ਕੇਂਦਰੀ ਜਾਂਚ ਏਜੰਸੀਆਂ ਦੇ ਘੇਰੇ ‘ਚ ਆਏ ਦਾਦੂਵਾਲ, ਬੈਂਕ ਖ਼ਾਤਿਆਂ ‘ਚ ਕਿਥੋਂ ਆਏ 20 ਕਰੋੜ

ਕੇਂਦਰੀ ਜਾਂਚ ਏਜੰਸੀਆਂ ਦੇ ਘੇਰੇ ‘ਚ ਆਏ ਦਾਦੂਵਾਲ, ਬੈਂਕ ਖ਼ਾਤਿਆਂ ‘ਚ ਕਿਥੋਂ ਆਏ 20 ਕਰੋੜ

ਸਾਲ 2015 ਦੌਰਾਨ ਵਧੀ ਬੈਂਕ ਖ਼ਾਤਿਆਂ ‘ਚ ਭਾਰੀ ਰਕਮ ਏਜੰਸੀਆਂ ਨੂੰ ਦੇਸ਼ ਵਿਰੋਧੀ ਤਾਕਤਾਂ ਤੋਂ ਆਏ ਹੋਣ ਦਾ ਸ਼ੱਕ ਬਰਗਾੜੀ ਮੋਰਚੇ ‘ਤੇ ਬੈਠੇ ਮੁੱਖ ਸਿੱਖ ਆਗੂਆਂ ਵਿਚੋਂ ਇਕ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਕੇਂਦਰੀ ਏਜੰਸੀਆਂ ਦੇ ਘੇਰੇ ਵਿਚ ਆ ਗਏ ਹਨ। ਦਰਅਸਲ ਪਿਛਲੇ 6 ਸਾਲਾਂ ਦੌਰਾਨ ਉਨ੍ਹਾਂ ਦੇ ਬੈਂਕ ਖ਼ਾਤਿਆਂ ਵਿਚ ਕਥਿਤ ਤੌਰ ‘ਤੇ 20 ਕਰੋੜ ਰੁਪਏ ਦੇ ਹੋਏ ਲੈਣ-ਦੇਣ ਕਾਰਨ ਕੇਂਦਰੀ ਏਜੰਸੀਆਂ ਇਸ ਮਾਮਲੇ ਦੀ ਜਾਂਚ ਵਿਚ ਜੁਟ ਗਈਆਂ ਹਨ।
ਕਿ ਇਹ ਇਹ ਪੈਸਾ ਕਿਥੋਂ ਅਤੇ ਕਿਸ ਮੰਤਵ ਲਈ ਆਇਆ ਹੈ। ਏਜੰਸੀਆਂ ਦਾ ਮੰਨਣੈ ਕਿ ਦਾਦੂਵਾਲ ਨੂੰ ਬੇਲੋੜਾ ਧਨ ਸ਼ੱਕੀ ਸਰੋਤਾਂ ਤੋਂ ਮਿਲਿਆ ਹੈ। ਜਿਸ ਕਰਕੇ ਉਹ ਮਨੀ ਲਾਂਡਰਿੰਗ ‘ਚ ਵੀ ਸ਼ਾਮਲ ਹੋ ਸਕਦੇ ਹਨ। ਜਾਣਕਾਰੀ ਅਨੁਸਾਰ ਆਮਦਨ ਟੈਕਸ ਵਿਭਾਗ ਵਲੋਂ ਪਿਛਲੀ ਅਕਤੂਬਰ ਦੇ ਆਖ਼ਰੀ ਹਫ਼ਤੇ ਦਾਦੂਵਾਲ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਸੀ, ਜਿਸ ‘ਚ ਉਨ੍ਹਾਂ ਨੂੰ 6 ਖਾਤਿਆਂ ‘ਚ ਰੱਖੀ ਗਈ ਵੱਡੀ ਰਕਮ ਦੇ ਸਰੋਤਾਂ ਨੂੰ ਸਪੱਸ਼ਟ ਕਰਨ ਲਈ ਕਿਹਾ ਗਿਆ ਸੀ। ਇਕ ਜਾਣਕਾਰੀ ਅਨੁਸਾਰ ਦਾਦੂਵਾਲ ਦੇ ਐਕਸਿਸ ਬੈਂਕ ਤੇ 5 ਐਚਡੀਐਫਸੀ ਬੈਂਕ ਖ਼ਾਤਿਆਂ ਵਿਚ 20 ਕਰੋੜ ਦਾ ਲੈਣ ਦੇਣ ਹੋਇਆ ਹੈ।
ਜਿਸ ਕਰਕੇ ਉਹ ਕੇਂਦਰੀ ਜਾਂਚ ਏਜੰਸੀਆਂ ਦੇ ਨਿਸ਼ਾਨੇ ‘ਤੇ ਆਏ ਹਨ। ਪਿਛਲੇ 6 ਸਾਲਾਂ ਵਿਚ ਦਾਦੂਵਾਲ ਦੇ ਬੈਂਕ ਖ਼ਾਤਿਆਂ ‘ਚ 10 ਕਰੋੜ ਰੁਪਏ ਆਏ ਹਨ। ਜਿਸ ਵਿਚੋਂ 6.7 ਕਰੋੜ ਦੀ ਨਕਦੀ ਤੇ ਬਾਕੀ ਰਕਮ ਚੈਕ ਜਾਂ ਹੋਰ ਤਰੀਕੇ ਨਾਲ ਆਈ ਹੈ। ਇਸ ਤੋਂ ਪਹਿਲਾਂ ਵੀ 2 ਜੂਨ 2012 ਨੂੰ ਦਾਦੂਵਾਲ ਦੇ ਬੈਂਕ ਖ਼ਾਤੇ ‘ਚ 23 ਲੱਖ ਰੁਪਏ ਆਏ ਸਨ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਪੈਸੇ ਦੇਸ਼ ਵਿਰੋਧੀ ਤਾਕਤਾਂ ਤੋਂ ਆਏ ਹੋ ਸਕਦੇ ਹਨ। ਕੇਂਦਰੀ ਜਾਂਚ ਏਜੰਸੀਆਂ ਦੇ ਕਹਿਣ ‘ਤੇ ਪੰਜਾਬ ਸਰਕਾਰ ਦਾਦੂਵਾਲ ਦੇ ਬੈਂਕ ਖ਼ਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਂਚ ਏਜੰਸੀਆਂ ਦੀ ਜਾਂਚ ਵਿਚ ਸਾਹਮਣੇ ਆਇਐ ਕਿ ਦਾਦੂਵਾਲ ਦੇ ਖਾਤਿਆਂ ਵਿਚ ਨਕਦੀ ਸਾਲ 2015 ‘ਚ ਉਸ ਸਮੇਂ ਦੌਰਾਨ ਵਧੀ, ਜਦੋਂ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲਿਆਂ ਵਿਚ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਸੀ। ਜਾਂਚ ਏਜੰਸੀਆਂ ਭਾਵੇਂ ਜੋ ਮਰਜ਼ੀ ਸ਼ੱਕ ਪ੍ਰਗਟਾ ਰਹੀਆਂ ਹੋਣ ਪਰ ਇਸ ਮਾਮਲੇ ‘ਚ ਦਾਦੂਵਾਲ ਦਾ ਕਹਿਣੈ ਕਿ ਇਹ ਪੈਸੇ ਉਨ੍ਹਾਂ ਨੂੰ ਡੋਨੇਸ਼ਨ ਦੇ ਰੂਪ ਵਿਚ ਮਿਲੇ ਹਨ। ਜੋ ਉਨ੍ਹਾਂ ਦੇ ਸਮਰਥਕਾਂ ਵਲੋਂ ਦਿਤੇ ਗਏ ਹਨ। ਉਨ੍ਹਾਂ ਜਾਂਚ ਏਜੰਸੀਆਂ ਵਲੋਂ ਲਗਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਫਿਲਹਾਲ ਇਸ ਮਾਮਲੇ ਵਿਚ ਅਸਲ ਸੱਚਾਈ ਕੀ ਹੈ। ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਚੱਲ ਸਕੇਗਾ।

Share Button

Leave a Reply

Your email address will not be published. Required fields are marked *

%d bloggers like this: