ਭੱਜੋ ਵੀਰੋ ਵੇ’ ਫ਼ਿਲਮ ਦੇ ਹੀਰੋ ਬਣੇ ਅੰਬਰ, ਲਾਉਣਗੇ ਰੌਣਕਾਂ 14 ਦਸੰਬਰ

ਭੱਜੋ ਵੀਰੋ ਵੇ’ ਫ਼ਿਲਮ ਦੇ ਹੀਰੋ ਬਣੇ ਅੰਬਰ, ਲਾਉਣਗੇ ਰੌਣਕਾਂ 14 ਦਸੰਬਰ

ਪਾਲੀਵੁੱਡ ਖੇਤਰ ‘ਚ ‘ਅੰਗਰੇਜ਼’, ‘ਲਵ ਪੰਜਾਬ’, ‘ਲਾਹੌਰੀਏ’, ‘ਬੰਬੂਕਾਟ’, ‘ਵੇਖ ਬਰਾਤਾਂ ਚੱਲੀਆਂ’, ‘ਗੋਲਕ, ਬੁਗਨੀ, ਬੈਂਕ ਤੇ ਬਟੂਆ’ ਅਤੇ ‘ਅਸ਼ਕੇ’ ਵਰਗੀਆਂ ਸਫ਼ਲ ਫ਼ਿਲਮਾਂ ਦਰਸ਼ਕਾਂ ਦੀਆਂ ਝੋਲੀ ਪਾਉਣ ਵਾਲਾ ਬੈਨਰ ‘ਰਿਦਮ ਬੁਆਏਜ਼ ਐਂਟਰਟੇਨਮੈਂਟ’ ਹੁਣ ਆਪਣੀ ਇੱਕ ਹੋਰ ਆਗਾਮੀ ਫ਼ਿਲਮ ਨੂੰ ਲੈ ਕੇ ਸੁਰਖੀਆਂ ‘ਚ ਹੈ। ਹਰ ਵਾਰ ਪੰਜਾਬੀ ਸਿਨੇਮੇ ਨੂੰ ਕੁਝ ਨਵਾਂ ਦੇਣ ਵਾਲੇ ਸਫ਼ਲ ਨਿਰਮਾਤਾ ਕਾਰਜ ਗਿੱਲ ਵੱਲੋਂ ਹਾਲ ਹੀ ‘ਚ ਆਪਣੀ 14 ਦਸੰਬਰ 2018 ਨੂੰ ਸਿਨੇਮਾਘਰਾਂ ‘ਚ ਦਸਤਕ ਦੇਣ ਜਾ ਰਹੀ ਫ਼ਿਲਮ ‘ਭੱਜੋ ਵੀਰੋ ਵੇ’ ਦੇ ਟਾਈਟਲ ਦੀ ਅਨਾਊਸਮੈਂਟ ਕੀਤੀ ਗਈ ਹੈ ਜੋ ਕਿ ਪਹਿਲਾਂ ‘ਕਾਰ ਰੀਬਨਾਂ ਵਾਲੀ’ ਰੱਖਿਆ ਗਿਆ ਸੀ।’ਕਾਰ ਰੀਬਨਾਂ ਵਾਲੀ’ ਟਾਈਟਲ ਨਾਲ ਚਰਚਾ ‘ਚ ਚਲਦੀ ਆ ਰਹੀ ਇਸ ਫਿਲਮ ਨੇ ਹੁਣ ਮੁੜ ਨਵੇਂ ਨਾਂਅ ‘ਭੱਜੋ ਵੀਰੋ ਵੇ’ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿਚਿਆ ਹੈ।ਇਸ ਫ਼ਿਲਮ ਵਿੱਚ ਕਹਾਣੀ ਲੇਖਕ, ਨਿਰਦੇਸ਼ਕ ਅਤੇ ਬਤੌਰ ਹੀਰੋ ਵਜੋਂ ਸੇਵਾਵਾਂ ਅੰਬਰਦੀਪ ਸਿੰਘ ਨਿਭਾਉਣਗੇ ਅਤੇ ਉਨਾਂ ਨਾਲ ਹੀਰੋਇਨ ਦੀ ਭੂਮਿਕਾ ‘ਚ ਸਿਮੀ ਚਾਹਲ ਨਜ਼ਰ ਆਵੇਗੀ।

ਇਸ ਫ਼ਿਲਮ ਦਾ ਪਹਿਲਾ ਪੋਸਟਰ ਜਲਦ ਦੀ ਦਰਸ਼ਕਾਂ ਦੇ ਰੂਬਰੂ ਕੀਤਾ ਜਾਵੇਗਾ।ਦੱਸਣਯੋਗ ਹੈ ਲੇਖਕ-ਨਿਰੇਦਸ਼ਕ ਤੋਂ ਬਾਅਦ ਅਭਿਨੈ ਖੇਤਰ ਵਿਚ ਆਏ ਅੰਬਰਦੀਪ ਸਿੰਘ ਦੀ ਬਤੌਰ ਹੀਰੋ ‘ਲੌਂਗ ਲਾਚੀ’ ਤੋਂ ਬਾਅਦ ਇਹ ਦੂਜੀ ਫ਼ਿਲਮ ਹੈ।

ਹਰਜਿੰਦਰ ਜਵੰਦਾ

Share Button

Leave a Reply

Your email address will not be published. Required fields are marked *

%d bloggers like this: