ਰੈੱਡ ਕਰਾਸ ਸੇਵਾਵਾਂ ਨੂੰ ਸਮਰਪਿਤ ਮਾਸਟਰ ਗੁਰਜੰਟ ਸਿੰਘ

ਰੈੱਡ ਕਰਾਸ ਸੇਵਾਵਾਂ ਨੂੰ ਸਮਰਪਿਤ ਮਾਸਟਰ ਗੁਰਜੰਟ ਸਿੰਘ

ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੁੰਦਾ ਹੈ। ਇਸ ਲਈ ਵਿੱਦਿਆ ਦੇਣ ਦਾ ਕੰਮ ਅਧਿਆਪਕ ਦੇ ਜ਼ਿੰਮੇ ਹੈ।ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦੇ ਹੋਏ ਸ਼z. ਗੁਰਜੰਟ ਸਿੰਘ ਹਿੰਦੀ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਵਾਰਾ (ਸੰਗਰੂਰ) ਤੋਂ ੩੧ ਅਕਤੂਬਰ ੨੦੧੮ ਨੂੰ ਰਿਟਾਇਰ ਹੋ ਚੁੱਕੇ ਹਨ। ਇਹਨਾਂ ਦਾ ਜਨਮ ਪਿੰਡ ਦੰਦਰਾਲਾ ਢੀਂਡਸਾ ਜਿਲ੍ਹਾ ਪਟਿਆਲਾ ਵਿਖੇ ੭ ਅਕਤੂਬਰ ੧੯੫੮ ਨੂੰ ਮਾਤਾ ਸਵ: ਸ੍ਰੀਮਤੀ ਭਾਗਵੰਤੀ ਦੀ ਕੁ’ਖ ਤੋਂ ਹੋਇਆ। ਆਪ ਦੇ ਪਿਤਾ ਸਵ: ਸ੍ਰੀ ਭਜਨ ਸਿੰਘ ਇ’ਕ ਸੱਚੀ ਕਿਰਤ ਕਰਨ ਵਾਲੇ ਇਨਸਾਨ ਸਨ।ਗੁਰਜੰਟ ਸਿੰਘ ਨੇ ਆਪਣੀ ਮੁ’ਢਲੀ ਸਿ’ਖਿਆ ਆਪਣੇ ਪਿੰਡ ਦੇ ਸਰਕਾਰੀ ਹਾਈ ਸਕੂਲ ਤੋਂ ਪ੍ਰਾਪਤ ਕਰਕੇ ੧੯੭੫ ਵਿੱਚ ਮੈਟ੍ਰਿਕ ਦੀ ਪ੍ਰੀਖਿਆ ਪਾਸ ਕਰ ਲਈ ਪਰ ਘਰ ਦੀ ਆਰਥਿਕ ਮਜਬੂਰੀ ਕਾਰਣ ਆਪ ਨੇ ਅਧਿਆਪਕ ਬਣਨ ਦਾ ਸੁਪਨਾ ਲਿਆ ਅਤੇ ਸੰਸ਼ਕ੍ਰਿਤ ਕਾਲਜ ਨਾਭਾ ਵਿਖੇ ਪ੍ਰਭਾਕਰ ਕਰਨ ਲਈ ਦਾਖਲਾ ਲੈ ਲਿਆ ।ਪ੍ਰਭਾਕਰ ਕਰਕੇ ਆਪਨੇ ਇੱਕ ਸਾਲ ਦੀ ੳ.ਟੀ.ਪਾਸ ਕਰਕੇ ਅਧਿਆਪਕ ਲੱਗਣ ਦੀ ਯੋਗਤਾ ਪ੍ਰਾਪਤ ਕਰ ਲਈ।ਆਪ ਦੀ ਸੋਚ ਅਤੇ ਉਮੀਦ ਨੂੰ ਅਗਲੇ ਸਾਲ ਹੀ ਬੂਰ ਪੈ ਗਿਆ ਜਦੋਂ ਆਪ ਨੇ ੩੦ ਸਤੰਬਰ ੧੯੭੮ ਨੂੰ ਸ.ਹ.ਸ.ਧਨੇਠਾ ਵਿਖੇ ਐਡਹਾਕ ਤੌਰ ਤੇ ਅਧਿਆਪਨ ਦਾ ਸਫਰ ਬਤੌਰ ਹਿੰਦੀ ਟੀਚਰ ਸ਼ੁਰੂ ਕੀਤਾ।ਦੋ ਸਾਲ ਬਾਅਦ ਆਪ ਦੀ ਰੈਗੂਲਰ ਨਿਯੁਕਤੀ ਦੇ ਹੁਕਮ ਬਤੌਰ ਹਿੰਦੀ ਟੀਚਰ ਸ.ਸ.ਸ.ਸ. ਫਤਿਹਗੜ੍ਹ ਪੰਜਗਰਾਈਆਂ (ਸੰਗਰੂਰ) ਵਿਖੇ ਹੋ ਗਏ ।ਇਥੇ ਆਪ ਨੇ ਛੇ ਸਾਲ ਸੇਵਾ ਨਿਭਾਉਣ ਉਪਰੰਤ ਸ.ਸ.ਸ.ਸ.ਗਵਾਰਾ (ਸੰਗਰੂਰ) ਵਿਖੇ ਬਦਲੀ ਕਰਵਾ ਲਈ।ਭਾਈ ਘੱਨਈਆ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਰੈਡ ਕਰਾਸ ਸੇਵਾਵਾਂ ਵਿੱਚ ਆਪ ਨੇ ਅਧਿਆਪਨ ਸੇਵਾ ਦੌਰਾਣ ਮਹੱਤਵਪੂਰਣ ਭੂਮਿਕਾ ਨਿਭਾਈ ਜਿਸ ਬਦਲੇ ਡਿਪਟੀ ਕਮਿਸ਼ਨਰ ਸ਼ੰਗਰੂਰ ਵਲੋਂ ਵਧੀਆ ਸੇਵਾਵਾਂ ਬਦਲੇ ਆਪ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।ਅਗਸਤ ੨੦੦੦ਵਿੱਚ ਹਰਿਆਣੇ ਦੇ ਤੱਤਕਾਲੀਨ ਗਵਰਨਰ ਬਾਬੂ ਪਰਮਾਨੰਦ ਜੀ ਵਲੋਂ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਸਿਮਲਾ ਵਿਖੇ ਆਯੋਜਿਤ ਰੈਡ ਕਰਾਸ ਦੇ ਕੈਂਪਾਂ ਦੀ ਯੋਗ ਅਗਵਾਈ ਬਦਲੇ ਆਪ ਨੂੰ ‘ਬੈਸਟ ਕੌਂਸ਼ਲਰ’ਅਵਾਰਡ ਨਾਲ ਸ਼ਨਮਾਨਿਤ ਕੀਤਾ ਗਿਆ ।ਜਿਲ੍ਹਾ ਪੱਧਰੀ ਗਣਤੰਤਰ ਸਮਾਗਮ ੨੦੧੫ ਨੂੰ ਉਸ ਸਮੇਂ ਦੇ ਪੰਚਾਇਤ ਮੰਤਰੀ ਸ਼z. ਸੁਰਜੀਤ ਸਿੰਘ ਰੱਖੜਾ ਵਲੋਂ ਵੀ ਨਿਭਾਈਆਂ ਵਧੀਆ ਰੈੱਡ ਕਰਾਸ ਸੇਵਾਵਾਂ ਬਦਲੇ ਆਪ ਦਾ ਸ਼ਨਮਾਨ ਕੀਤਾ ਗਿਆ।ਆਪਨੇ ਆਪਣੀ ਕਾਬਲੀਅਤ ਦੇ ਸਦਕਾ ਚੁਣੌਤੀ ਭਰਭੂਰ ‘ਪੜ੍ਹੋ ਪੰਜਾਬ’ ਮਿਸ਼ਨ ਅਧੀਨ ਬਲਾਕ ਕੋਆਰਡੀਨੇਟਰ ਦੀ ਡਿਊਟੀ ੨੦੦੪ ਤੋਂ ਲੈ ਕੇ ੨੦੧੦ ਤੱਕ ਇਮਾਨਦਾਰੀ ਅਤੇ ਲਗਨ ਨਾਲ ਨਿਭਾਈ।ਅਧਿਆਪਕਾਂ ਦੀਆਂ ਮੰਗਾਂ ਪ੍ਰਤੀ ਹਮੇਸ਼ਾਂ ਜੂਝਣ ਦੀ ਮਨ ਵਿੱਚ ੳਤੇਜਨਾਂ ਰਹਿਣ ਕਾਰਣ ਹੀ ਆਪਨੇ ਡੈਮੋਕਰੈਟਿਕ ਟੀਚਰਜ਼ ਫਰੰਟ ਵਿੱਚ ਬਲਾਕ ਪ੍ਰਧਾਨ ਦੀ ਜ਼ਿੰਮੇਵਾਰੀ ਕਈ ਸਾਲ ਨਿਭਾਈ।ਡੀ.ਟੀ.ਐਫ.ਵਲੋਂ ਲਈ ਜਾਂਦੀ ਵਜ਼ੀਫਾ ਪ੍ਰੀਖਿਆ ਦੇ ਸੰਚਾਲਣ ਲਈ ਆਪ ਹਮੇਸ਼ਾਂ ਮੋਹਰੀ ਹੋ ਕੇ ਕੰਮ ਕਰਦੇ ਰਹੇ ਹਨ।ਸਕੂਲ ਅਤੇ ਗਰੀਬ ਲੋੜਵੰਦ ਵਿਦਿਆਰਥੀਆਂ ਦੀ ਕਿਸੇ ਵੀ ਮਦਦ ਲਈ ਹਮੇਸ਼ਾਂ ਤੱਤਪਰ ਰਹਿੰਦੇ ਹਨ।
ਆਪ ਨੇ ਤਕਰੀਬਨ ੩੨ ਸਾਲ ਈਮਾਨਦਾਰੀ ਨਾਲ ਬੇਦਾਗ਼ ਸ਼ਾਨਦਾਰ ਸੇਵਾ ਸ.ਸ.ਸ.ਸ.ਗਵਾਰਾ ਵਿਖੇ ਨਿਭਾ ਕੇ ਰਿਕਾਰਡ ਸਥਾਪਤ ਕੀਤਾ ਹੈ ।ਆਪ ਮਿਹਨਤੀ,ਮਿੱਠਬੋਲੜੇ ਅਤੇ ਮਿਲਣਸਾਰ ਸੁਭਾਅ ਵਾਲੇ ਹਨ।ਆਪ ਦਾ ਵੱਡਾ ਭਰਾ ਸ਼z. ਜਰਨੈਲ ਸਿੰਘ ਮਿਲਟਰੀ ਅਤੇ ਬੈਂਕਿੰਗ ਸੇਵਾਵਾਂ ਨਿਭਾ ਕੇ ਨਾਭਾ ਵਿਖੇ ਰਿਟਾਇਰਮੈਂਟ ਜ਼ਿੰਦਗੀ ਬਸ਼ਰ ਕਰ ਰਿਹਾ ਹੈ ,ਦੋ ਛੋਟੇ ਭਰਾ ਇੱਕ ਆਪਣੇ ਪਿੰਡ ਅਤੇ ਇੱਕ ਜਮਾਲਪੁਰ ਵਿਖੇ ਆਪਣੁੇਆਪਣੇ ਕਾਰੋਬਾਰ ਕਰ ਰਹੇ ਹਨ।
ਗੁਰਜੰਟ ਸਿੰਘ ਦੀ ਜ਼ਿੰਦਗੀ ਦੀ ਵਧੀਆ ਚਲ ਰਹੀ ਗੱਡੀ ਨੂੰ ਉਦੋਂ ਝਟਕਾ ਲੱਗਿਆ ਜਦੋਂ ਆਪ ਦੀ ਪਤਨੀ ਸ਼ੀ੍ਰਮਤੀ ਚਰਨਜੀਤ ਕੌਰ ਕੈਂਸ਼ਰ ਦੀ ਨਾਮੁਰਾਦ ਬਿਮਾਰੀ ਕਾਰਣ ੬ ਫਰਵਰੀ ੨੦੧੨ ਨੂੰ ਹੱਸਦੇ ਖੇਡਦੇ ਪਰਿਵਾਰ ਨੂੰ ਅਲਵਿਦਾ ਕਹਿ ਗਈ।ਪਰ ਉਨ੍ਹਾਂ ਦੀਆਂ ਨਿਭਾਈਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਪਰਿਵਾਰ ਲਈ ਭੁੱਲਣਾ ਨਾਮੁਮਕਿਨ ਹੈ, ਜਿਨ੍ਹਾਂ ਨੇ ਵਧੀਆ ਸੁਭਾਅ ਅਤੇ ਅਗਾਂਉ ਵਧੂ ਸੋਚ ਦੀ ਧਾਰਣੀ ਹੋਣ ਦੇ ਨਾਤੇ ਬੜੇ ਸਲੀਕੇ ਨਾਲ ਆਪਣੇ ਦੋ ਬੱਚਿਆ ਦਾ ਪਾਲਣ ਪੋਸ਼ਣ ਕੀਤਾ ਜਿਹੜੇ ਅੱਜ ਆਪਣੇ ਬਲਬੂਤੇ ਤੇ ਵਧੀਆਂ ਨੌਕਰੀਆਂ ਹਾਸ਼ਲ ਕਰਨਵਿੱਚ ਕਾਮਯਾਬ ਹੋਏ ਹਨ। ਆਪ ਦਾ ਵੱਡਾ ਬੇਟਾ ਹਰਪ੍ਰੀਤ ਸਿੰਘ ਮਿਲਟਰੀ ਵਿੱਚ ਟੈਕਨੀਕਲ ਸੇਵਾਵਾਂ ਨਿਭਾ ਰਿਹਾ ਹੈ ਅਤੇ ਉਸ ਦੀ ਪਤਨੀ ਅਮਨਦੀਪ ਕੌਰ (ਐਮ.ਏ.,ਬੀ.ਐਡ.,ਐਮ.ਫਿਲ) ਘਰ ਦੀ ਸੰਭਾਲ ਸੁੱਚਜੇ ਢੰਗ ਨਾਲ ਕਰ ਰਹੀ ਹੈ ,ਛੋਟਾ ਬੇਟਾ ਮਨਪ੍ਰੀਤ ਸਿੰਘ ਮੰਡੀਕਰਨ ਬੋਰਡ ਵਿੱਚ ਬਤੌਰ ਸਕੱਤਰ,ਮਾਰਕਿਟ ਕਮੇਟੀ ਅਤੇ ਉਸਦੀ ਪਤਨੀ ਡਾ. ਰਮਨਦੀਪ ਕੌਰ ਬਤੌਰ ਕੈਮਿਸਟਰੀ ਲੈਕਚਰਾਰ ਨਾਰੰਗਵਾਲ ਕਾਲਜ ਵਿਖੇ ਸੇਵਾਵਾਂ ਨਿਭਾ ਰਹੇ ਹਨ।
ਪ੍ਰਮਾਤਮਾ ਕਰੇ ਆਪ ਹਮੇਸ਼ਾਂ ਸਿਹਤਯਾਬੀ ਅਤੇ ਪਰਿਵਾਰਕ ਖੁਸ਼ੀਆਂ ਮਾਣਦੇ ਰਹੋ।

ਮੇਜਰ ਸਿੰਘ ਨਾਭਾ

Share Button

Leave a Reply

Your email address will not be published. Required fields are marked *

%d bloggers like this: