ਧੌਲਾ ਵਾਸੀਆਂ ਦੇ ਸੰਘਰਸ਼ ਨੂੰ ਪਿਆ ਬੂਰ

ਧੌਲਾ ਵਾਸੀਆਂ ਦੇ ਸੰਘਰਸ਼ ਨੂੰ ਪਿਆ ਬੂਰ
ਹਾਈ ਸਕੂਲ ਹੋਇਆ ਅਪਗ੍ਰੇਡ
ਐਤਵਾਰ ਨੂੰ ਪੂਰੇ ਪਿੰਡ ਵਿਚ ਹੋਵੇਗੀ ਜੇਤੂ ਰੈਲੀ

5-38

ਬਰਨਾਲਾ,ਤਪਾ 4 ਜੂਨ (ਨਰੇਸ਼ ਗਰਗ, ਸੋਮ ਸ਼ਰਮਾ)- ਪਿਛਲੇ ਕਈ ਮਹੀਨਿਆਂ ਤੋਂ ਪਿੰਡ ਦੇ ਹਾਈ ਸਕੂਲ ਨੂੰ ਅਪਗ੍ਰੇਡ ਕਰਵਾਉਣ ਲਈ ਸੰਘਰਸ਼ ਕਰ ਰਹੇ ਪਿੰਡ ਵਾਸੀਆਂ ਦੀ ਮਿਹਨਤ ਉਦੋਂ ਰੰਗ ਲਿਆਈ, ਜਦੋਂ ਪੰਜਾਬ ਸਰਕਾਰ ਨੇ ਅਪਗ੍ਰੇਡ ਦੀ ਮੰਗ ਨੂੰ ਪ੍ਰਵਾਨ ਕਰ ਲਿਆ।ਅਪਗ੍ਰੇਡ ਹੋਣ ਦੀ ਖਬਰ ਸੁਣਦਿਆਂ ਪਿੰਡ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ।ਇਸ ਮੌਕੇ ਪਿੰਡ ਵਾਸੀਆਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਤਰ ਹੋ ਕੇ ਮੇਨ ਬਾਜ਼ਾਰ ਵਿਚ ਜੇਤੂ ਰੈਲੀ ਕੀਤੀ।ਰੈਲੀ ਨੂੰ ਸੰਬੋਧਨ ਕਰਦਿਆਂ ਸਕੂਲ ਸੰਘਰਸ਼ ਕਮੇਟੀ ਦੇ ਆਗੂ ਰੂਪ ਸਿੰਘ ਧੌਲਾ, ਮਾ. ਜਗਰਾਜ ਸਿੰਘ, ਕਲੱਬ ਦੇ ਪ੍ਰਧਾਨ ਸੰਦੀਪ ਬਾਵਾ, ਗੁਰਸੇਵਕ ਸਿੰਘ ਧੌਲਾ, ਗੁਰਮੇਲ ਸਿੰਘ ਕਾਟੂ , ਐਡਵੋਕੇਟ ਗੁਰਚਰਨ ਸਿੰਘ ਧਾਲੀਵਾਲ ਆਦਿ ਨੇ ਕਿਹਾ ਕਿ ਪਿੰਡ ਵਾਸੀ ਪੁਰਾਣੀ ਮੰਗ ਨੂੰ ਲੰਬੇ ਸਮੇਂ ਤੋਂ ਸੰਘਰਸ਼ ਦੇ ਰਾਹ ਪਏ ਹੋਏ ਸਨ।ਲੜੀਵਾਰ ਦੋ ਮਹੀਨੇ ਭੁੱਖ ਹੜਤਾਲ ਅਤੇ ਸੜਕਾਂ ਜਾਮ ਕਰਨ ਤੋਂ ਬਾਅਦ ਜਾ ਕੇ ਸਰਕਾਰ ਨੇ ਲੋਕਾਂ ਦੀ ਜ਼ਾਇਜ ਮੰਗ ਨੂੰ ਪ੍ਰਵਾਨ ਕੀਤਾ।ਇਸ ਸਮੇਂ ਬੀ.ਕੇ.ਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾਂ, ਬੀ.ਕੇ.ਯੂ ਡਕੌਂਦਾ ਦੇ ਆਗੂ ਗੁਰਨੈਬ ਸਿੰਘ, ਕਾਕਾ ਕੰਮੇਆਣਾ, ਸਮਰਜੀਤ ਸਿੰਘ ਪੰਚ, ਗੁਰਜੰਟ ਸਿੰਘ ਪੰਚ, ਸੂਰਜ ਭਾਨ, ਬੇਅੰਤ ਸਿੰਘ ਬਾਜਵਾ, ਮੱਖਣ ਸਿੰਘ ਆਦਿ ਨੇ ਲੋਕਾਂ ਨੂੰ ਸਕੂਲ ਅਪਗ੍ਰੇਡ ਹੋਣ ਤੇ ਵਧਾਈ ਦਿੰਦਿਆਂ ਪੰਜਾਬ ਸਰਕਾਰ ਵਲੋਂ ਜਾਇਜ਼ ਮੰਗ ਮੰਨਣ ਤੇ ਧੰਨਵਾਦ ਕੀਤਾ ਗਿਆ।ਇਸ ਮੌਕੇ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ ਜਿਨਾਂ ਸਮਾਂ ਕਲਾਸਾਂ ਸ਼ੁਰੂ ਨਹੀਂ ਹੁੰਦੀਆਂ ਉਨਾਂ ਸਿਆਸੀ ਪਾਰਟੀਆਂ ਦਾ ਬਾਈਕਾਟ ਰਹੇਗਾ।ਇਸ ਮੌਕੇ ਅਮਨਦੀਪ ਸਿੰਘ, ਜਰਨੈਲ ਸਿੰਘ ਬਦਰਾ, ਜਗਤਾਰ ਸਿੰਘ ਰਤਨ, ਕਾਲਾ ਸਿੰਘ ਪੰਚ, ਮਹੇਸ਼ ਕੁਮਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਵੀ ਸ਼ਾਮਲ ਸਨ।

Share Button

Leave a Reply

Your email address will not be published. Required fields are marked *

%d bloggers like this: