ਪੰਜਾਬੀ ਫਿਲਮਾਂ ਦਾ ਮਿੰਨੀ ਮੇਹਰ ਮਿੱਤਲ ਗੁਰਵਿੰਦਰ ਸਰਾਂ ਵੱਡੇ ਪਰਦੇ ਤੇ ਦਿਖਾਈ ਦੇਵੇਗਾ ਫਿਲਮ ” ਬਰਾਤ ਬੰਦੀ” ਵਿੱਚ

ਪੰਜਾਬੀ ਫਿਲਮਾਂ ਦਾ ਮਿੰਨੀ ਮੇਹਰ ਮਿੱਤਲ ਗੁਰਵਿੰਦਰ ਸਰਾਂ ਵੱਡੇ ਪਰਦੇ ਤੇ ਦਿਖਾਈ ਦੇਵੇਗਾ ਫਿਲਮ ” ਬਰਾਤ ਬੰਦੀ” ਵਿੱਚ

ਕੋਈ ਸਮਾਂ ਹੁੰਦਾ ਸੀ ਜਦੋ ਕੋਈ ਵੀ ਪੰਜਾਬੀ ਫਿਲਮ ਬਿਨਾਂ ਮੇਹਰ ਮਿੱਤਲ ਦੇ ਨਹੀਂ ਬਣ ਸਕਦੀ ਸੀ, ਜਾ ਇੰਝ ਕਹਿ ਸਕਦੇ ਹਾਂ ਕਿ ਜ਼ਿਆਦਾਤਰ ਦਰਸ਼ਕ ਪੰਜਾਬੀ ਫਿਲਮ ਸਿਰਫ ਮੇਹਰ ਮਿੱਤਲ ਨੂੰ ਦੇਖਣ ਵਾਸਤੇ ਹੀ ਦੇਖਣ ਜਾਇਆ ਕਰਦੇ ਸੀ, ਮਸ਼ਹੂਰ ਕਮੇਡੀਅਨ ਮੇਹਰ ਮਿੱਤਲ ਨੇ ਬਹੁਤ ਲੰਮਾ ਸਮਾਂ ਪੰਜਾਬੀਆ ਦੇ ਦਿਲਾਂ ਉੱਤੇ ਰਾਜ ਕੀਤਾ, ਉਹਨਾਂ ਦੀ ਮੌਤ ਦਾ ਪੰਜਾਬੀਆਂ ਨੂੰ ਬਹੁਤ ਵੱਡਾ ਸਦਮਾ ਲੱਗਾ, ਉਹਨਾਂ ਦੀ ਮੌਤ ਤੋਂ ਬਾਅਦ ਇਉ ਮਹਿਸੂਸ ਹੋਇਆ ਕਿ ਪੰਜਾਬੀ ਫਿਲਮੀ ਦੁਨੀਆ ਦਾ ਕੀ ਬਣੇਗਾ, ਉਹਨਾਂ ਦੀ ਘਾਟ ਕਦੇ ਵੀ ਨਹੀਂ ਪੂਰੀ ਹੋਵੇਗੀ।
ਛਿੰਦਾ ਧਾਲੀਵਾਲ ਕੁਰਾਈ ਵਾਲਾ ਨੇ ਇੱਕ ਪ੍ਰੈਸ ਮਿਲਣੀ ਦੌਰਾਨ ਬੜੇ ਮਾਣ ਨਾਲ ਦੱਸਿਆ ਕਿ ਪੰਜਾਬੀ ਫ਼ਿਲਮੀ ਦੁਨੀਆ ਵਿੱਚ ਇੱਕ ਮਿੰਨੀ ਮੇਹਰ ਮਿੱਤਲ ਦਾ ਜਨਮ ਹੋ ਚੁੱਕਿਆ,ਜਿਸ ਦੀ ਚਮਕ ਥੋੜੇ ਸਮੇਂ ਦੇ ਵਿੱਚ ਧਰੂਹ ਤਾਰੇ ਵਾਂਗ ਹਰ ਪੰਜਾਬੀ ਨੂੰ ਦਿਖਾਈਂ ਦੇਵੇਗੀ, ਛਿੰਦਾ ਧਾਲੀਵਾਲ ਨੇਂ ਦੱਸਿਆ ਪੰਜਾਬੀ ਫਿਲਮਾਂ ਦੇ ਵਿੱਚ ਮੇਹਰ ਮਿੱਤਲ ਦੀ ਘਾਟ ਨੂੰ ਪੂਰਾ ਕਰੇਗਾ ਮੇਰਾ ਬਹੁਤ ਹੀ ਪਿਆਰਾ ਮਿੱਤਰ ਗੁਰਵਿੰਦਰ ਸਰਾਂ , ਜਿਸ ਨੇ ਲਗਭਗ 3 ਦਰਜਨ ਟੈਲੀ ਫ਼ਿਲਮਾਂ ਦੇ ਵਿੱਚ ਕੰਮ ਕੀਤਾ, ਜਿਨ੍ਹਾਂ ਨੂੰ ਪੰਜਾਬੀਆਂ ਨੇ ਬਹੁਤ ਪਸੰਦ ਕੀਤਾ ਅਤੇ ਰੱਜਵਾ ਪਿਆਰ ਦਿੱਤਾ, ਇਹਨਾ ਦੀ ਲੜਖੜਾਉਂਦੀ ਜਹੀ ਚਾਲ, ਚੇਹਰੇ ਦੇ ਹਾਵ ਭਾਵ ਅਤੇ ਬੋਲੀ ਬਿਲਕੁਲ ਮੇਹਰ ਮਿੱਤਲ ਵਾਲੀ ਏ, ਦਰਸ਼ਕਾਂ ਮੇਹਰ ਮਿੱਤਲ ਵਾਂਗ ਇਹਨਾ ਨੂੰ ਪਿਆਰ ਕਰਦੇ ਹਨ।
ਬਹੁਤ ਵੱਡੇ ਬਜਟ ਦੀ ਬਣ ਰਹੀ ਪੰਜਾਬੀ ਫਿਲਮ ” ਬਰਾਤ ਬੰਦੀ ” ਵਿੱਚ ਇੱਕ ਯਾਦਗਾਰੀ ਰੋਲ ਵਿਚ ਦਿਖਾਈ ਦੇਣਗੇ ਗੁਰਵਿੰਦਰ ਸਰਾਂ ਉਰਫ ਮੇਹਰ ਮਿੱਤਲ, ਉਹਨਾਂ ਨੂੰ ਪੂਰੀ ਉਮੀਦ ਹੈ ਕਿ ਉਹਨਾਂ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਇਸ ਫਿਲਮ ਨੂੰ ਵੀ ਦਰਸ਼ਕ ਰੱਜਵਾ ਪਿਆਰ ਦੇਣਗੇ।

ਛਿੰਦਾ ਧਾਲੀਵਾਲ ਕੁਰਾਈ ਵਾਲਾ
ਫੋਨ ਨੰ : 75082-54006

Share Button

Leave a Reply

Your email address will not be published. Required fields are marked *

%d bloggers like this: