ਇਹ ਹਰ ਇੱਕ  ਛੋਟੇ-ਵੱਡੇ ਦਾ ਫ਼ਰਜ਼ ਬਣਦਾ ਹੈ, 

ਇਹ ਹਰ ਇੱਕ  ਛੋਟੇ-ਵੱਡੇ ਦਾ ਫ਼ਰਜ਼ ਬਣਦਾ ਹੈ,

ਕੇ ਆਪਣੀ ਸੋਚ ਸਮਝ ਮੁਤਾਬਕ ਜੋ ਵੀ ਗਿਆਨ ਹੈ ਅੱਗੇ ਪੇਸ਼ ਕੀਤਾ ਜਾਵੇ। ਤੇ ਹਰ ਪੜ੍ਹਨ ਵਾਲਾ ਏਹ ਸੋਚੇ ਕੇ ਇਹ ਮੇਰੇ ਅੰਦਰ ਦੀਅਵਾਜ਼ ਹੈ। ਇਸ ਨੂੰ ਏਨਾ ਉੱਚੀ ਬੋਲਾੰ ਕੇ ਬੱਤੀ ਦੰਦਾਂ ਵਿੱਚੋਂ ਹੋ ਕੇ ਬੱਤੀ ਲੋਕਾਂ ਤੱਕ ਸੁਣਾਈ ਦੇਵੇ। ਆਪਣੀ ਸੋਚ ਤੇ ਆਪਣੇ ਆਪ ਨੂੰਬਦਲਣਾ ਬਹੁਤ ਅੋਖਾ ਵੀ ਹੈ ਤੇ ਜ਼ਰੂਰੀ ਵੀ ਹੈ। ਆਪਾ ਲੋਕ ਪਤਾ ਨੀ ਕਿਹੜੀ ਵੱਡੀ ਕ੍ਰਾਂਤੀ ਦੀ ਉਡੀਕ ਕਰ ਰਹੈ ਹਾਂ ਭਈ ਕੋਈ ਅਜਿਹਾਕਰਤੱਵ ਹੋਊ ਤੇ ਸਾਡਾ ਦੇਸ਼ ਬਾਹਰਲੇ ਮੁਲਕਾਂ ( ਦੇਸ਼ਾਂ ) ਵਾਂਗ ਹੋ ਜਾਊ ਹਾਂ ਹੋ ਸਕਦਾ ਏਦਾੰ ਵੀ ਪਰ ਹੋਣਾ ਤਾਂ ਜੇ ਆਪਾ ਆਪ ਬਣਾਵਾਂਗੇ ।ਉਹਨਾ ਦੇਸ਼ਾਂ ਵਾਂਗ ਕੰਮ ਕਰਾਂਗੇ ਉਹਨਾ ਦੇਸ਼ਾਂ ਵਾਂਗ ਇਨਸਾਨੀਅਤ ਦੀ ਕਦਰ ਕਰਾਂਗੇ ।ਕਨੂੰਨ ਦੀ ਪਾਲਣਾਂ ਕਰਾਂਗੇ ਕਨੂੰਨ ਦੁਆਰਾਬਣਾਏ ਨਿਜ਼ਮਾਂ ਦੀ ਉਲੰਗਣਾ ਨਹੀਂ ਕਰਾਂਗੇ। ਉਹ ਨਿਜ਼ਮ ਆਪਣੇ  ਤੇ  ਲਾਗੂ  ਕਰੀਏ ਜਿਵੇੰ ਕੇ ਹੇਠਾੰ ਨਜਰ ਮਾਰੀਏ ,ਉਹ ਕਿਹੜੇ ਆਆਓ ਪੜ੍ਹੀਏ ਤੇ ਅਮਲ ਕਰੀਏ 👇

1.ਕੂੜ੍ਹਾ ਸੜ੍ਹਕ ਤੇ ਨਾਂ ਸੁੱਟੋ ਆਲੇ-ਦੁਆਲੇ ਗੰਦਗੀ ਰੋਕੋ 9.ਕੀਮਤੀ ਸਮਾਂ ਵਿਅਰਥ ਨਾਂ ਜਾਣ ਦਿਓ ਕੁੱਝ ਨਾਂ ਕੁੱਝ ਕਰਦੇ ਰਹੋ
2.ਸੜ੍ਹਕਾਂ ਕੰਧਾਂ ‘ਤੇ ਨਾਂ ਥੁੱਕੋ 10.ਚੰਗੀਆਂ ਕਿਤਾਬਾਂ ਜ਼ਰੂਰ ਪੜ੍ਹਿਆ ਕਰੋ
3.ਨੋਟਾਂ ,ਕੰਧਾਂ ਤੇ ਨਾਂ ਲਿਖੋ 11.ਇਤਿਹਾਸ ਜ਼ਰੂਰ ਪੜ੍ਹੋ ਤੇ ਬੱਚਿਆਂ ਨੂੰ ਪੜ੍ਹਾਓ
4.ਗੱਲ-ਗੱਲ ਤੇ ਗਾਲਾਂ ਨਾਂ ਕੱਢੋ 12.ਵਿਹਲੇ ਸਮੇਂ ਬਾਣੀ ਸਰਵਣ ਕਰੋ
5.ਨਿੰਦਾ-ਚੁਗ਼ਲੀ ਕਰਨੀ ਛੱਡੋ 13.ਸਵੇਰ ਵੇਲੇ ਉੱਚੀ ਅਵਾਜ਼ ਵਿੱਚ ਗਾਣੇ ਨਾਂ ਲਗਾਓ
6.ਹਰ ਇੱਕ ਦੀ ਤਰੱਕੀ ਵਿੱਚ ਮੱਦਦ ਕਰੋ 14.ਟ੍ਰੈਫ਼ਿਕ ਰੂਲ ਨਾਂ ਤੋੜੋ ਤੇ ਐਂਬੂਲੈਨਸ ਨੂੰ ਰਸਤਾ ਦਿਓ
7.ਪਾਣੀ ਤੇ ਰੁੱਖਾਂ ਦੀ ਸੰਭਾਲ਼ ਕਰੋ। 15.ਇੱਕ ਪੌਦਾ ਗਰੂਰ ਲਗਾਓ
8.ਲਾਈਟ ਦੀ ਸਹੀ ਤਰੀਕੇ ਨਾਲ ਵਰਤੋਂ ਕਰੋ 16.ਲੜਕੀਆਂ ਦੀ ਇੱਜਤ ਕਰੋ ਤੇ ਮਾਂ-ਪਿਓ ਦਾ ਕਹਿਣਾ ਮੰਨੋ

ਬਾਕੀ ਹੋਰ ਵੀ ਜੋ ਤੁਹਾਨੂੰ ਲੱਗਦਾ ਕੇ ਇਹ ਸੁਧਾਰ ਹੋ ਸਕਦੇ ਤਾਂ ਜ਼ਰੂਰ ਕਰੋ। ਤੇ ਨਾਲ-ਨਾਲ ਅੱਗੇ ਵੀ ਦੱਸੋ ।

ਆਓ ਆਪਣਾ ਆਲਾ-ਦੁਆਲਾ ਬਦਲੀਏ ਆਪਣਾ ਘਰ ਸਵਾਰੀਏ ਤੇ ਫਿਰ ਮੁਹੱਲਾ ,ਪਿੰਡ,ਸ਼ਹਿਰ ਤੇ ਦੇਖਿਓ ਆਪਣਾ ਦੇਸ਼ ਆਪਣੇ ਆਪਬਾਹਰਲੇ ਦੇਸ਼ਾਂ ਵਰਗਾ ਹੋ ਜਾਣਾਂ।

ਨੋਟ: ਘੱਟ ਖਾਓ ਪਰ ਹੱਕ ਦੀ ਕਮਾਈ ਕਰੋ

੨: ਨਸ਼ੇ ਛੱਡੋ ਤੇ ਸਿਹਤ ਸੰਭਾਲ਼ ਕਰੋ ਚੰਗਾਂ ਜੀਵਣ ਬਤੀਤ ਕਰੋ।

ਸੁੱਖ ਭੁੱਲਰ 

ਤਰਨ ਤਾਰਨ 

Mob:09781636247

Share Button

Leave a Reply

Your email address will not be published. Required fields are marked *

%d bloggers like this: