ਹਨ।

ਹਰਜਿੰਦਰ ਜਵੰਦਾ

Share Button

Leave a Reply

Your email address will not be published. Required fields are marked *

%d bloggers like this: