ਤਰਕਸ਼ੀਲ ਸੁਸਾਇਟੀ ਸਰਹਿੰਦ ਇਕਾਈ ਵੱਲੋਂ ਦੋ ਦਿਨ ਲਈ ਵੱਖ-ਵੱਖ ਸਕੂਲਾਂ ‘ਚ ਭੇਜੀ ਗਈ ਸਾਹਿਤਕ ਵੈਨ

ਤਰਕਸ਼ੀਲ ਸੁਸਾਇਟੀ ਸਰਹਿੰਦ ਇਕਾਈ ਵੱਲੋਂ ਦੋ ਦਿਨ ਲਈ ਵੱਖ-ਵੱਖ ਸਕੂਲਾਂ ‘ਚ ਭੇਜੀ ਗਈ ਸਾਹਿਤਕ ਵੈਨ
ਤਰਕਸ਼ੀਲ ਸੁਸਾਇਟੀ ਦਾ ਦਾਅਵਾ “ਉਸਾਰੂ ਸਾਹਿਤ ਨਾਲ ਜੁੜਕੇ ਹੀ ਕੀਤਾ ਜਾ ਸਕਦਾ ਹੈ ਹਨੇਰਾ ਦੂਰ”

ਫ਼ਤਿਹਗੜ੍ਹ ਸਾਹਿਬ, 9 ਨਵੰਬਰ (ਪੱਤਰ ਪ੍ਰੇਰਕ) ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਗਿਆਨ ਦਾ ਫੈਲਾਅ ਕਰਨ ਲਈ ਤਰਕਸ਼ੀਲ ਸਾਹਿਤ ਵੈਨ ਪੂਰੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ, ਕਸਬਿਆਂ ਤੇ ਸਕੂਲ਼ਾਂ ਵਿੱਚ ਜਾ ਰਹੀ ਹੈ। ਜਿਸ ਤਹਿਤ ਪਿਛਲੇ ਦਿਨੀਂ ਤਰਕਸ਼ੀਲ ਸੁਸਾਇਟੀ ਸਰਹੰਦ ਇਕਾਈ ਦੀ ਅਗਵਾਈ ਵਿਚ ਤਰਕਸ਼ੀਲ ਸਾਹਿਤ ਵੈਨ ਦਾ ਦੋਂ ਰੋਜ਼ਾ ਰੂਟ ਹੇਠ ਲਿਖੇ ਸਕੂਲਾਂ ਵਿੱਚ ਲਗਾਇਆ ਗਿਆ ਜਿਨ੍ਹਾਂ ਵਿੱਚ ਐੱਸ.ਪੀ.ਐੱਸ.ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜੋਲੀ ਕਲਾਂ, ਸਰਕਾਰੀ ਸੈਕੰਡਰੀ ਸਕੂਲ ਮੂਲੇਪੁਰ, ਸਰਕਾਰੀ ਹਾਈ ਸਕੂਲ ਚਰਨਾਰਥਲ ਖੁਰਦ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਰਨਾਰਥਲ ਕਲਾਂ, ਸਰਕਾਰੀ ਹਾਈ ਸਕੂਲ ਸਾਨੀਪੁਰ ਅਤੇ ਫ਼ਤਹਿਗੜ੍ਹ ਸਾਹਿਬ ਦੀਆਂ ਵੱਖ ਵੱਖ ਜਨਤਕ ਥਾਵਾਂ ‘ਤੇ ਇਹ ਸਾਹਿਤਕ ਵੈਨ ਪਹੁੰਚੀ। ਇਹ ਬੈਨ ਦਾ ਦੋ ਰੋਜ਼ਾ ਸਫ਼ਰ ਮਾਸਟਰ ਹਰਜੀਤ ਸਿੰਘ ਤਰਖਾਣ ਮਾਜਰਾ, ਬਲਦੇਵ ਜਲਾਲ, ਮਨਦੀਪ ਸਿੰਘ ਮਾਜਰੀ ਸੋਢੀਆਂ, ਜਗਜੀਤ ਸਿੰਘ ਪੰਜੋਲੀ ਆਦਿ ਆਗੂਆਂ ਦੀ ਦੇਖ ਰੇਖ ਹੇਠ ਲਗਾਇਆ ਗਿਆ।
ਰਕਸ਼ੀਲ ਸੁਸਾਇਟੀ ਸਰਹਿੰਦ ਇਕਾਈ ਦੇ ਆਗੂਆਂ ਨੇ ਕਿਹਾ ਕਿ ਸਾਹਿਤਕ ਵੈਨ ਦਾ ਦੋ ਰੋਜ਼ਾ ਟੂਰ ਆਪਣੇ ਆਪ ਵਿਚ ਸਫਲਤਾ ਪੂਰਵਕ ਸੁਪੰਨ ਹੋਇਆ ਕਿਉਂਕਿ ਜਿੱਥੇ ਪਾਠਕਾਂ, ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਗਿਆਨ ਭਰਪੂਰ ਸਾਹਿਤਕ ਸਮੱਗਰੀ ਖਰੀਦੀ ਉੱਥੇ ਵੈਨ ਵਿੱਚੋਂ ਕਈ ਥਾਵਾਂ ਤੇ ਲਾਇਬਰੇਰੀਆਂ ਲਈ ਸਾਹਿਤਕ ਸੰਸਥਾਵਾਂ ਨੇ ਸਾਹਿਤਕ ਸਮੱਗਰੀ ਖਰੀਦੀ ਗਈ।ਤਰਕਸ਼ੀਲ ਆਗੂਆਂ ਨੇ ਜਿੱਥੇ ਦੀਵਾਲੀ ਦੇ ਮੌਕੇ ਤੇ ਵਿਦਿਆਰਥੀਆਂ ਨੂੰ ਪਟਾਕੇ ਨਾ ਚਲਾਉਣ ਲਈ ਪ੍ਰੇਰਿਤ ਕੀਤਾ ਉੱਥੇ ਉਸਾਰੂ ਤੇ ਗਿਆਨ ਭਰਪੂਰ ਸਾਹਿਤ ਨਾਲ ਜੁਡ਼ਨ, ਪਡ਼੍ਹਨ ਤੇ ਖਰੀਦਣ ਲਈ ਵੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਜਿਸ ਦੇ ਸਿੱਟੇ ਵਜੋਂ ਇਹ ਸਾਹਿਤਕ ਵੈਨ ਦੀ ਫ਼ੇਰੀ ਆਪਣੇ ਆਪ ਵਿਚ ਸਫਲ ਸਿੱਧ ਹੋਈ।ਸਰਕਾਰੀ ਸੈਕੰਡਰੀ ਸਕੂਲ ਪੰਜੋਲੀ ਕਲਾਂ ਵਿਖੇ ਸਾਹਿਤਕ ਵੈਨ ਪਹੁੰਚਣ ਤੇ ਜਥੇਦਾਰ ਕਰਨੈਲ ਸਿੰਘ ਪੰਜੋਲੀ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਲੈਕਚਰਾਰ ਮੈਡਮ ਬਲਵਿੰਦਰ ਕੌਰ, ਲੈਕਚਰਾਰ ਮੈਡਮ ਹਰਜੀਤ ਕੌਰ ਵੱਲੋਂ ਸਾਂਝੇ ਰੂਪ ਵਿਚ ਸਾਹਿਤਕ ਵੈਨ ਦਾ ਭਰਵਾਂ ਸੁਆਗਤ ਕੀਤਾ ਗਿਆ ।

Share Button

Leave a Reply

Your email address will not be published. Required fields are marked *

%d bloggers like this: