ਸਮਾਜਿਕ ਕੁਰੀਤੀਆਂ ਖਿਲਾਫ ਆਵਾਜ਼ ਬੁਲੰਦ ਕਰਦੀ ਪੰਜਾਬੀ ਫ਼ਿਲਮ ‘ਟਾਈਟੈਨਿਕ’

ਸਮਾਜਿਕ ਕੁਰੀਤੀਆਂ ਖਿਲਾਫ ਆਵਾਜ਼ ਬੁਲੰਦ ਕਰਦੀ ਪੰਜਾਬੀ ਫ਼ਿਲਮ ‘ਟਾਈਟੈਨਿਕ’

ਚੰਡੀਗੜ੍ਹ 18 ਨਵੰਬਰ (ਪੱਤਰ ਪ੍ਰੇਰਕ)- ‘ਦਾ ਟਾਈਟੈਨਿਕ ਫਿਲਮਜ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਅਤੇ ਨਿਰਮਾਤਾ ਹੈਰੀ ਪੁੰਜ ਤੇ ਬਲਜਿੰਦਰ ਸਿੰਘ ਵੱਲੋਂ ਪ੍ਰੋਡਿਊਸ ਕੀਤੀ ਗਈ ਫ਼ਿਲਮ ‘ਟਾਈਟੈਨਿਕ’ ਆਗਾਮੀ 21 ਦਸੰਬਰ 2018 ਨੂੰ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਨਣ ਲਈ ਤਿਆਰ ਹੈ।ਪੱਤਰਕਾਰ ਸੰਮੇਲਨ ਦੌਰਾਨ ਫ਼ਿਲਮ ਸਬੰਧੀ ਜਾਣਕਾਰੀ ਦਿੰਦੇ ਹੋਏ ਨਿਰਮਾਤਾ ਹੈਰੀ ਪੁੰਜ ਤੇ ਬਲਜਿੰਦਰ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਲੇਖਕ-ਨਿਰਦੇਸ਼ਕ ਰਵੀ ਪੁੰਜ ਵੱਲੋਂ ਲਿਖੀ ਫ਼ਿਲਮ ‘ਟਾਈਟੈਨਿਕ’ ਜ਼ਿੰਦਗੀ ਦੀ ਅਨੋਖੀ ਸੱਚਾਈ ਨੂੰ ਬਿਆਨ ਕਰਦੀ ਇੱਕ ਅਜਿਹੀ ਫ਼ਿਲਮ ਹੈ ਜਿਸ ਰਾਹੀਂ ਉਨਾਂ੍ਹ ਵਲੋਂ ਸਮਾਜ ਦੇ ਉਸ ਪੱਖ ਨੂੰ ਉਜਾਗਰ ਕੀਤਾ ਹੈ ਜੋ ਹੁਣ ਤੱਕ ਫ਼ਿਲਮਾਂ ਵਿੱਚ ਅਣਗੌਲਿਆ ਹੀ ਰਿਹਾ ਹੈ। ਜਿਵੇਂ ਬੇਰੋਜ਼ਗਾਰੀ, ਭ੍ਰਿਸ਼ਟਾਚਾਰ ਅਤੇ ਮਾੜਾ ਸਿਸਟਮ ਆਦਿ।ਉਨਾਂ ਕਿਹਾ ਕਿ ਇਹ ਫ਼ਿਲਮ ਰਾਜਨੀਤੀ ਅਤੇ ਸਰਕਾਰੀ ਕਾਰਗੁਜ਼ਾਰੀਆਂ ‘ਤੇ ਵਿੰਗ ਕੱਸਣ ਦੇ ਨਾਲ-ਨਾਲ ਇਨਾਂ੍ਹ ਸਮਾਜਿਕ ਕੁਰੀਤੀਆਂ ਦੇ ਖਾਤਮੇ ਲਈ ਆਵਾਜ਼ ਵੀ ਬੁਲੰਦ ਕਰੇਗੀ।ਇਸ ਮੌਕੇ ਫ਼ਿਲਮ ਨਿਰਦੇਸ਼ਕ ਰਵੀ ਪੁੰਜ ਨੇ ਕਿਹਾ ਕਿ ਮੌਜੂਦਾ ਸਮਾਜਿਕ ਮੁੱਦਿਆਂ ਅਧਾਰਤ ਅਤੇ ਸੰਦੇਸ਼ ਪੂਰਵਕ ਉਨਾਂ ਦੀ ਇਸ ਫ਼ਿਲਮ ਵਿੱਚ ਇਹ ਦਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਸਾਡੇ ਸਮਾਜ ਵਿੱਚ ਭ੍ਰਿਸ਼ਟਾਚਾਰ ਦੇ ਬੇਰੁਜ਼ਗਾਰੀ ਦੇਸ਼ ਦੀ ਆਰਥਿਕ ਤੇ ਸਮਾਜਿਕ ਸਥਿਤੀ ਨੂੰ ਘੁਣ ਵਾਂਗ ਖਾ ਰਹੀ ਹੈ।ਭ੍ਰਿਸ਼ਟਾਚਾਰ ਹੀ ਬੇਰੁਜ਼ਗਾਰੀ ਦੀ ਨੀਂਹ ਹੈ, ਜਿਸ ਦਾ ਅਸਰ ਅੱਜ ਦੇ ਹਰ ਇਕ ਵਰਗ ‘ਤੇ ਪੈ ਰਿਹਾ ਹੈ।

ਉਨਾਂ ਅੱਗੇ ਦੱਸਿਆ ਕਿ ਫ਼ਿਲਮ ਵਿੱਚ ਮੁੱਖ ਕਿਰਦਾਰ ਰਾਜ ਸਿੰਘ ਝਿੰਜਰ, ਗੌਰਵ ਮੋਦਗਿੱਲ, ਕਮਲ ਖੰਗੂੜਾ, ਹੌਬੀ ਧਾਲੀਵਾਲ, ਮਲਕੀਤ ਰੌਣੀ, ਤਰਸੇਮ ਪੌਲ, ਗੁਰਪ੍ਰੀਤ ਕੌਰ ਭੰਗੂ, ਸਤਵਿੰਦਰ ਕੌਰ, ਸਤਵੰਤ ਕੌਰ ਸੰਨੀ ਗਿੱਲ, ਸਿਮਰਨ ਸਹਿਜਪਾਲ ,ਅਕਾਸ਼ ਗਿੱਲ ਅਤੇ ਨਿਹਾਲ ਪੁਰਬਾ ਆਦਿ ਨਜ਼ਰ ਆਉਣਗੇ।ਇਸ ਦੌਰਾਨ ਅਦਾਕਾਰ ਤਰਸੇਮ ਪੌਲ ਨੇ ਕਿਹਾ ਕਿ ਇਹ ਫ਼ਿਲਮ ਟਾਈਟੈਨਿਕ ਦਾ ਨਾਇਕ ਨੈਵੀ ਵਿਚ ਸ਼ਾਮਿਲ ਹੋ ਕੇ ਦੇਸ਼ ਕੌਮ ਦੀ ਸੇਵਾ ਭਾਵਨਾ ਰੱਖਦਾ ਹੈ ਅਤੇ ਇਹ ਫ਼ਿਲਮ ਫੋਰਸ ਵਿਚ ਜਾਣ ਵਾਲੇ ਇਕ ਉੱਚ ਇਰਾਦਿਆਂ ਵਾਲੇ ਨੌਜਵਾਨ ਦੀ ਕਹਾਣੀ ਪੇਸ਼ ਕਰਦੀ ਹੈ।ਉਨਾਂ ਕਿ ਇਹ ਫਿਲਮ ਅਜਿਹੇ ਨੌਜਵਾਨ ਦੀ ਕਹਾਣੀ ਹੈ ਜੋ ਅਸਫਲਤਾ ਦਾ ਮੂੰਹ ਦੇਖਣ ਦੇ ਬਾਵਜੂਦ ਵੀ ਹੌਸਲਾ ਨਹੀਂ ਛੱਡਦਾ ਅਤੇ ਆਪਣੀ ਮਿਹਨਤ ਅਤੇ ਬੁਲੰਦ ਹੌਸਲੇ ਸਦਕਾ ਕੁਝ ਕਰ ਦਿਖਾਉਣ ਦੀ ਹਿੰਮਤ ਰੱਖਦਾ ਹੈ।ਸੰਗੀਤਕਾਰ ਡੀ ਜੇ ਨਰਿੰਦਰ ਵੱਲੋਂ ਮਨਮੋਹਕ ਧੁਨਾਂ ਨਾਲ ਸ਼ਿੰਗਾਰੇ ਗਏ ਫਿਲਮ ਦੇ ਗੀਤਾਂ ਨੂੰ ਮਸ਼ਹੂਰ ਗਾਇਕ ਗੁਰਨਾਮ ਭੁੱਲਰ , ਫਿਰੋਜ਼ ਖਾਨ, ਨਿੰਜਾ, ਅਲੀ ਬ੍ਰਦਰਜ, ਦੀਪਕ ਢਿਲੋਂ ਆਰਤੀ ਗਿੱਲ ਅਤੇ ਅੰਗਰੇਜ ਮਾਨ ਨੇ ਗਾਇਆ ਹੈ।

Share Button

Leave a Reply

Your email address will not be published. Required fields are marked *

%d bloggers like this: