ਕਵਿਤਾ

ਕਵਿਤਾ

ਲੋਹੜੀਆਂ ਵੀ ਵੇਖੀਆਂ
ਦੀਵਾਲੀਆਂ ਵੀ ਵੇਖੀਆਂ
ਦਿਲਜਲੇ ਵੀ ਵੇਖੇ
ਦਿਲਵਾਲੀਆਂ ਵੀ ਵੇਖੀਆਂ
ਬਸੰਤ ਦੀ ਬਹਾਰ ਵੇਖੀ
ਸਾਉਣ ਦੀ ਫੁਹਾਰ ਵੇਖੀ
ਪੱਤੇ ਡਿੱਗਦੇ ਵੀ ਵੇਖੇ
ਫੁੱਲਾਂ ਲੱਦੀਆਂ ਟਾਹਲੀਆਂ ਵੀ ਵੇਖੀਆਂ
ਸਰਦੀ ਦੀ ਸ਼ੀਤ ਵੇਖੀ
ਗਰਮੀ ਦੀ ਹੀਟ ਵੇਖੀ
ਹੁੰਮਸ ਵੀ ਵੇਖਿਆ
ਰੁਮਕਦੀਆਂ ਪੌਣਾਂ ਬਾਹਲੀਆਂ ਵੀ ਵੇਖੀਆਂ
ਹੋਲੀ ਤੇ ਵਿਸਾਖੀ ਵੇਖੀ
ਈਦ ਰਮਜ਼ਾਨ ਵੀ
ਜੋ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ
ਉਹੀਓ ਹੈ ਬਾਈਬਲ ਕੁਰਾਨ ਦੀ
ਮੌਸਮ ਵੀ ਸਾਂਝੇ ਨੇ
ਤਿਓਹਾਰ ਵੀ ਸਾਂਝੇ ਨੇ
ਬਸ ਦਿਲ ਤੇ ਦਿਮਾਗ ਦੋਵੇਂ
ਸੋਹਣੇ ਵਿਓਹਾਰ ਪੱਖੋਂ ਵਾਂਝੇ ਨੇ
ਇੱਕ ਕਾਇਨਾਤ ਸਾਰੀ
ਇੱਕ ਭਗਵਾਨ ਹੈ
ਇੱਕ ਨੇ ਹੀ ਸਿਰਜਿਆ
ਇੱਕ ਇੱਕ ਇਨਸਾਨ ਹੈ
ਖੌਰੇ ਕਦੋਂ ਕਿਹੜੇ ਵੇਲੇ
ਵਕਤ ਉਹ ਆਵੇਗਾ
ਜਦੋਂ ਇਨਸਾਨ ਜਗ੍ਹਾ ਤੇ ਧਰਮ ਤੋਂ ਨਹੀਂ
ਇੱਕ ਇਨਸਾਨੀਅਤ ਤੋਂ ਜਾਣਿਆ ਜਾਵੇਗਾ
ਇਕੋ ਸਾਹ ਇੱਕੋ ਜਾਨ ਦਿੱਤੀ ਜਦ ਸਭ ਨੂੰ
ਫੇਰ ਨਿਰਮਾਣ ਕਾਹਤੋਂ ਭਾਉਂਦੀ ਨਹੀਂਓ ਜੱਗ ਨੂੰ।

ਰਮਨਦੀਪ ਕੌਰ ਨਿਰਮਾਣ

Share Button

Leave a Reply

Your email address will not be published. Required fields are marked *

%d bloggers like this: