ਗੰਦਾ ਖੂਨ ……

ਗੰਦਾ ਖੂਨ ……

ਬਿਰਧ ਆਸ਼ਰਮ ਵਿੱਚ ਬੈਠੇ ਬਜ਼ੁਰਗਾਂ ਵਿੱਚ ਜਦੋਂ ਮੈਂ ਇੱਕ ਬਿਰਧ ਜਿਹੀ ਔਰਤ ਦੇ ਗਲੇ ਤੇ ਲੱਗੇ ਨਿਸ਼ਾਨ ਦੇਖੇ ਤਾਂ ਮੈਂ ਪੁੱਛਿਆ ਕਿ ਮਾਤਾ ਜੀ ਇਹ ਤੁਹਾਡੇ ਗਲੇ ਦੇ ਨਿਸ਼ਾਨ ਕਿਸ ਚੀਜ਼ ਦੇ ਆ ? ਬਜ਼ੁਰਗ ਮਾਤਾ ਜੀ ਨੇ ਦੱਸਿਆ ਕਿ ਪੁੱਤ ਮੈਨੂੰ ਕਾਫੀ ਸਮਾਂ ਪਹਿਲਾਂ ਗਿੱਲੜ੍ਹ ਰੋਗ ਹੋ ਗਿਆ ਸੀ ।
ਦੇਸੀ ਢੰਗ ਨਾਲ ਮੈਂ ਇਸਦਾ ਇਲਾਜ ਕਰਵਾਇਆ । ਉਨ੍ਹਾਂ ਨੇ ਮੇਰੇ ਗਲੇ ਵਿੱਚ ਚੰਡ ਲਾ ਕੇ ਜੋਕਾਂ ਲਾ ਦਿੱਤੀਆਂ, ਤਾਂ ਜੋ ਜਿਹੜਾ ਗੰਦਾ ਖੂਨ ਮੇਰੇ ਗਲੇ ਵਿੱਚ ਜਮ੍ਹਾਂ ਹੋ ਕੇ ਗੰਢ ਬਣੀ ਏ, ਉਹ ਬਾਹਰ ਨਿਕਲ ਸਕੇ । ਹੰਝੂ ਭਰੀਆਂ ਅੱਖਾਂ ਨਾਲ ਮਾਤਾ ਜੀ ਨੇ ਕਿਹਾ ਕਿ ਪੁੱਤ ਗਲੇ ਦਾ ਗੰਦਾ ਖੂਨ ਤਾਂ ਮੈਂ ਜੋਕਾਂ ਲਵਾ ਕੇ ਬਾਹਰ ਕਢਵਾ ਲਿਆ ਪਰ ਜੋ ਗੰਦਾ ਖੂਨ ਮੇਰੇ ਢਿੱਡੋਂ ਜੰਮੇ ਦਾ ਹੋ ਗਿਆ, ਉਹਦਾ ਇਲਾਜ ਨਹੀਂ ਮੇਰੇ ਤੋਂ ਹੋ ਸਕਿਆ, ਜੋ ਮੈਨੂੰ ਬੁਢਾਪੇ ਵਿੱਚ ਏਥੇ ਬਿਰਧ ਆਸ਼ਰਮ ਵਿੱਚ ਛੱਡ ਗਿਆ । ਇੰਨਾ ਕਹਿ ਕੇ ਮਾਤਾ ਹੁਬਕੀ-ਹੁਬਕੀ ਰੋਣ ਲੱਗ ਪਈ ।
ਅਮਨਪ੍ਰੀਤ ਕੌਰ ਢੁੱਡੀ ।
Share Button

Leave a Reply

Your email address will not be published. Required fields are marked *

%d bloggers like this: